ਸਵੱਛਤਾ ਪੰਦਰਵਾੜੇ ਦੌਰਾਨ ਦੀਵਾਰਾਂ ’ਤੇ ਪੇਟਿੰਗਾਂ ਰਾਹੀਂ ਸਵੱਛਤਾ ਦਾ ਦਿੱਤਾ ਜਾ ਰਿਹੈ ਸੁਨੇਹਾ

Fazilka News
ਸਵੱਛਤਾ ਪੰਦਰਵਾੜੇ ਤਹਿਤ ਚੱਲ ਰਹੀਆ ਗਤੀਵਿਧੀਆਂ।

ਫਾਜ਼ਿਲਕਾ (ਰਜਨੀਸ਼ ਰਵੀ)। ਸਵੱਛਤਾ (Hygiene Fortnight) ਪੰਦਰਵਾੜੇ ਤਹਿਤ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਲਗਾਤਾਰ ਗਤੀਵਿਧੀਆਂ ਜਾਰੀ ਹਨ। ਇਸ ਪੰਦਰਵਾੜੇ ਦੌਰਾਨ ਸ਼ਹਿਰ ਨੂੰ ਸਾਫਸੁਥਰਾ ਰੱਖਣ, ਵੱਧ ਤੋਂ ਵੱਧ ਬੂਟੇ ਲਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ, ਸ਼ਹਿਰ ਦੀਆਂ ਕੰਦਾਂ ਨੂੰ ਪੇਟਿੰਗ ਰਾਹੀਂ ਚਮਕਾਉਣ, ਗਿਲਾਸੁੱਕਾ ਕੂੜਾ ਵੱਖਰਾ-ਵੱਖਰਾ ਦੇਣ ਅਤੇ ਕੁੜੇ ਨੂੰ ਡਸਟਬਿਨਾ ਅੰਦਰ ਸੁਟਣ ਤਹਿਤ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ।

ਨਗਰ ਕੌਂਸਲ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਵਨੀਤ ਕੌਰ ਵੱਲੋਂ ਸ਼ੁਰੂ ਕੀਤੇ ਸਵੱਛਤਾ (Hygiene Fortnight) ਪੰਦਰਵਾੜੇ ਤਹਿਤ ਗਤੀਵਿਧੀਆਂ ਦੀ ਲੜੀ ਤਹਿਤ ਸਿਵਲ ਲਾਈਨ ਏਰੀਆ ਵਿਖੇ ਦੀਵਾਰਾਂ ’ਤੇ ਪੇਟਿੰਗ ਕੀਤੀ ਗਈ ਜਿਸ ’ਚ ਕੂੜਾ ਇਧਰਉਧਰ ਸੁਟਣ ’ਤੇ ਜੁਰਮਾਨੇ ਸਬੰਧੀ ਦਰਸ਼ਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ੁੱਧ ਤੇ ਬਿਮਾਰੀਆਂ ਮੁਕਤ ਵਾਤਾਵਰਣ ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਪੌਦੇ ਲਾਉਣ ਪ੍ਰਤੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸਾਫਸੁਥਰਾ ਰੱਖਣਾ ਸਾਡਾ ਸਭ ਦਾ ਫਰਜ ਬਣਦਾ ਹੈ। (Hygiene Fortnight)

ਇਹ ਵੀ ਪੜ੍ਹੋ : WWE ਰੈਸਲਰ ਜਾਨ ਸੀਨਾ ਹੋਏ Sidhu Moose Wala ਦੇ ਫੈਨ, ਕੀਤਾ ਟਵਿਟਰ ’ਤੇ ਫਾਲੋ

ਇਸ ਲਈ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਅਸੀਂ ਵਿਭਾਗ ਦੀਆਂ ਗਤੀਵਿਧੀਆਂ ’ਚ ਵੱਧ ਤੋਂ ਵੱਧ ਸਹਿਯੋਗ ਦੇਈਏ। ਉਨ੍ਹਾਂ ਕਿਹਾ ਕਿ ਨਗਰ ਵਾਸੀ ਗਿੱਲਾ ਤੇ ਸੁੱਕਾ ਕੂੜਾ ਵੱਖਰਾ-ਵੱਖਰਾ ਰੱਖਣ ਅਤੇ ਕੁੜਾ ਚੁੱਕਣ ਵਾਲੇ ਰੇਹੜੀ ਚਾਲਕਾਂ ਨੂੰ ਅਲਗਅਲਗ ਹੀ ਜਮ੍ਹਾਂ ਕਰਵਾਉਣ।
ਇਹ ਮੁਹਿੰਮ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਦੇ ਦਿਸ਼ਾਨਿਰਦੇਸ਼ਾ ਤਹਿਤ ਸੀ.ਐਸ.ਆਈ. ਨਰੇਸ਼ ਖੇੜਾ, ਐਸ.ਆਈ. ਜਗਦੀਪ ਸਿੰਘ, ਸੀ.ਐਫ. ਪਵਨ ਕੁਮਾਰ, ਗੁਰਵਿੰਦਰ ਸਿੰਘ ਤੇ ਸਵਛ ਭਾਤਰ ਮਿਸ਼ਨ ਦੀ ਟੀਮ ਹੇਠਾਂ ਚਲਾਈ ਜਾ ਰਹੀ ਹੈ।