900 ਰੇਟਿੰਗ ਤੋਂ 1 ਅੰਕ ਦੂਰ ਵਿਰਾਟ,ਚਹਿਲ ਟਾੱਪ 10 ‘ਚ

ਵਿਰਾਟ ਇੱਕ ਰੋਜ਼ਾ ‘ਚ ਅੱਵਲ ਬੱਲੇਬਾਜ਼, ਰੋਹਿਤ ਵੀ ਪਹੁੰਚੇ ਸਰਵਸ੍ਰੇਸ਼ਠ ਰੇਟਿੰਗ ‘ਤੇ

ਚਹਿਲ 3 ਸਥਾਨ?ਦੇ ਸੁਧਾਰ ਨਾਲ ਪਹਿਲੀ ਵਾਰ ਅੱਵਲ 10 ਗੇਂਦਬਾਜ਼ਾਂ ‘ਚ ਸ਼ਾਮਲ

ਜਡੇਜਾ ਗੇਂਦਬਾਜ਼ੀ ‘ਚ 16 ਸਥਾਨਾਂ ਦੀ ਛਾਲ ਨਾਲ ਪਹੁੰਚੇ 25ਵੇਂ ਸਥਾਨ’ਤੇ

 

ਏਜੰਸੀ, 
ਦੁਬਈ, 2 ਨਵੰਬਰ
ਭਾਰਤੀ ਲੈੱਗ ਸਪਿੱਨਰ ਯੁਜਵੇਂਦਰ ਚਹਿਲ ਵੈਸਟਇੰਡੀਜ਼ ਵਿਰੁੱਧ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੱਲੇਬਾਜ਼ਾਂ ‘ਚ 899 ਦੀ ਰੇਟਿੰਗ ‘ਤੇ ਪਹੁੰਚ ਗਏ ਹਨ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਨੇ ਵੀ ਗੇਂਦਬਾਜ਼ੀ ਰੈਂਕਿੰਗ ‘ਚ ਲੰਮੀ ਛਾਲ ਮਾਰੀ ਹੈ
ਵਿਰਾਟ ਲੜੀ ‘ਚ 453 ਦੌੜਾਂ ਬਣਾ ਕੇ ਮੈਨ ਆਫ਼ ਦ ਟੂਰਨਾਮੈਂਟ ਬਣੇ ਇਸ ਪ੍ਰਦਰਸ਼ਨ ਨਾਲ ਉਹਨਾਂ ਨੂੰ 15 ਰੇਟਿੰਗ ਅੰਕਾਂ ਦਾ ਫ਼ਾਇਦਾ ਹੋਇਆ ਅਤੇ ਉਹ 899 ਦੀ ਰੇਟਿੰਗ ‘ਤੇ ਪਹੁੰਚ ਗਏ ਹਨ ਵਿਰਾਟ ਦੀ ਸਰਵਸ੍ਰੇਸ਼ਠ ਰੇਟਿੰਗ 911 ਰਹੀ ਹੈ ਜੋ ਉਹਨਾਂ ਇਸ ਸਾਲ ਜੁਲਾਈ ‘ਚ ਇੰਗਲੈਂਡ ‘ਚ ਹਾਸਲ ਕੀਤੀ ਸੀ ਵਿਰਾਟ ਦਾ ਬੱਲੇਬਾਜ਼ੀ ‘ਚ ਅੱਵਲ ਸਥਾਨ ਬਣਿਆ ਹੋਇਆ ਹੈ

 

 
ਭਾਰਤੀ ਉਪਕਪਤਾਨ ਰੋਹਿਤ ਸ਼ਰਮਾ ਦਾ ਵੀ ਦੂਸਰਾ ਸਥਾਨ ਕਾਇਮ ਹੈ ਰੋਹਿਤ ਨੂੰ ਲੜੀ ‘ਚ ਜੜੇ ਦੋ ਸੈਂਕੜਿਆਂ ਦਾ ਫਾਇਦਾ ਮਿਲਿਆ ਅਤੇ ਉਹ ਹੁਣ 871 ਅੰਕਾਂ ਦੀ ਆਪਣੀ ਸਰਵਸ੍ਰੇਸ਼ਠ ਰੇਟਿੰਗ ‘ਤੇ ਪਹੁੰਚ ਗਏ ਹਨ
ਲੈਗ ਸਪਿੱਨਰ ਚਹਿਲ ਤਿੰਨ ਸਥਾਨ ਦੇ ਸੁਧਾਰ ਨਾਲ ਅੱਠਵੇਂ ਸਥਾਨ’ਤੇ ਪਹੁੰਚੇ ਹਨ ਚਹਿਲ ਨੇ ਪਹਿਲੀ ਵਾਰ ਅੱਵਲ 10 ਗੇਂਦਬਾਜ਼ਾਂ ‘ਚ ਜਗ੍ਹਾ ਬਣਾਈ ਹੈ ਇੱਕ ਰੋਜ਼ਾ ‘ਚ ਇੱਕ ਸਾਲ ਦੇ ਵਕਫ਼ੇ ਬਾਅਦ ਸ਼ਾਨਦਾਰ ਵਾਪਸੀ ਕਰਨ ਵਾਲੇ ਜਡੇਜਾ ਨੇ 16 ਸਥਾਨ ਦੀ ਛਾਲ ਲਾਈ ਹੈ ਅਤੇ ਹੁਣ ਉਹ 25ਵੇਂ ਸਥਾਨ’ਤੇ ਪਹੁੰਚ ਗਏ ਹਨ ਜਡੇਜਾ ਨੇ ਆਖ਼ਰੀ ਇੱਕ ਰੋਜ਼ਾ ‘ਚ ਚਾਰ ਵਿਕਟਾਂ ਝਟਕੀਆਂ ਅਤੇ ਮੈਨ ਆਫ ਦ ਮੈਚ ਰਹੇ ਜਡੇਜਾ ਨੇ ਚਾਰ ਮੈਚਾਂ ‘ਚ 7 ਵਿਕਟਾਂ ਲਈਆਂ

 

 
ਚਹਿਲ ਹੁਣ ਗੇਂਦਬਾਜ਼ੀ ਰੈਂਕਿੰਗ ‘ਚ ਇੰਗਲੈਂਡ ਦੇ ਆਦਿਲ ਰਾਸ਼ਿਦ ਦੇ ਬਰਾਬਰ ਸਾਂਝੇ ਅੱਠਵੇਂ ਸਥਾਨ ‘ਤੇ ਹਨ ਰਾਸ਼ਿਦ ਨੇ ਸ਼੍ਰੀਲੰਕਾ ਵਿਰੁੱਧ ਲੜੀ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਆਖ਼ਰੀ ਤਿੰਨ ਇੱਕ ਰੋਜ਼ਾ ਲਈ ਭਾਰਤੀ ਇਕਾਦਸ਼ ‘ਚ ਪਰਤੇ ਜਸਪ੍ਰੀਤ ਬੁਮਰਾਹ  ਨੇ 841 ਦੀ ਆਪਣੀ ਸਰਵਸ੍ਰੇਸ਼ਠ ਰੇਟਿੰਗ ਦੇ ਨਾਲ ਗੇਂਦਬਾਜ਼ਾਂ ‘ਚ ਅੱਵਲ ਸਥਾਨ ਬਰਕਰਾਰ ਰੱਖਿਆ ਹੈ ਭਾਰਤੀ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ 723 ਦੀ ਸਰਵਸ੍ਰੇਸ਼ਠ ਰੇਟਿੰਗ ਨਾਲ ਤੀਸਰੇ ਸਥਾਨ ‘ਤੇ ਹਨ

 

 
ਇਸ ਦੌਰਾਨ ਭਾਰਤੀ ਓਪਨਰ ਸ਼ਿਖਰ ਧਵਨ ਨੂੰ ਚਾਰ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 9ਵੇਂ ਸਥਾਨ ਤੋਂ ਖ਼ਿਸਕ ਗਏ ਹਨ ਅੰਬਾਟੀ ਰਾਇਡੂ ਨੇ ਚੌਥੇ ਇੱਕ ਰੋਜ਼ਾ ‘ਚ ਆਪਣੇ ਸੈਂਕੜੇ ਦੀ ਬਦੌਲਤ 24 ਸਥਾਨ ਦੀ ਲੰਮੀ ਛਾਲ ਲਾਈ ਹੈ ਅਤੇ ਉਹ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਰੇਟਿੰਗ 553 ‘ਤੇ ਪਹੁੰਚੇ ਹਨ
ਵਿਰਾਟ ਅਤੇ ਰੋਹਿਤ ਤੋਂ ਬਾਅਦ ਤੀਸਰੇ ਸਥਾਨ ‘ਤੇ ਇੰਗਲੈਂਡ ਦੇ ਜੋ ਰੂਟ ਹਨ ਜਿੰਨ੍ਹਾਂ ਦੇ 807 ਅੰਕ ਹਨ ਲੜੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵੈਸਟਇੰਡੀਜ਼ ਦੇ ਸ਼ਾਈ ਹੋਪ ਅਤੇ ਸ਼ਿਮਰੋਨ ਹੇਤਮਾਇਰ ਨੇ ਆਪਣੀ ਰੈਂਕਿੰਗ ‘ਚ ਜ਼ਿਕਰਯੋਗ ਸੁਧਾਰ ਕੀਤਾ ਹੈ ਹੋਪ 22 ਸਥਾਨ ਦੀ ਛਾਲ ਨਾਲ 25ਵੇਂ ਅਤੇ ਹੇਤਮਾਇਰ 31 ਦੀ ਛਾਲ ਨਾਲ 26ਵੇਂ ਨੰਬਰ ‘ਤੇ ਪਹੁੰਚੇ ਹਨ

 


ਇੱਕ ਰੋਜ਼ਾ  ਐਸੋਸੀਏਟ ਟੀਮ ਰੈਂਕਿੰਗ
ਟੀਮ                ਅੰਕ              ਰੇਟਿੰਗ
ਇੰਗਲੈਂਡ         6918           126
ਭਾਰਤ            6869          121
ਨਿਊਜ਼ੀਲੈਂਡ     4602         112
ਦੱ.ਅਫ਼ਰੀਕਾ     4635        110
ਪਾਕਿਸਤਾਨ     4145         101
ਆਸਟਰੇਲੀਆ   3699       100
ਬੰਗਲਾਦੇਸ਼      3342          93
ਸ਼੍ਰੀਲੰਕਾ        4240          79
ਵੈਸਟਇੰਡੀਜ਼    2608         72
ਅਫ਼ਗਾਨਿਸਤਾਨ 2394        67
ਜ਼ਿੰਬਾਬਵੇ         2497          52
ਆਇਰਲੈਂਡ        904          39
ਸਕਾਟਲੈਂਡ         535          33
ਯੂਏਈ              298          21

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।