ਹਲਕੇ ਪੱਧਰ ਦੀ ਸਿਆਸਤ

ਹਲਕੇ ਪੱਧਰ ਦੀ ਸਿਆਸਤ

ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਤੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦਰਮਿਆਨ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਬਾਰੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਚੱਲ ਰਹੀ ਹੈ, ਉਹ ਹਲਕੇ ਪੱਧਰ ਦੀ ਅਤੇ ਪੱਖਪਾਤ ਵਾਲੀ ਸਿਆਸਤ ਹੈ ਰਾਜਪਾਲ ਨੇ ਮੁੱਖ ਮੰਤਰੀ ਨੂੰ ਸੂਬੇ ‘ਚ ਧਾਰਮਿਕ ਸਥਾਨ ਖੋਲ੍ਹਣ ਬਾਰੇ ਚਿੱਠੀ ਲਿਖੀ ਸੀ ਰਾਜਪਾਲ ਨੇ ਚਿੱਠੀ ‘ਚ ਲਿਖਿਆ ਹੈ ਕਿ ਕੀ ਮੁੱਖ ਮੰਤਰੀ ਸੈਕੂਲਰ ਹੋ ਗਏ ਹਨ ਬੜੀ ਹੈਰਾਨੀ ਹੈ ਕਿ ਰਾਜਪਾਲ ਵਰਗੇ ਸੰਵਿਧਾਨਕ ਅਹੁਦੇ ‘ਤੇ ਬੈਠੇ ਆਗੂ ਨੇ ਸੈਕੂਲਰ ਸ਼ਬਦ ਨੂੰ ਇੱਕ ਵਿਅੰਗ ਵਜੋਂ ਲਿਆ ਹੈ ਰਾਜਪਾਲ ਵੱਲੋਂ ਮੁੱਖ ਮੰਤਰੀ ਨੂੰ ਪਿਛਲੇ ਸਮੇਂ ‘ਚ ਉਸ ਦੀ ਧਾਰਮਿਕ ਵਿਚਾਰਧਾਰਾ ਅਨੁਸਾਰ ਵਿਹਾਰ ਕਰਨ ਦੀ ਨਸੀਹਤ ਦਿੱਤੀ ਗਈ ਜੋ ਆਪਣੇ-ਆਪ ‘ਚ ਅਹੁਦੇ ਦੀ ਮਰਿਆਦਾ ਦੇ ਉਲਟ ਹੈ

ਰਾਜਪਾਲ ਦਾ ਇਹ ਤਰਕ ਵਜ਼ਨਦਾਰ ਹੈ ਕਿ ਜਦੋਂ ਸੂਬੇ ‘ਚ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਸਕਦੇ ਹਨ ਤਾਂ ਧਾਰਮਿਕ ਸਥਾਨਾਂ ਨੂੰ ਕਿਉਂ ਨਹੀਂ ਖੋਲ੍ਹਿਆ ਜਾ ਸਕਦਾ ਭਾਵੇਂ ਕੋਰੋਨਾ ਮਹਾਂਮਾਰੀ ਦਾ ਦੌਰ ਜਾਰੀ ਹੈ ਪਰ ਦੇਸ਼ ਦੇ ਹੋਰ ਸੂਬਿਆਂ ਵਾਂਗ ਜ਼ਰੂਰੀ ਸਾਵਧਾਨੀਆਂ ਵਰਤ ਕੇ ਮੰਦਰ ਤੇ ਹੋਰ ਧਾਰਮਿਕ ਸਥਾਨ ਵੀ ਖੋਲ੍ਹੇ ਜਾ ਸਕਦੇ ਹਨ ਪਰ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਜਿਸ ਤਰ੍ਹਾਂ ‘ਸੈਕੂਲਰ’ ਸ਼ਬਦ ਦਾ ਜਿਕਰ ਕੀਤਾ ਗਿਆ ਉਹ ਸ਼ਬਦਾਂ ਨਾਲ ਖਿਲਵਾੜ ਵਰਗਾ ਹੈ ਸੈਕੂਲਰ (ਧਰਮ ਨਿਰਪੱਖਤਾ) ਸ਼ਬਦ ਉਸ ਸੰਵਿਧਾਨ ਦੀ ਆਤਮਾ ਹੈ

ਜਿਸ ਸੰਵਿਧਾਨ ਦੀ ਮਾਣ-ਮਰਿਆਦਾ ਕਾਇਮ ਰੱਖਣ ਲਈ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਇਸ ਘਟਨਾਚੱਕਰ ਨਾਲ ਇੱਕ ਵਾਰ ਫੇਰ ਰਾਜਪਾਲ ਦੇ ਅਹੁਦੇ ਦੇ ਸਿਆਸੀਕਰਨ ਦਾ ਮੁੱਦਾ ਬਣ ਗਿਆ ਹੈ  ਭਾਵੇਂ ਸਿਆਸੀ ਲੜਾਈ ‘ਚ ਇਸ ਸ਼ਬਦ ਦੀ ਦੁਰਵਰਤੋਂ ਹੋਈ ਹੈ ਫਿਰ ਵੀ ਰਾਜਪਾਲ ਨੂੰ ਅਜਿਹੇ ਸ਼ਬਦ ਦੀ ਵਰਤੋਂ ਪਾਰਟੀ ਆਗੂਆਂ ਵਾਂਗ ਨਹੀਂ ਕਰਨੀ ਚਾਹੀਦੀ ਦੋ ਪਾਰਟੀਆਂ ਦੇ ਆਗੂ ਤਾਂ ਅਜਿਹੀ ਬਿਆਨਬਾਜੀ ਕਰਦੇ ਵੇਖੇ ਜਾਂਦੇ ਹਨ ਪਰ ਰਾਜਪਾਲ ਨੂੰ ਇੱਥੇ ਪੂਰਾ ਸੰਜਮ ਵਰਤਣ ਦੀ ਲੋੜ ਹੁੰਦੀ ਹੈ ਰਾਜਪਾਲ ਨੂੰ ਕਿਸੇ ਪਾਰਟੀ ਦੇ ਆਗੂ ਵਰਗੀ ਬਿਆਨਬਾਜੀ ਤੇ ਵਿਹਾਰ ਕਰਨ ਤੋਂ ਬਚਣਾ ਚਾਹੀਦਾ ਹੈ

ਅਜਿਹੀ ਬਿਆਨਬਾਜ਼ੀ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਪਾਰਟੀਆਂ ਦੀ ਲੜਾਈ ਦਾ ਮਾਹੌਲ ਬਣਾਉਂਦੀ ਹੈ ਰਾਜਪਾਲ ਦਾ ਅਹੁਦਾ ਸੰਵਿਧਾਨਕ ਤੇ ਪਾਰਟੀਬਾਜੀ ਤੋਂ ਉਤਾਂਹ ਹੁੰਦਾ ਹੈ ਫ਼ਿਰ ਵੀ ਇਸ ਵਿਵਾਦ ‘ਚ ਮੁੱਖ ਮੰਤਰੀ ਨੂੰ ਇਸ ਗੱਲ ਦਾ ਜਵਾਬ ਤਾਂ ਦੇਣਾ ਬਣਦਾ ਹੀ ਹੈ ਕਿ ਉਹਨਾਂ ਦੀ ਸਰਕਾਰ ਧਾਰਮਿਕ ਸਥਾਨ ਨੂੰ ਖੋਲ੍ਹ ਸਕਣ ‘ਚ ਬੇਵੱਸ ਕਿਉਂ ਹੈ? ਜਦੋਂਕਿ ਬਜ਼ਾਰ ਤੇ ਬਹੁਤ ਸਾਰੇ ਸੰਸਥਾਨ ਖੋਲ੍ਹੇ ਜਾ ਚੁੱਕੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.