ਡੈੱਪਥ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਨੇ ਛੱਡਿਆ ਨਸ਼ਾ

Depth Campaign

Depth Campaign : ਹੁਣ ਨਸ਼ਿਆਂ ਬਾਰੇ ਸੋਚ ਕੇ ਵੀ ਘਬਰਾਹਟ ਹੁੰਦੀ ਹੈ : ਸੁਰੇਸ਼

(ਬਲਕਾਰ ਸਿੰਘ) ਖਨੌਰੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੇਸ਼ ਵਿੱਚ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ (ਡੈੱਪਥ) (Depth Campaign) ਦਾ ਅਸਰ ਸਰਕਾਰਾਂ ਅਤੇ ਨੌਜਵਾਨਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਸ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਨੇੜਲੇ ਪਿੰਡ ਖਨੌਰੀ ਖੁਰਦ ਵਾਸੀ ਸੁਰੇਸ਼ ਕੁਮਾਰ ਪੁੱਤਰ ਰਾਜ ਕੁਮਾਰ (ਉਮਰ 25 ਸਾਲ) ਨੇ ਨਸ਼ਿਆਂ ਤੋਂ ਤੋਬਾ ਕਰਕੇ ਮਿਸਾਲ ਕਾਇਮ ਕੀਤੀ ਹੈ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਡੇਰਾ ਸੱਚਾ ਸੌਦਾ ਸਰਸਾ ਤੋਂ ਸੰਨ 2008 ਵਿੱਚ ਨਾਮ ਦਾਨ ਲਿਆ ਸੀ ਕੁਝ ਸਮੇਂ ਬਾਅਦ ਉਹ ਗ਼ਲਤ ਸੰਗਤ ਵਿੱਚ ਪੈ ਕੇ ਨਸ਼ਿਆਂ ਦਾ ਆਦੀ ਹੋ ਗਿਆ। ਉਸ ਦਾ ਪਰਿਵਾਰ ਬਹੁਤ ਦੁਖੀ ਸੀ ਅੱਗੇ ਉਸ ਨੇ ਦੱਸਿਆ ਕਿ ਉਹ ਸੰਨ 2016 ਤੋਂ ਲਗਾਤਾਰ ਬਹੁਤ ਜ਼ਿਆਦਾ ਨਸ਼ਾ ਕਰਦਾ ਆ ਰਿਹਾ ਹੈ। ਉਹ ਅਫੀਮ, ਭੁੱਕੀ, ਸ਼ਰਾਬ, ਸਮੈਕ, ਟੀਕੇ ਆਦਿ ਹਰ ਤਰ੍ਹਾਂ ਦਾ ਨਸ਼ਾ ਕਰਦਾ ਸੀ ਨਸ਼ਿਆਂ ਦੇ ਟੀਕੇ ਲਾ-ਲਾ ਕੇ ਉਸ ਨੇ ਅਪਣੀਆਂ ਬਾਹਾਂ ਖਰਾਬ ਏਨੀਆਂ ਖਰਾਬ ਕਰ ਲਈਆਂ ਸੀ ਕਿ ਡਾਕਟਰਾਂ ਨੇ ਉਸਦੀ ਬਾਂਹ ਵੱਢਣ ਦੀ ਸਲਾਹ ਦੇ ਦਿੱਤੀ ਸੀ। ਉਸ ਦੇ ਪਰਿਵਾਰ ਨੇ ਉਸ ਨੂੰ ਚਾਰ-ਪੰਜ ਵਾਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਛੱਡਿਆ ਗਿਆ, ਪਰ ਉਥੇ ਵੀ ਉਹ ਨਸ਼ਾ ਨਾ ਛੱਡ ਸਕਿਆ।

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਦੀ ਡੈਪਥ ਮੁਹਿੰਮ ਰੰਗ ਲਿਆਉਣ ਲੱਗੀ, ਪਿੰਡ ਤੋਗਾਵਾਲ ਦੀ ਪੰਚਾਇਤ ਨੇ ਲਿਆ ਵੱਡਾ ਫੈਸਲਾ

ਉਸ ਦਾ ਪਰਿਵਾਰ ਨਸ਼ਿਆਂ ਕਾਰਨ ਉਸ ਤੋਂ ਬਹੁਤ ਤੰਗ ਹੋ ਚੁੱਕਿਆ ਸੀ ਅਤੇ ਉਹ ਵੀ ਨਸ਼ਿਆਂ ਤੋਂ ਬਹੁਤ ਦੁਖੀ ਹੋ ਚੁੱਕਿਆ ਪਰ ਉਹ ਨਸ਼ਾ ਨਹੀਂ ਛੱਡ ਸਕਿਆ ਫਿਰ ਜਦੋਂ ਅਕਤੂਬਰ-ਨਵੰਬਰ 2022 ਵਿੱਚ ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ ਤਾਂ ਉਸ ਨੇ ਗੁਰੂ ਜੀ ਵੱਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ (ਡੈੱਪਥ) ਤੋਂ ਪ੍ਰਭਾਵਿਤ ਹੋ ਕੇ ਉਹ 5 ਨਵੰਬਰ 2022 ਨੂੰ ਡੇਰਾ ਸੱਚਾ ਸੌਦਾ ਸਰਸਾ ਵਿਖੇ ਭੰਡਾਰੇ ’ਤੇ ਚਲਾ ਗਿਆ।

ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦਾ ਅਸਰ

ਪੂਜਨੀਕ ਹਜ਼ੂਰ ਪਿਤਾ ਜੀ ਦੇ ਆਨ ਲਾਈਨ ਸਤਿਸੰਗ ਸੁਣ ਕੇ ਉਸ ਨੇ ਨਸ਼ਿਆਂ ਤੋਂ ਤੋਬਾ ਕਰ ਦਿੱਤੀ ਅਤੇ ਡੇਰਾ ਸੱਚਾ ਸੌਦਾ ਵਿੱਚ 28 ਦਿਨ ਸੇਵਾ ਕੀਤੀ। ਉਸ ਦਿਨ ਤੋਂ ਬਾਅਦ ਉਸ ਨੇ ਕੋਈ ਨਸ਼ਾ ਨਹੀਂ ਕੀਤਾ ਅਤੇ ਸਰੀਰ ਨੂੰ ਕੋਈ ਤਕਲੀਫ਼ ਨਹੀਂ ਹੈ। ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਮੇਹਰ ਸਦਕਾ ਹੀ ਸੰਭਵ ਹੋ ਸਕਿਆ ਹੈ। ਸੁਰੇਸ਼ ਕੁਮਾਰ ਨੇ ਅੱਗੇ ਦੱਸਿਆ ਕਿ ਹੁਣ ਉਸ ਨੂੰ ਨਸ਼ਿਆਂ ਤੋਂ ਏਨੀ ਨਫ਼ਰਤ ਹੋ ਚੁੱਕੀ ਹੈ ਕਿ ਨਸ਼ਿਆਂ ਬਾਰੇ ਸੋਚਣ ’ਤੇ ਵੀ ਘਬਰਾਹਟ ਹੋਣ ਲੱਗ ਪੈਂਦੀ ਹੈ।

ਕੀ ਹੈ ਡੈਪਥ ਮੁਹਿੰਮ (Depth Campaign)

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ੇ ਰੂਪੀ ਦੈਂਤ ਤੋਂ ਦੇਸ਼ ਨੂੰ ਬਚਾਉਣ ਲਈ ਧਿਆਨ, ਯੋਗਾ ਤੇ ਸਿਹਤ ਨਾਲ ਸਰਵ ਭਾਰਤੀ ਨਸ਼ਾ ਮੁਕਤੀ ਮੁਹਿੰਮ (ਡੈਪਥ ਮੁਹਿੰਮ) (Depth Campaign) ਦੀ ਸ਼ੁਰੂਆਤ ਕੀਤੀ । ਡੈਪਥ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਿੰਡਾਂ, ਸ਼ਹਿਰਾਂ ’ਚ ਨਸ਼ੇ ਦੀ ਗ੍ਰਿਫਤ ’ਚ ਫਸੇ ਨੌਜਵਾਨਾਂ ਨੂੰ ਇਸ ਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਜੀਵਨ ਨੂੰ ਸੁਧਾਰੇਗੀ ਨਾਲ ਹੀ ਅਜਿਹੇ ਨੌਜਵਾਨਾਂ ਦਾ ਇਲਾਜ ਵੀ ਕੀਤਾ ਜਾਵੇਗਾ।

ਇਸ ਦੇ ਤਹਿਤ ਨੌਜਵਾਨਾਂ ਨੂੰ ਰਾਮ-ਨਾਮ, ਪ੍ਰਭੂ ਦੀ ਭਗਤੀ ਨਾਲ ਜੋੜਿਆ ਜਾਵੇਗਾ, ਤਾਂ ਕਿ ‘ਧਿਆਨ’ ਨਾਲ ਉਸ ਦਾ ਆਤਮਬਲ ਮਜਬੂਤ ਹੋਵੇ ਅਤੇ ਉਹ ਨਸ਼ਿਆਂ ਦੇ ਜਾਲ ਚੋਂ ਨਿਕਲ ਸਕੇ। ਨਾਲ ਹੀ ਯੋਗਾ ਅਭਿਆਸ ਰਾਹੀਂ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਗੁਰੂਕੁਲ ਰਾਹੀਂ ਪੰਚਾਂ, ਸਰਪੰਚਾਂ, ਕੌਂਸਲਰ, ਚੇਅਰਮੈਨ, ਵਿਧਾਇਕਾਂ ਸਮੇਤ ਪਤਵੰਤੇ ਸੱਜਣਾਂ ਨੂੰ ਸੱਦਾ ਦੇ ਰਹੇ ਹਨ ਕਿ ਉਹ ਨਸ਼ੇ ਰੂਪੀ ਦੈਂਤ ਤੋਂ ਦੇਸ਼ ਦੇ ਨੌਜਵਾਨਾਂ ਨੂੰ ਬਚਾਉਣ ਲਈ ਅੱਗੇ ਆਉਣ, ਤਾਂ ਕਿ ਨੌਜਵਾਨ ਪੀੜ੍ਹੀ ਇਸ ’ਚੋਂ ਬਾਹਰ ਨਿਕਲ ਕੇ ਖੁਸ਼ਹਾਲ ਜੀਵਨ ਗੁਜ਼ਾਰ ਸਕੇ।

ਪੰਜਾਬ ’ਚ ਨਸ਼ੇ ਦੀ ਨਹੀਂ ਪਵਿੱਤਰ ਗੁਰਬਾਣੀ ਅਤੇ ਧਰਮਾਂ ਦੀ ਗੂੰਜ ਆਉਣੀ ਚਾਹੀਦੀ ਹੈ

ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਤੇ ਸਮਾਜ ਨੁੁਮਾਇੰਦਿਆਂ ਨੂੰ ਨਸ਼ੇ ਖਿਲਾਫ ਜ਼ੋਰਦਾਰ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ। ਆਪ ਜੀ ਨੇ ਫ਼ਰਮਾਇਆ ਕਿ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਹੈ ਜਿੱਥੇ ਗੁਰੂ ਸਾਹਿਬਾਨਾਂ ਦੀ ਪਵਿੱਤਰ ਗੁਰਬਾਣੀ ਦੀ ਰਚਨਾ ਕੀਤੀ। ਇਸ ਧਰਤੀ ਤੋਂ ਗੁਰਬਾਣੀ ਅਤੇ ਧਰਮਾਂ ਦੀ ਗੂੰਜ ਆਉਣੀ ਚਾਹੀਦੀ ਸੀ। ਇੱਥੇ ਪਰਮਾਤਮਾ ਦਾ ਨੂਰ ਵਰਸਣਾ ਚਾਹੀਦਾ ਸੀ ਪਰ ਇੱਥੇ ਚਿੱਟਾ (ਡਰੱਗ, ਨਸ਼ਾ) ਵਰਸ ਰਿਹਾ ਹੈ। ਸਾਧ-ਸੰਗਤ ਤੇ ਪੰਚਾਇਤਾਂ ਦੇ ਨੁਮਾਇੰਦੇ ਰਲ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਅੱਗੇ ਆਓ ਤਾਂ ਕਿ ਸਮਾਜ ਧਰਮਾਂ ਦੀ ਪਵਿੱਤਰ ਸਿੱਖਿਆ ਨਾਲ ਮਹਿਕ ਉੱਠੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ