ਅਸਮ ਦੀ ਭੀੜ ਨੇ ਕੀਤਾ ਡਾਕਟਰ ‘ਤੇ ਹਮਲਾ

ਅਸਮ ਦੀ ਭੀੜ ਨੇ ਕੀਤਾ ਡਾਕਟਰ ‘ਤੇ ਹਮਲਾ

ਅਸਾਮ। ਅਸਾਮ ਦੇ ਕੋਵਿਡ ਕੇਅਰ ਸੈਂਟਰ ਵਿਚ ਕੋਰੋਨਾ ਲਾਗ ਵਾਲੇ ਮਰੀਜ਼ ਦੀ ਮੌਤ ਤੋਂ ਬਾਅਦ ਇਕ ਜੂਨੀਅਰ ਡਾਕਟਰ ਤੇ ਭੀੜ ਨੇ ਹਮਲਾ ਕੀਤਾ। ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਰਿਪੋਰਟ ਦੇ ਅਨੁਸਾਰ, ਇਲਾਜ ਦੌਰਾਨ ਇੱਕ ਕੋਰੋਨਾ ਲਾਗ ਵਾਲੇ ਮਰੀਜ਼ ਦੀ ਮੌਤ ਤੋਂ ਬਾਅਦ ਉਸਦੇ ਰਿਸ਼ਤੇਦਾਰਾਂ ਨੇ ਇੱਕ ਜੂਨੀਅਰ ਡਾਕਟਰ ਤੇ ਹਮਲਾ ਕਰ ਦਿੱਤਾ। ਇਸ ਸਬੰਧ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਅਤੇ ਡਾਕਟਰ ਭਾਈਚਾਰੇ ਅਤੇ ਹੋਰਾਂ ਨੇ ਇਸ ਘਟਨਾ ਖਿਲਾਫ ਸਖਤ ਪ੍ਰਤੀਕ੍ਰਿਆ ਦਿੱਤੀ ਹੈ।

ਇਹ ਘਟਨਾ ਮੱਧ ਅਸਾਮ ਦੇ ਹੋਜਾਈ ਜ਼ਿਲੇ ਦੇ ਕੋਵਿਡ ਕੇਅਰ ਸੈਂਟਰ ਵਿਖੇ ਵਾਪਰੀ। ਇਸੇ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਫ਼ ਹੋਜਾਈ ਯੂਨਿਟ ਨੇ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਣ ਤੱਕ ਕੰਮਾਂ ਦਾ ਮੁਕੰਮਲ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਰਾਜ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅਸਾਮ ਪੁਲਿਸ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਇਸ ਨੂੰ “ਬਰਬਤਾ ਪੂਰਨ” ਹਮਲਾ ਕਰਾਰ ਦਿੱਤਾ ਹੈ। ਮੱਧ ਅਸਾਮ ਦੇ ਹੋਜਾਈ ਜ਼ਿਲੇ ਦੇ ਉਡਾਲੀ ਸੀ ਸੀ ਸੀ ਵਿਖੇ ਤਾਇਨਾਤ ਡਾ. ਸਿਜ ਕੁਮਾਰ ਸੇਨਾਪਤੀ ਤੇ ਮਰੀਜ਼ ਦੀ ਔਰਤ ਸਮੇਤ 20 ਰਿਸ਼ਤੇਦਾਰਾਂ ਨੇ ਹਮਲਾ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।