ਮੌੜ ਬੰਬ ਧਮਾਕਾ: ਤਿੰਨ ਮਹੀਨਿਆਂ ਬਾਅਦ ਦੋਸ਼ੀਆਂ ਦੇ ਸਕੈਚ ਜਾਰੀ

ਮੌੜ ਬੰਬ ਧਮਾਕਾ: ਤਿੰਨ ਮਹੀਨਿਆਂ ਬਾਅਦ ਦੋਸ਼ੀਆਂ ਦੇ ਸਕੈਚ ਜਾਰੀ

ਬਠਿੰਡਾ (ਅਸ਼ੋਕ ਵਰਮਾ) ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਦੀ ਸਮਾਪਤੀ ਤੋਂ ਐਨ ਪਹਿਲਾਂ ਮੌੜ ਮੰਡੀ ‘ਚ ਬੰਬ ਧਮਾਕੇ ਦੇ ਮਾਮਲੇ ‘ਚ ਅੱਜ ਬਠਿੰਡਾ ਪੁਲਿਸ ਕਰੀਬ ਤਿੰਨ ਮਹੀਨਿਆਂ ਬਾਅਦ ਦੋਸ਼ੀਆਂ ਦੇ ਸਕੈਚ ਹੀ ਜਾਰੀ ਕਰ ਸਕੀ ਹੈ ਪੁਲਿਸ ਵੱਲੋਂ ਜੋ ਸਕੈਚ ਜਾਰੀ ਕੀਤਾ ਗਿਆ ਹੈ ਉਸ ‘ਚ ਇੱਕ ਪਗੜੀਧਾਰੀ ਨੌਜਵਾਨ ਨੇ ਆਪਣੇ ਉੱਪਰ ਚਾਦਰ ਲਈ ਹੋਈ ਹੈ ਉਸ ਦੇ ਹਲਕੀ ਜਿਹੀ ਦਾੜ੍ਹੀ ਵੀ ਹੈ ਏਦਾਂ ਹੀ ਦੂਸਰੇ ਨੌਜਵਾਨ ਨੇ ਦਾੜ੍ਹੀ ਰੱਖੀ ਹੋਈ ਹੈ ਪ੍ਰੰਤੂ ਸਿਰ ਤੋਂ ਮੋਨਾ ਹੈ (Maur bomb blast)

ਸੂਤਰਾਂ ਮੁਤਾਬਕ ਪੁਲਿਸ ਨੇ ਇਸ ਧਮਾਕੇ ਸਬੰਧੀ ਇੱਕ ਵੀਡੀਓ ਵਾਇਰਲ ਕੀਤੀ ਸੀ ਇਸ ਵੀਡੀਓ ‘ਚ ਇੱਕ ਅਣਜਾਣ ਨੌਜਵਾਨ ਰੈਲੀ ‘ਚ ਖਲੋਤਾ ਕਾਫ਼ੀ ਬੇਚੈਨ ਨਜ਼ਰ ਆ ਰਿਹਾ ਸੀ ਸੂਤਰ ਆਖਦੇ ਹਨ ਕਿ ਇੰਨ੍ਹਾਂ ਦੋਵਾਂ ਸਕੈਚਾਂ ਚੋਂ ਇੱਕ ਨੌਜਵਾਨ ਇਹੋ ਹੋ ਸਕਦਾ ਹੈ ਪੁਲਿਸ ਨੇ ਸਕੈਚ ਜਾਰੀ ਕਰਨ ਮੌਕੇ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ ਉਂਜ ਏਨੇ ਅਰਸੇ ਬਾਅਦ ਸਕੈਚ ਜਾਰੀ ਕਰਨ ਨੂੰ ਪੁਲਿਸ ਦੀ ਅਸਫਲਤਾ ਹੀ ਮੰਨਿਆ ਜਾ ਰਿਹਾ ਹੈ  ਪੁਲਿਸ ਨੇ ਇਸ ਬੰਬ ਧਮਾਕੇ ਨੂੰ ਅੱਤਵਾਦੀ ਹਮਲਾ ਮੰਨਿਆ ਹੈ ਜਿਸ ‘ਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਉਹ ਵਾਲ ਵਾਲ ਬਚ ਗਏ ਸਨ

ਇਸ ਹਮਲੇ ਦੌਰਾਨ ਚਾਰ ਬੱਚਿਆਂ  ਸਮੇਤ ਸੱਤ ਜਣਿਆਂ  ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ ਕੇਂਦਰੀ ਬਲਾਂ ਦੇ ਜਵਾਨਾਂ ਸਮੇਤ ਡੇਢ ਦਰਜਨ ਦੇ ਕਰੀਬ ਲੋਕ ਜਖਮੀ ਵੀ ਹੋਏ ਸਨ ਦਹਿਸ਼ਤੀ ਅਨਸਰਾਂ ਨੇ ਇਸ ਹਮਲੇ ਲਈ ਮਾਰੂਤੀ ਕਾਰ ਅਤੇ ਪ੍ਰੈਸ਼ ਕੁੱਕਰ ਦੀ ਵਰਤੋਂ ਕੀਤੀ ਸੀ  ਸੂਤਰਾਂ ਮੁਤਾਬਕ ਪੁਲੀਸ ਟੀਮਾਂ ਵੱਲੋਂ  ਦੋਸ਼ੀਆਂ  ਦੀ ਭਾਲ ਵਿੱਚ ਵੱਡੀ ਪੱਧਰ ਤੇ ਛਾਪੇਮਾਰੀ ਕੀਤੀ ਗਈ ਜਿਸ ਦਾ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਿਆ ਹੈ

ਮੌੜ ਬੰਬ ਧਮਾਕਾ: ਤਿੰਨ ਮਹੀਨਿਆਂ ਬਾਅਦ ਦੋਸ਼ੀਆਂ ਦੇ ਸਕੈਚ ਜਾਰੀ

ਸੂਤਰਾਂ ਆਖਦੇ ਹਨ ਕਿ ਡੇਢ ਲੱਖ ਮੋਬਾਈਲ ਫੋਨਾਂ  ਦੀ ਕਾਲ ਡਿਟੇਲ ਖੰਘਾਲਣ ਅਤੇ ਧਮਾਕੇ ਵਾਲੀ ਥਾਂ ਦੇ ਨਜ਼ਦੀਕ ਇਮਾਰਤਾਂ  ਦੇ ਸੀਸੀਟੀਵੀ ਕੈਮਰਿਆਂ  ਦੀ ਫੁੱਟੇਜ਼ ਦੀ ਛਾਣਬੀਣ ਕਰਨ ਦੇ ਬਾਵਜੂਦ ਪੁਲਿਸ ਮਾਮਲੇ ਦਾ ਸੁਰਾਗ ਨਹੀਂ ਲੱਭ ਸਕੀ ਹੈ ਕਾਰ ਦਾ ਚੈਸੀ ਅਤੇ ਇੰਜਣ ਨੰਬਰ ਪਹਿਲਾਂ  ਹੀ ਮਿਟਾ ਦਿੱਤਾ ਗਿਆ ਸੀ  ਪੁਲੀਸ ਦੇ ਹੱਥ ਹਰਿਆਣਾ ਅਤੇ ਰਾਜਸਥਾਨ ਵਿੱਚ ਵਿਕਣ ਵਾਲੀ ਬੈਟਰੀ ਲੱਗੀ ਸੀ  ਇਹ ਦੋਵੇਂ ਸਬੂਤ ਵੀ ਪੁਲਿਸ ਨੂੰ ਬੇਦੋਸ਼ਿਆਂ ਦੇ ਕਾਤਲਾਂ ਤੱਕ ਨਹੀਂ ਲਿਜਾ ਸਕੇ ਹਨ Maur bomb blast

ਦੱਸਣਯੋਗ ਹੈ ਕਿ ਪੁਲਿਸ ਨੇ ਸ਼ੁਰੂ ‘ਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐਸਆਈ ਦਾ ਹੱਥ ਦੱਸਿਆ ਸੀ ਉਸ ਮਗਰੋਂ ਮੌੜ ਮੰਡੀ ਦੇ ਇੱਕ ਨੌਜਵਾਨ ਅਤੇ ਇਨਕਲਾਬੀ ਧਿਰਾਂ ਦੇ ਵਰਕਰ ਤੋਂ ਵੀ ਪੁਲੀਸ ਨੇ ਲੰਮੀ ਪੁੱਛਗਿੱਛ ਕੀਤੀ ਸੀ  ਇਵੇਂ ਹੀ ਪੁਲੀਸ ਨੇ ਰਾਮਪੁਰਾ ਫੂਲ ‘ਚ ਖੱਬੇ ਪੱਖੀ ਨੇਤਾ ਦੇ ਘਰ ਵੀ ਛਾਪਾ ਦਬਿਸ਼ ਦਿੱਤੀ ਅਤੇ  ਹਰਿਆਣਾ ਦੇ ਸਿਰਸਾ ਸ਼ਹਿਰ ‘ਚ ਵੀ ਵੱਡੀ ਗਿਣਤੀ ਲੋਕਾਂ ਤੋਂ ਪੁੱਛਗਿੱਛ ਕੀਤੀ ਸੀ ਡੀ ਐਸ ਪੀ ਮੌੜ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਸਕੈਚ ਜਾਰੀ ਕੀਤੇ ਗਏ ਹਨ ਉਨ੍ਹਾਂ ਆਖਿਆ ਕਿ ਪੁਲਿਸ ਆਪਣੀ ਤਰਫੋਂ ਤਨਦੇਹੀ ਨਾਲ ਕੇਸ ਦੀ ਤਫਤੀਸ਼ ‘ਚ ਲੱਗੀ ਹੋਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ