ਲੋਆਂ ਦੌਰਾਨ ਰੱਖੋ ਆਪਣਾ ਖਿਆਲ

ਲੋਆਂ ਦੌਰਾਨ ਰੱਖੋ ਆਪਣਾ ਖਿਆਲ

ਗਰਮੀ ਦੀ ਲਹਿਰ ਯਾਨੀ ਹੀਟਵੇਵ, ਜਦੋਂ ਵਾਯੂੁਮੰਡਲ ਦਾ ਜ਼ਿਆਦਾ ਦਬਾਅ ਲਗਾਤਾਰ ਕੁੱਝ ਦਿਨ ਬਣਿਆ ਰਹਿੰਦਾ ਹੈ। ਵਾਯੂਮੰਡਲ ਦੇ ਉੱਪਰਲੇ ਲੈਵਲ ਤੋਂ ਹਵਾ ਧਰਤੀ ਤੱਕ ਪਹੁੰਚਦੇ ਸੰਕੁਚਿਤ ਹੋ ਜਾਣ ’ਤੇ ਤਾਪਮਾਨ ਵਿਚ ਵਾਧਾ ਹੋ ਜਾਂਦਾ ਹੈ। ਮੌਸਮ ਵਿੱਚ ਤਬਦੀਲੀ ਕਰਕੇ ਜੂਨ ਦੇ ਮਹੀਨੇ ਵਿੱਚ ਵਗਦੀਆਂ ਲੋਆਂ ਸਰੀਰ ਤੇ ਮਨ ਨੂੰ ਬਿਮਾਰ ਵੀ ਕਰਦੀਆਂ ਹਨ। ਮਨੁੱਖੀ ਸਰੀਰ ਦਾ ਸਿਸਟਮ ਅਜਿਹਾ ਹੈ ਕਿ ਜਦੋਂ ਹਵਾ ਦੁਆਰਾ ਪਸੀਨਾ ਸੁੱਕ ਜਾਂਦਾ ਹੈ ਤਾਂ ਸਰੀਰ ’ਤੇ ਠੰਢਾ ਅਸਰ ਹੁੰਦਾ ਹੈ। ਜਦੋਂ ਆਦਮੀ ਨੂੰ ਪਸੀਨਾ ਆਉਣਾ ਬੰਦ ਜਾਂ ਘੱਟ ਆਉਣ ’ਤੇ ਥਕਾਵਟ ਤੋਂ ਹੀਟ ਸਟਰੋਕ ਦੀ ਹਾਲਤ ਵੀ ਆ ਸਕਦੀ ਹੈ। ਦਿਮਾਗ ਦੇ ਖਾਸ ਰਿਫਲੈਕਸ ਕੇਂਦਰ ਸਰੀਰ ਅੰਦਰ ਗਰਮੀ ਦੀ ਪ੍ਰਤੀਕਿਰਿਆ ਨੂੰ ਕੰਟਰੋਲ ਕਰਕੇ ਰੱਖਿਆ ਕਰਦੇ ਹਨ।

ਹੀਟਵੇਵ ਦੌਰਾਨ ਘਰ ਤੋਂ ਬਾਹਰ ਜ਼ਿਆਦਾ ਦੇਰ ਰਹਿਣ ਨਾਲ ਥਕਾਵਟ, ਕਮਜ਼ੋਰੀ, ਚੱਕਰ ਆਉਣੇ, ਸਿਰ ਦਰਦ, ਬੇਹੋਸ਼ੀ, ਖੁਸ਼ਕ ਤੇ ਚਮੜੀ ਦਾ ਰੰਗ ਬਦਲਣਾ, ਬੁਖਾਰ ਵਗੈਰਾ ਲੱਛਣ ਦੇਖਣ ਨੂੰ ਮਿਲਦੇ ਹਨ। ਗੰਭੀਰ ਹਾਲਤ ਵਿੱਚ ਡਾਕਟਰੀ ਮੱਦਦ ਲੈਣੀ ਪੈ ਸਕਦੀ ਹੈ। ਮਾਸਪੇਸ਼ੀਆਂ ਦੀ ਸਹੀ ਕਿਰਿਆ ਲਈ ਸਰੀਰ ਅੰਦਰ ਇਲੈਕਟ੍ਰੋਲਾਈਟ ਜ਼ਰੂਰੀ ਤੱਤ ਹੁੰਦਾ ਹੈ।

ਹੀਟਵੇਵ ਦੌਰਾਨ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ ਲਈ ਅੱਗੇ ਲਿਖੇ ਉਪਾਅ ਕਰ ਸਕਦੇ ਹੋ:

-ਮੌਸਮ ਨੂੰ ਹਮੇਸ਼ਾ ਵਾਚ ਕਰੋ ਵਾਤਾਵਰਨ ਅਤੇ ਹੈਲਥ ਅਥਾਰਟੀ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਕੇ ਪਰਿਵਾਰ ਸਮੇਤ ਮੌਸਮ ਦਾ ਆਨੰਦ ਮਾਣੋ।

-ਹਾਈਡ੍ਰੇਸ਼ਨ ਦੇ ਉੱਚ ਪੱਧਰ ਨੂੰ ਬਣਾਈ ਰੱਖਣ ਅਤੇ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਮਿੱਠਾ ਨਿੰਬੂ-ਪਾਣੀ ਵਿਚ ਪਿੰਕ ਸਾਲਟ ਮਿਕਸ ਕਰਕੇ ਪਿਆਸ ਨਾ ਲੱਗਣ ਦੀ ਹਾਲਤ ਵਿਚ ਵਾਰ-ਵਾਰ ਪੀਂਦੇ ਰਹੋ।

-ਐਲਕੋਹਲਿਕ ਡਿ੍ਰੰਕਸ ਤੋਂ ਪ੍ਰਹੇਜ਼ ਕਰੋ ਕਿਉਂਕਿ ਸ਼ਰਾਬ ਡੀਹਾਈਡ੍ਰੇਸ਼ਨ ਨੂੰ ਹੋਰ ਬਦਤਰ ਬਣਾ ਸਕਦੀ ਹੈ।

-ਘਰ ਤੋਂ ਬਾਹਰ ਅੰਬਰੇਲਾ, ਹੈਟ, ਕੈਪ, ਸਨਸਕ੍ਰੀਨ ਲੋਸ਼ਨ, ਸਨਗਲਾਸ ਵਗੈਰਾ ਵਰਤ ਕੇ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਆਪਣੀ ਚਮੜੀ ਅਤੇ ਅੱਖਾਂ ਨੂੰ ਬਚਾਓ। ਸਵੇਰੇ-ਸ਼ਾਮ ਅੱਖਾਂ ’ਤੇ ਠੰਢੇ ਪਾਣੀ ਦੇ ਛਿੱਟੇ ਮਾਰ ਕੇ ਆਰਾਮ ਮਹਿਸੂਸ ਕਰੋ।

-ਗਰਮ ਮੌਸਮ ਠੰਢਕ ਬਰਕਰਾਰ ਰੱਖਣ ਲਈ ਹਲਕੇ ਕੌਟਨ ਦੇ ਲਾਈਟ ਰੰਗ ਦੇ ਕੱਪੜੇ ਪਹਿਨ ਕੇ ਸਰੀਰ ਦੇ ਤਾਪਮਾਨ, ਪਸੀਨੇ ਤੇ ਹਵਾ ਦਾ ਆਵਾਗਮਨ ਬਰਾਬਰ ਰੱਖੋ।

-ਹੀਟਵੇਵ ਦੌਰਾਨ ਸਰੀਰ ਦੀ ਸਹਿਣ ਸ਼ਕਤੀ ਮੁਤਾਬਕ ਹਲਕੀ ਕਸਰਤ ਕਰੋ। ਘਰ ਤੋਂ ਬਾਹਰ ਸਿੱਧੀ ਧੁੱਪ ਵਿਚ ਗਤੀਵਿਧੀਆਂ ਬਿਮਾਰੀ ਦੇ ਨਾਲ ਸਟ੍ਰੈਸ ਵੀ ਵਧ ਜਾਂਦਾ ਹੈ।

-ਸਮੇਂ ਦੇ ਮੁਤਾਬਿਕ ਠੰਢਾ ਸ਼ਾਵਰ ਲਵੋ। ਕੋਵਿਡ ਦੇ ਵਧ ਰਹੇ ਅੰਕੜੇ ਕਰਕੇ ਪਬਲਿਕ ਪੂਲ, ਸਪਲੈਸ਼ ਪੈਡ ਅਤੇ ਬੀਚ ’ਤੇ ਆਨੰਦ ਲੈਣ ਤੋਂ ਪਹਿਲਾਂ ਸੇਫਟੀ ਦਾ ਧਿਆਨ ਰੱਖੋ।

-ਆਪਣੇ ਪਾਲਤੂ ਜਾਨਵਰ ਨੂੰ ਖਾਣ ਲਈ ਕੁੱਝ ਬਰਫ ਦੇ ਟੁਕੜੇ ਦਿੰਦੇ ਰਹੋ। ਕੁੱਤੇ ਅਕਸਰ ਕਰੰਚੀ ਚੀਜ਼ਾਂ ਦਾ ਆਨੰਦ ਲੈਂਦੇ ਹਨ। ਇਹ ਤਰੀਕਾ ਉਨ੍ਹਾਂ ਨੂੰ ਠੰਢਾ ਰੱਖਣ ਵਿਚ ਮੱਦਦ ਕਰਦਾ ਹੈ।

ਨੋਟ: ਹੀਟ ਵੇਵ ਦੌਰਾਨ ਗਰਭਵਤੀ ਔਰਤਾਂ, ਛੋਟੇ ਬੱਚੇ, ਬਜ਼ੁਰਗਾਂ ਦਾ ਅਤੇ ਰੋਗੀਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਕੋਈ ਹੈਲਥ ਇਸ਼ੂ ਦੀ ਹਾਲਤ ਵਿਚ ਬਿਨਾ ਦੇਰੀ ਆਪਣੇ ਡਾਕਟਰ ਨਾਲ ਸੰਪਰਕ ਕਰੋ।
ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।