ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੁਫ਼ਨੇ ’ਚ ਦਰਸ਼ਨ ਦੇ ਕੇ ਜੀਵ ਨੂੰ ਪਾਇਆ ਸਿੱਧੇ ਰਾਹ

Shah Mastana Ji Maharaj

ਬੇਪਰਵਾਹ ਸਾਈਂ ਜੀ ਨੇ ਸੁਫ਼ਨੇ ’ਚ ਦਰਸ਼ਨ ਦੇ ਕੇ ਜੀਵ ਨੂੰ ਪਾਇਆ ਸਿੱਧੇ ਰਾਹ

ਸ੍ਰੀ ਬੰਤਾ ਸਿੰਘ ਪਿੰਡ ਸ੍ਰੀ ਜਲਾਲਆਣਾ ਸਾਹਿਬ ਨੇ ਦੱਸਿਆ ਕਿ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ (Mastana Ji Maharaj) ਦੇ ਹੁਕਮ ਦੁਆਰਾ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਡੇਰਾ ਸੱਚਾ ਸੌਦਾ ਸਰਸਾ ’ਚ ਆ ਕੇ ਰਹਿਣ ਲੱਗੇ ਤਾਂ ਪਿੱਛੋਂ ਪੂਜਨੀਕ ਮਾਤਾ ਜੀ ਨੇ ਇੱਕ ਦਿਨ ਮੈਨੂੰ ਬੁਲਾ ਕੇ ਕਿਹਾ, ‘‘ਬੰਤਾ ਸਿਆਂ! ਆਪਣੇ ਖੇਤ ’ਚ ਮਜ਼ਦੂਰ (ਸੀਰੀ) ਤੋਂ ਕੁਝ ਰੁਪਏ ਲੈਣੇ ਹਨ ਤੂੰ ਜਾ ਕੇ ਉਸ ਤੋਂ ਪਤਾ ਕਰ ਕਿ ਉਸ ਨੇ ਜੋ ਸੰਤ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ) ਦਾ ਕੁਝ ਹਿਸਾਬ-ਕਿਤਾਬ ਦੇਣਾ ਹੈ, ਉਹ ਦੇ ਦੇਵੇ’’ ਜਦੋਂ ਮੈਂ ਪੂਜਨੀਕ ਮਾਤਾ ਜੀ ਦੇ ਕਹਿਣ ’ਤੇ ਉਸ ਨੌਕਰ ਨੂੰ ਜਾ ਕੇ ਕਿਹਾ ਕਿ ਭਾਈ! ਤੂੰ ਪੂਜਨੀਕ ਪਰਮ ਪਿਤਾ ਜੀ ਦੇ ਘਰ ਦਾ ਹਿਸਾਬ-ਕਿਤਾਬ ਚੁਕਤਾ ਕਰ ਦਿੰਦਾ, ਮੈਨੂੰ ਮਾਤਾ ਜੀ ਨੇ ਤੇਰੇ ਕੋਲ ਭੇਜਿਆ ਹੈ

ਇਸ ’ਤੇ ਉਸ ਨੇ ਜਵਾਬ ਦਿੱਤਾ ਕਿ ਉਸ ਨੇ ਤਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਹਿਸਾਬ-ਕਿਤਾਬ ਚੁਕਤਾ ਕਰ ਦਿੱਤਾ ਹੈ ਉਸ ਵੱਲੋਂ ਇੱਕ ਰੁਪਏ ਦਾ ਬਕਾਇਆ ਨਹੀਂ ਹੈ ਉਸ ਸਮੇਂ ਉਸ ਸੀਰੀ ਦੇ ਮਨ ’ਚ ਠੱਗੀ ਦਾ ਵਿਚਾਰ ਆਇਆ ਕਿ ਸਤਿਨਾਮ ਸਿੰਘ ਜੀ ਤਾਂ ਸਰਸਾ ਚਲੇ ਗਏ ਹਨ ਹੁਣ ਪਿੱਛੇ ਪੂਜਨੀਕ ਮਾਤਾ ਜੀ ਨੂੰ ਮੇਰੇ ਹਿਸਾਬ ਦਾ ਕੀ ਪਤਾ? ਇਸ ਲਈ ਰੁਪਏ ਦੇਣ ਤੋਂ ਮੁੱਕਰ ਜਾਂਦਾ ਹਾਂ ਉਹ ਮੇਰਾ ਕੀ ਵਿਗਾੜ ਲੈਣਗੇ? ਮੈਂ ਘਰ ਵਾਪਸ ਜਾ ਕੇ ਪੂਜਨੀਕ ਮਾਤਾ ਜੀ ਨੂੰ ਦੱਸਿਆ ਕਿ ਮਾਤਾ ਜੀ! ਉਸ ਨੇ ਤਾਂ ਇਹ ਜਵਾਬ ਦਿੱਤਾ ਹੈ।

ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ

ਉਸ ਤੋਂ ਲਗਭਗ ਦੋ ਸਾਲ ਬਾਅਦ ਸੰਨ 1962 ’ਚ ਉਹੀ ਮਜ਼ਦੂਰ ਇੱਕ ਦਿਨ ਮੇਰੇ ਕੋਲ ਆਇਆ ਤੇ ਕਹਿਣ ਲੱਗਾ, ਬੰਤਾ ਸਿਆਂ! ਤੁਸੀਂ ਮੇਰੇ ਨਾਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਕੋਲ ਡੇਰਾ ਸੱਚਾ ਸੌਦਾ ਸਰਸਾ ਚੱਲੋ ਮੈਂ ਉਸ ਤੋਂ ਪੁੱਛਿਆ ਕਿ ਕੀ ਕੰਮ ਹੈ? ਉਸ ਨੇ ਮੈਨੂੰ ਦੱਸਿਆ ਕਿ ਮੈਂ ਤੇਰੇ ਸਾਹਮਣੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਹਿਸਾਬ-ਕਿਤਾਬ ਮੁੱਕਰ ਗਿਆ ਸੀ

ਪਰ ਅੱਜ ਰਾਤ ਨੂੰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਖੁਦ ਉਸ ਕੋਲ ਆਏ ਅਤੇ ਸ਼ਹਿਨਸ਼ਾਹ ਜੀ ਨੇ ਸਖ਼ਤੀ ਨਾਲ ਕਿਹਾ ਕਿ ਤੂੰ ਜੋ ਰੁਪਏ ਦੇਣੇ ਹਨ ਉਹ ਹਰਾਮ ਦੇ ਨਹੀਂ ਹਨ ਦੋ ਸਾਲ ਹੋ ਗਏ ਤੂੰ ਪੈਸੇ ਵਾਪਸ ਦੇਣ ਦੀ ਕੋਈ ਗੱਲ ਨਹੀਂ ਕੀਤੀ ਅਤੇ ਹਦਾਇਤ ਦਿੱਤੀ ਕਿ ਸਵੇਰੇ ਜ਼ਰੂਰ ਰੁਪਏ ਵਾਪਸ ਕਰ ਦੇਣਾ ਮੈਂ ਉਸ ਨੂੰ ਕਿਹਾ ਕਿ ਆਪਾਂ ਕੱਲ੍ਹ ਦਰਬਾਰ ਚੱਲਾਂਗੇ ਉੁਹ ਕਹਿਣ ਲੱਗਾ, ਤੁਸੀਂ ਤਾਂ ਕੱਲ੍ਹ ਦੀ ਗੱਲ ਕਰਦੇ ਹੋ, ਮੈਨੂੰ ਤਾਂ ਹੁਣੇ ਡਰ ਲੱਗ ਰਿਹਾ ਕਿ ਜੇਕਰ ਅੱਜ ਰੁਪਏ ਨਾ ਦਿੱਤੇ ਤਾਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਮੇਰਾ ਪਤਾ ਨਹੀਂ ਕੀ ਹਾਲ ਕਰਨਗੇ।

ਇਸ ਲਈ ਤੁਸੀਂ ਅੱਜ ਹੀ ਮੇਰੇ ਨਾਲ ਚੱਲੋ ਉਹ ਨੌਕਰ ਤੇ ਮੈਂ ਦੋਵੇਂ ਉਸ ਦਿਨ ਡੇਰਾ ਸੱਚਾ ਸੌਦਾ ਸਰਸਾ ’ਚ ਪਹੁੰਚ ਗਏ ਦਰਬਾਰ ’ਚ ਆ ਕੇ ਅਸੀਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਮਿਲੇ ਸ਼ਹਿਨਸ਼ਾਹ ਜੀ ਨੇ ਫ਼ਰਮਾਇਆ, ‘‘ਸੁਣਾ ਭਾਈ! ਕਿਵੇਂ ਦਰਸ਼ਨ ਦੇਣੇ ਹੋਏ?’’ ਇਸ ’ਤੇ ਉਸ ਨੌਕਰ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਜੀ! ਮੈਂ ਆਪ ਜੀ ਦੇ ਪੰਜ ਸੌ ਰੁਪਏ ਦੇਣੇ ਹਨ, ਉਹ ਦੇਣ ਆਇਆ ਹਾਂ ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਭਾਈ ! ਅਸੀਂ ਤਾਂ ਤੇਰੇ ਤੋਂ ਰੁਪਏ ਮੰਗੇ ਨਹੀਂ’’ ਉਸ ਨੌਕਰ ਨੇ ਜਵਾਬ ਦਿੱਤਾ ਕਿ ਸ਼ਹਿਨਸ਼ਾਹ ਬੇਪਰਵਾਹ ਸ਼ਾਹ ਮਸਤਾਨਾ ਜੀ ਨੇ ਉਸ ਨੂੰ ਅੰਦਰੋਂ ਖਿਆਲ ਦੇ ਕੇ ਇੱਥੇ ਭੇਜਿਆ ਹੈ।

ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ

ਉਨ੍ਹਾਂ ਦੇ ਡਰ ਤੋਂ ਉਹ ਬੰਤਾ ਸਿੰਘ ਨੂੰ ਨਾਲ ਲੈ ਕੇ ਰੁਪਏ ਦੇਣ ਆਇਆ ਹੈ ਇਹ ਗੱਲ ਦੱਸ ਕੇ ਉਸ ਨੇ ਪੰਜ ਸੌ ਰੁਪਏ ਕੱਢੇ ਅਤੇ ਪੂਜਨੀਕ ਪਰਮ ਪਿਤਾ ਜੀ ਨੂੰ?ਦੇ ਦਿੱਤੇ ਪੂਜਨੀਕ ਪਰਮ ਪਿਤਾ ਜੀ ਨੇ ਉਨ੍ਹਾਂ ਰੁਪਇਆਂ ’ਚੋਂ 100 ਰੁਪਏ ਉਸ ਨੂੰ ਵਾਪਸ ਦੇ ਦਿੱਤੇ ਅਤੇ ਫ਼ਰਮਾਇਆ, ‘‘ਤੂੰ ਗਰੀਬ ਆਦਮੀ ਹੈਂ, ਇਹ ਪੈਸੇ ਘਰ ਦੇ ਕੰਮ ’ਚ ਖਰਚ ਕਰ ਲੈਣਾ’’ ਪਰ ਉਹ ਨੌਕਰ ਰਾਤ ਵਾਲੀ ਘਟਨਾ ਤੋਂ ਐਨਾ ਡਰਿਆ ਹੋਇਆ ਸੀ ਕਿ ਉਹ 100 ਰੁਪਏ ਵਾਪਸ ਨਹੀਂ ਲੈ ਰਿਹਾ ਸੀ

ਉਸ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਅੱਗੇ ਪ੍ਰਾਰਥਨਾ ਕੀਤੀ ਕਿ ਮੈਨੂੰ ਮਸਤਾਨਾ ਜੀ ਮਹਾਰਾਜ ਤੋਂ ਬਹੁਤ ਡਰ ਲੱਗਦਾ ਹੈ ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਭਾਈ! ਤੂੰ ਹੁਣ ਨਾ ਡਰ, ਅਸੀਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਤੁਹਾਨੂੰ ਮੁਆਫ਼ੀ ਦਵਾ ਦਿਆਂਗੇ ਅਸੀਂ ਉਨ੍ਹਾਂ ਦੀ ਰਜ਼ਾ ’ਚ ਹੀ ਤੈਨੂੰ ਇਹ 100 ਰੁਪਏ ਵਾਪਸ ਕਰ ਰਹੇ ਹਾਂ ਹੁਣ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੈਨੂੰ ਕੁਝ ਨਹੀਂ ਕਹਿਣਗੇ।’’

ਇਹ ਬਚਨ ਸੁਣ ਕੇ ਉਸ ਨੇ 100 ਰੁਪਏ ਵਾਪਸ ਲੈ ਲਏ ਪੂਜਨੀਕ ਪਰਮ ਪਿਤਾ ਜੀ ਨੇ ਉਸੇ ਸਮੇਂ ਮੈਨੂੰ ਹੁਕਮ ਦਿੱਤਾ, ‘‘ਬੰਤਾ ਸਿਆਂ! ਇਹ ਚਾਰ ਸੌ ਰੁਪਏ ਲਿਜਾ ਕੇ ਜਿੰਮੇਵਾਰ ਸੇਵਾਦਾਰਾਂ ਕੋਲ ਜਮ੍ਹਾ ਕਰਵਾ ਦੇਣਾ, ਡੇਰੇ ਦੀ ਸੇਵਾ ’ਚ ਕੰਮ ਆਉਣਗੇ’’ ਮੈਂ ਪੂਜਨੀਕ ਪਰਮ ਪਿਤਾ ਜੀ ਦੇ ਹੁਕਮ ਅਨੁਸਾਰ ਉਹ ਰੁਪਏ ਜਿੰਮੇਵਾਰ ਸੇਵਾਦਾਰਾਂ ਕੋਲ ਜਮ੍ਹਾ ਕਰਵਾ ਦਿੱਤੇ ਇਸ ਤਰ੍ਹਾਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਠੱਗੀ ਮਾਰਨ ਵਾਲੇ ਉਸ ਵਿਅਕਤੀ ਨੂੰ ਸਿੱਧੇ ਰਸਤੇ ਪਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ