ਨਵੀਨ ਜਿੰਦਲ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਦੱਸਿਆ ਇਹ ਕਾਰਨ, ਵੇਖੋ

Haryana News

ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਕੈਥਲ ’ਚ ਸਨਮਾਨ ਸਮਾਰੋਹ ’ਚ ਪਹੁੰਚੇ ਕੁਰੂਕਸ਼ੇਤਰ ਲੋਕ ਸਭਾ ਉਮੀਦਵਾਰ ਨਵੀਨ ਜਿੰਦਲ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਤੇ ਮਾਣ ਹੈ। ਪੀਐਮ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਹਰ ਖੇਤਰ ਵਿੱਚ ਇਤਿਹਾਸਕ ਕੰਮ ਕੀਤਾ ਹੈ। ਸਵੱਛਤਾ ਅਭਿਆਨ, ਰੁਜਗਾਰ, ਸੜਕਾਂ, ਹਵਾਈ ਅੱਡੇ, ਰੇਲ ਨੈੱਟਵਰਕ ਤੇ ਹਰ ਘਰ ਵਿੱਚ ਪਖਾਨੇ, ਹਰ ਘਰ ਵਿੱਚ ਨਲਕੇ ਦਾ ਪਾਣੀ ਪਹੁੰਚਾ ਕੇ ਜੀਵਨ ਨੂੰ ਸਾਦਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਹਟਾਉਣ, ਅਯੁੱਧਿਆ ’ਚ ਭਗਵਾਨ ਸ੍ਰੀ ਰਾਮ ਦਾ ਮੰਦਰ ਬਣਾਉਣ ਤੇ ਰਾਮ ਲੱਲਾ ਦੀ ਸਥਾਪਨਾ ਵਰਗੇ ਇਤਿਹਾਸਕ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਹੀ ਸੰਭਵ ਹੋਏ ਹਨ। ਜਿੰਦਲ ਨੇ ਕਿਹਾ ਕਿ ਮੈਂ ਕਈ ਦੇਸ਼ਾਂ ’ਚ ਗਿਆ ਹਾਂ, ਉੱਥੇ ਦੇ ਲੋਕ ਵੀ ਸਾਡੇ ਪ੍ਰਧਾਨ ਮੰਤਰੀ ਦੀ ਤਾਰੀਫ ਕਰਦੇ ਹਨ। (Haryana News)

ਚੰਡੀਗੜ੍ਹ ਤੇ ਮੁਹਾਲੀ ’ਚ ED ਦਾ ਵੱਡਾ ਐਕਸ਼ਨ, ਜਾਣੋ ਕੀ ਹੈ ਮਾਮਲਾ

ਨਵੀਨ ਜਿੰਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਝਾੜੂ ਲੈ ਕੇ ਲੋਕਾਂ ਨੂੰ ਸਵੱਛਤਾ ਪ੍ਰਤੀ ਪ੍ਰੇਰਿਤ ਕਰਦੇ ਹਨ। ਮੈਨੂੰ ਅਜਿਹੇ ਪ੍ਰਧਾਨ ਮੰਤਰੀ ਦੀ ਵਿਚਾਰਧਾਰਾ ਨਾਲ ਜੁੜੇ ਹੋਣ ਅਤੇ ਉਨ੍ਹਾਂ ਦੇ ਮਾਰਗਦਰਸਨ ਵਿੱਚ ਕੰਮ ਕਰਨ ਦਾ ਮਾਣ ਹੈ। ਸ੍ਰੀ ਜਿੰਦਲ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਹੇਠ ਹਰਿਆਣਾ ਦੇ ਨੌਜਵਾਨਾਂ ਦਾ ਭਵਿੱਖ ਉਜਵਲ ਹੈ। ਉਨ੍ਹਾਂ ਕਿਹਾ ਕਿ ਸੀਐਮ ਸ੍ਰੀ ਸੈਣੀ ਦੀ ਅਗਵਾਈ ’ਚ ਹਰਿਆਣਾ ਦੇ ਲੋਕ 10 ’ਚੋਂ 10 ਸੀਟਾਂ ਮੋਦੀ ਜੀ ਨੂੰ ਦੇਣਗੇ। ਇਸ ਮੌਕੇ ਰਾਜ ਮੰਤਰੀ ਸੁਭਾਸ ਸੁਧਾ, ਸਾਬਕਾ ਮੰਤਰੀ ਕਮਲੇਸ਼ ਢਾਂਡਾ, ਵਿਧਾਇਕ ਲੀਲਾ ਰਾਮ, ਜ਼ਿਲ੍ਹਾ ਪ੍ਰਧਾਨ ਅਸ਼ੋਕ ਗੁਰਜਰ, ਚੇਅਰਮੈਨ ਕੈਲਾਸ਼ ਭਗਤ, ਸਾਬਕਾ ਵਿਧਾਇਕ ਦਿਨੇਸ਼ ਕੌਸ਼ਿਕ, ਸਾਬਕਾ ਵਿਧਾਇਕ ਕੁਲਵੰਤ ਬਾਜੀਗਰ, ਸਾਬਕਾ ਵਿਧਾਇਕ ਤੇਜਵੀਰ ਸਿੰਘ। (Haryana News)

ਐੱਮਐੱਸਜੀ ਗੁਰਮੰਤਰ ਭੰਡਾਰੇ ’ਤੇ ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਸਤਿਗੁਰੂ ਨੂੰ ਕੀਤਾ ਸਿਜਦਾ

ਸਾਬਕਾ ਚੇਅਰਮੈਨ ਅਰੁਣ ਸਰਾਫ, ਸੂਬਾ ਪ੍ਰਧਾਨ ਸ. ਮੰਡੀ, ਨਗਰ ਪਾਲਿਕਾ ਚੇਅਰਮੈਨ ਸੁਰਭੀ ਗਰਗ, ਜ਼ਿਲ੍ਹਾ ਪਰੀਸ਼ਦ ਦੇ ਉਪ ਚੇਅਰਮੈਨ ਕਰਮਬੀਰ ਸਿੰਘ, ਜਸਵੰਤ ਪਠਾਨੀਆ, ਜ਼ਿਲ੍ਹਾ ਮੀਡੀਆ ਮੁਖੀ ਰਾਜਾਰਾਮਨ ਦੀਕਸ਼ਿਤ, ਸਹਿ ਮੀਡੀਆ ਇੰਚਾਰਜ ਭੀਮਸੇਨ, ਮਹਿਲਾ ਮੋਰਚਾ ਪ੍ਰਧਾਨ ਅਨੀਤਾ ਚੌਧਰੀ, ਰਾਓ ਸੁਰਿੰਦਰ ਸਿੰਘ, ਕ੍ਰਿਸ਼ਨਾ ਬਾਂਸਲ, ਮਨੀਸ਼ ਕਾਠਵੜ, ਡਾ. ਅਰੁਣ ਸਰਾਫ, ਸੁਰੇਸ਼ ਸੰਧੂ, ਰਾਮਪਾਲ ਰਾਣਾ, ਰਾਮ ਪ੍ਰਤਾਪ ਗੁਪਤਾ, ਪ੍ਰਵੀਨ ਪ੍ਰਜਾਪਤੀ, ਸੁਰੇਸ਼ ਕਯੋਦਕ, ਆਈਡੀਸੈੱਲ ਮੁਖੀ ਬਲਵਿੰਦਰ ਜਾਂਗੜਾ, ਸੈਲੀ ਮੁੰਜਾਲ, ਰਮਨਦੀਪ ਕੌਰ, ਜੋਤੀ ਸੈਣੀ ਆਦਿ ਹਾਜਰ ਸਨ। (Haryana News)