ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, January 23, 2026
More
    Home Breaking News Talwandi Bhai...

    Talwandi Bhai : ਵੱਡੀ ਖ਼ਬਰ! ਤਲਵੰਡੀ ਭਾਈ ਪੁਲਿਸ ਦੀ ਨਸ਼ਾ ਤਸਕਰ ਤੇ ਕਾਰਵਾਈ

    Talwandi Bhai

    ਲੱਖਾ ਰੁਪਏ ਦੀ ਪ੍ਰਾਪਰਟੀ ਕੀਤੀ ਸੀਜ | Talwandi Bhai

    ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Talwandi Bhai : ਪੰਜਾਬ ਸਰਕਾਰ ਵੱਲੋ ਵਧ ਰਹੇ ਨਸ਼ੇ ਦੇ ਰੁਝਾਨ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਰਹੀ ਹੈ। ਜਿਸ ਤਹਿਤ ਤਲਵੰਡੀ ਭਾਈ ਪੁਲਿਸ ਵੱਲੋ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਪ੍ਰਾਪਰਟੀ ਜਬਤ ਕੀਤੀ ਜਾ ਰਹੀ ਹੈ। ਇਸ ਸਬੰਧੀ ਫਿਰੋਜਪੁਰ ਦਿਹਾਤੀ ਦੇ ਡੀ ਐਸ ਪੀ ਰਾਜਬੀਰ ਸਿੰਘ ਤੇ ਇੰਸਪੈਕਟਰ ਰਵੀ ਕੁਮਾਰ ਵੱਲੋਂ ਪੁਲਿਸ ਥਾਣਾ ਤਲਵੰਡੀ ਭਾਈ ਵਿਖੇ ਪ੍ਰੈੱਸ ਕਾਨਫਰੰਸ ਕਰਦਿਆ ਦੱਸਿਆ ਗਿਆ ਕਿ ਸੋਮਿਆ ਮਿਸ਼ਰਾ ਆਈ.ਪੀ.ਐੱਸ. ਮਾਣਯੋਗ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਰਾਜੇਸ਼ ਕੁਮਾਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਫਿਰੋਜਪੁਰ ਜੀ ਦੀ ਰਹਿਣਨੁਮਾਈ ਹੇਠ ਥਾਣਾ ਤਲਵੰਡੀ ਭਾਈ ਦਾ ਪੁਲਿਸ ਪ੍ਰਸ਼ਾਸਨ ਕਰਾਇਮ ਨੂੰ ਠੱਲ ਪਾਉਣ ਲਈ ਹਮੇਸ਼ਾ ਹੀ ਯਤਨਸ਼ੀਲ ਹੈ।

    ਜਿਸ ਦੀ ਤਾਜਾ ਮਿਸਾਲ ਹੈ ਕਿ ਮਿਤੀ 12-07-2018 ਨੂੰ ਹਰਪ੍ਰੀਤ ਸਿੰਘ ਉਰਫ ਗੋਲਡੀ ਪੁੱਤਰ ਹਰਭਜਨ ਸਿੰਘ ਵਾਸੀ ਵਾਰਡ ਨੰ.06 ਤਲਵੰਡੀ ਭਾਈ ਪਾਸੋਂ ਕੁੱਲ 2100 ਨਸ਼ੀਲੀਆਂ ਗੋਲੀਆਂ ਸਮੇਤ 270000 ਰੁਪਏ ਡਰੱਗ ਮਨੀ ਬਰਾਮਦ ਹੋਣ ’ਤੇ ਮੁਕੱਦਮਾ ਨੰ. 15 ਮਿਤੀ 12-07-2018 ਅ/ਧ 22,61,85 ਐਨ.ਡੀ.ਪੀ.ਐਸ ਐਕਟ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਵਿੱਚ ਹਰਪ੍ਰੀਤ ਸਿੰਘ ਉਰਫ਼ ਗੋਲਡੀ ਨੂੰ ਮਾਣਯੋਗ ਅਦਾਲਤ ਰਜਨੀ ਛੋਕਰਾ ਏ.ਐਸ.ਜੇ. ਫਿਰੋਜਪੁਰ ਵੱਲੋਂ ਮਿਤੀ 8-01-2020 ਨੂੰ ਸਜ਼ਾ ਦਾ ਹੁਕਮ ਕੀਤਾ ਗਿਆ। ਜੋ ਉਕਤ ਦੋਸ਼ੀ ਦੀ ਪ੍ਰਾਪਰਟੀ ਜਬਤ ਕਰਾਉਣ ਸਬੰਧੀ ਅ/ਧ 68-ਐਫ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਟ ਅਥਾਰਿਟੀ ਨਵੀਂ ਦਿੱਲੀ ਪਾਸ ਭੇਜਿਆ ਗਿਆ ਸੀ ਜੋ ਪ੍ਰਵਾਨਗੀ ਮਿਲਣ ਉਪਰੰਤ ਅੱਜ ਇਸ ਦੀ ਪ੍ਰਾਪਰਟੀ ਜਬਤ ਕਰਵਾਈ ਜਾ ਰਹੀ ਹੈ। Talwandi Bhai

    Read Also : ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਤਿੰਨ ਦਿਨ ਛੁੱਟੀ ’ਤੇ ਜਾਣ ਦਾ ਐਲਾਨ, ਜਾਣੋ ਕਾਰਨ

    LEAVE A REPLY

    Please enter your comment!
    Please enter your name here