ਸਵਾਲਾਂ ਦੇ ਘੇਰੇ ’ਚ ਸੀਜ਼ਫ਼ਾਇਰ

Israel vs Palestine Sachkahoon

ਸਵਾਲਾਂ ਦੇ ਘੇਰੇ ’ਚ ਸੀਜ਼ਫ਼ਾਇਰ

ਯਹੂਦੀ ਦੇਸ਼ ਇਜ਼ਰਾਈਲ ਅਤੇ ਫ਼ਲਸਤੀਨ ਵਿਚਕਾਰ 11 ਦਿਨ ਦੇ ਭਿਆਨਕ ਸੰਘਰਸ਼ ਤੋਂ ਬਾਅਦ ਆਖ਼ਰ ਦੋਵੇਂ ਪੱਖ ਸੀਜਫ਼ਾਇਰ ਲਈ ਰਾਜ਼ੀ ਹੋ ਗਏ ਹਨ 11 ਦਿਨ ਦੇ ਇਸ ਅਲਪਕਾਲੀ ਯੁੱਧ ’ਚ 65 ਬੱਚਿਆਂ ਸਮੇਤ 232 ਲੋਕਾਂ ਦੀ ਮੌਤ ਹੋ ਗਈ 1900 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ ਡੇਢ ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ ਇਜ਼ਰਾਈਲ ਵੱਲੋਂ ਸੁੱਟੇ ਗਏ ਰਾਕੇਟਾਂ ਨਾਲ ਕਈ ਛੋਟੀਆਂ-ਵੱਡੀਆਂ ਇਮਾਰਤਾਂ ਮਲਬੇ ’ਚ ਤਬਦੀਲ ਹੋ ਗਈਆਂ ਸੀਜ਼ਫਾਇਰ ਦੇ ਐਲਾਨ ਤੋਂ ਬਾਅਦ ਗਾਜ਼ਾ ਪੱਟੀ ’ਚ ਜਸ਼ਨ ਦਾ ਮਾਹੌਲ ਸ਼ੁਰੂ ਹੋ ਗਿਆ ਵੈਸਟ ਬੈਂਕ ’ਚ ਵੀ ਖੁਸ਼ੀ ’ਚ ਭੀੜ ਸੜਕਾਂ ’ਤੇ ਉੁਤਰ ਆਈ ਲੋਕਾਂ ਨੇ ਗੱਡੀਆਂ ਦੇ ਹਾਰਨ ਵਜਾ ਕੇ ਅਤੇ ਹਵਾਈ ਫਾਇਰ ਕਰਕੇ ਖੁਸ਼ੀ ਪ੍ਰਗਟ ਕੀਤੀ ।

ਪਰ ਸਵਾਲ ਇਹ ਹੈ ਕਿ ਇਸ ਖੁਸ਼ੀ ਦੀ ਉਮਰ ਕਿੰਨੀ ਹੈ? ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਸੁਰੱਖਿਆ ਕੈਬਨਿਟ ਨੇ ਜਦੋਂ ਵੀਰਵਾਰ ਦੀ ਰਾਤ ਅਚਾਨਕ ਗਾਜਾ ਪੱਟੀ ’ਚ ਇੱਕ ਪਾਸੇ ਸੰਘਰਸ਼ ਬੰਦੀ ਦਾ ਐਲਾਨ ਕੀਤਾ ਤਾਂ ਦੁਨੀਆ ਹੈਰਾਨ ਰਹਿ ਗਈ ਹੈਰਾਨੀ ਦੀ ਵਜ੍ਹਾ ਵੀ ਸੀ ਵਾਰ-ਵਾਰ ਲੜਾਈ ਨੂੰ ਫੈਸਲਾਕੁੰਨ ਮੋੜ ਤੱਕ ਲੈ ਜਾਣ ਦੀ ਗੱਲ ਕਹਿਣ ਵਾਲਾ ਇਜ਼ਰਾਈਲ ਵੀਰਵਾਰ ਦੀ ਸਵੇਰੇ ਤੱਕ ਗਾਜਾ ’ਤੇ ਤਾਬੜਤੋੜ ਹਮਲੇ ਕਰ ਰਿਹਾ ਸੀ ਅਮਰੀਕਾ ਸਮੇਤ ਦੋ ਦਰਜਨ ਤੋਂ ਜ਼ਿਆਦਾ ਦੇਸ਼ ਗੁਪਤ ਤਰੀਕੇ ਨਾਲ ਇਜ਼ਰਾਈਲੀ ਕਾਰਵਾਈ ਦੀ ਹਮਾਇਤ ਕਰਦੇ ਹੋਏ ਉਸ ਨੂੰ ਸਹੀ ਠਹਿਰਾ ਰਹੇ ਸਨ ਇਸ ਲਈ ਬੇਂਜਾਮਿਨ ਨੇ ਆਪਣੇ ਹਮਾਇਤੀ ਦੇਸ਼ਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਝੰਡੇ ਦੇ ਨਾਲ ਇੱਕ ਟਵੀਟ ਵੀ ਕੀਤਾ ਸੀ ।

ਇਹ ਵੱਖ ਗੱਲ ਹੈ ਕਿ ਉਸ ’ਚ ਭਾਰਤ ਦਾ ਝੰਡਾ ਨਹੀਂ ਸੀ ਅਜਿਹੇ ’ਚ ਅਚਾਨਕ ਦੇਰ ਰਾਤ ਸੀਜ਼ਫਾਇਰ ਲਈ ਇਜ਼ਰਾਈਲ ਦਾ ਰਾਜ਼ੀ ਹੋਣਾ ਸਵਾਲ ਪੈਦਾ ਕਰ ਰਿਹਾ ਹੈ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਹਮਲਿਆਂ ਨੂੰ ਰੋਕਣ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਵੱਲੋਂ ਲਗਾਤਾਰ ਦਬਾਅ ਬਣਾਏ ਜਾਣ ਤੋਂ ਬਾਅਦ ਬੇਂਜਾਮਿਨ ਯੁੱਧ ਰੋਕਣ ਲਈ ਰਾਜ਼ੀ ਹੋਏ ਪਰ ਸਵਾਲ ਇਹ ਹੈ ਕਿ ਜੇਕਰ ਅਮਰੀਕੀ ਦਬਾਅ ਦੇ ਚੱਲਦਿਆਂ ਇਜ਼ਰਾਈਲ ਯੁੱਧ ਰੋਕਣ ਲਈ ਰਾਜ਼ੀ ਹੋਇਆ ਹੈ, ਤਾਂ ਜੋ ਬਾਇਡੇਨ ਦਸ ਦਿਨ ਤੱਕ ਗਾਜ਼ਾ ’ਚ ਲੋਕਾਂ ਨੂੰ ਮਰਦੇ ਹੋਏ ਕਿਉਂ ਦੇਖਦੇ ਰਹੇ? ਜੇਕਰ ਇਹ ਕਿਹਾ ਜਾਵੇ ਕਿ ਅਮਰੀਕਾ ਝਗੜਾ ਸ਼ੁਰੂ ਹੋਣ ਦੇ ਪਹਿਲਾਂ ਹੀ ਦਿਨ ਤੋਂ ਉਸ ਨੂੰ ਰੋਕਣ ਦੇ ਯਤਨ ਕਰ ਰਿਹਾ ਸੀ ਤਾਂ ਉਸ ਦੇ ਯਤਨ ਅਤੇ ਉਸ ਦੀ ਅਪੀਲ ਅਸਰਦਾਰ ਸਾਬਤ ਕਿਉਂ ਨਹੀਂ ਹੋਈ?

ਮੀਡੀਆ ਰਿਪੋਰਟਾਂ ਅਨੁਸਾਰ ਗਾਜਾ ’ਤੇ ਹਮਲੇ ਰੋਕਣ ਲਈ ਬਾਇਡੇਨ ਨੇ ਕਈ ਵਾਰ ਅਪੀਲ ਕੀਤੀ ਜਿਸ ਨੂੰ ਨੇਤਨਯਾਹੂ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਆਪ੍ਰੇਸ਼ਨ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਉਹ ਟੀਚਾ ਨਹੀਂ ਹਾਸਲ ਕਰ ਲੈਂਦੇ ਹਨ ਇੱਥੇ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਨੇਤਨਯਾਹੂ ਆਪਣੇ ਕਥਿਤ ਟੀਚੇ ਨੂੰ ਪਾਉਣ ’ਚ ਸਫ਼ਲ ਹੋ ਗਏ?

ਯੇਰੂਸ਼ਲਮ ਦੀ ਅਲ-ਅਕਸਾ ਮਸਜ਼ਿਦ ਕੰਪਲੈਕਸ ’ਚ ਨਮਾਜ਼ੀਆਂ ’ਤੇ ਇਜ਼ਰਾਇਲੀ ਸੁਰੱਖਿਆ ਬਲਾਂ ਦੇ ਹਮਲੇ ਤੋਂ ਬਾਅਦ ਹਿੰਸਾ ਭੜਕ ਗਈ ਸੀ ਹਮਾਸ ਨੇ ਇਜ਼ਰਾਈਲ ’ਤੇ ਇਕੱਠੇ ਸੈਂਕੜੇ ਰਾਕਟਾਂ ਦਾ ਮੀਂਹ ਵਰ੍ਹਾ ਕੇ ਇੱਕ ਤਰ੍ਹਾਂ ਯੁੱਧ ਦਾ ਅਗਾਜ਼ ਕਰ ਦਿੱਤਾ ਸੀ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਕੀਤੀ ਦੇਖਦੇ ਹੀ ਦੇਖਦੇ ਦੋਵਾਂ ਪੱਖਾਂ ਵਿਚਕਾਰ ਖੂਨੀ ਸੰਘਰਸ਼ ਸ਼ੁਰੂ ਹੋ ਗਿਆ ਇਜ਼ਰਾਈਲ ਵੱਲੋਂ ਕੀਤੇ ਗਏ ਰਾਕੇਟ ਹਮਲਿਆਂ ’ਚ ਗਾਜਾ ਗੱਟੀ ’ਚ ਜੜ੍ਹਾਂ ਲਾ ਚੁੱਕੇ ਹਮਾਸ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ ਇਜ਼ਰਾਇਲੀ ਹਮਲਿਆਂ ’ਚ ਉਸ ਦੇ ਕਈ ਵੱਡੇ ਕਮਾਂਡਰਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ ਕਿਹਾ ਜਾ ਰਿਹਾ ਹੈ ਕਿ ਸਾਲ 2014 ਤੋਂ ਬਾਅਦ ਪਹਿਲੀ ਵਾਰ ਦੋਵਾਂ ਵਿਚਕਾਰ ਅਜਿਹਾ ਭਿਆਨਕ ਸੰਘਰਸ਼ ਦੇਖਣ ਨੂੰ ਮਿਲਿਆ।

ਅਮਰੀਕਾ ਸਮੇਤ ਦੁਨੀਆ ਦੇ ਕਈ ਵੱਡੇ ਦੇਸ਼ਾਂ ਦੀ ਹਮਾਇਤ ਦੇ ਚੱਲਦਿਆਂ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਖੂਫ਼ੀਆ ਏਜੰਸੀ ਮੋਸਾਦ ਅਤੇ ਉਨ੍ਹਾਂ ਦੇ ਹੋਣਹਾਰ ਰੱਖਿਆ ਮੰਤਰੀ ਨੂੰ ਉਮੀਦ ਸੀ ਕਿ ਹਮਾਸ ਨੂੰ ਛੇਤੀ ਹੀ ਗੋਡੇ ਟੇਕਣ ਲਈ ਮਜ਼ਬੂਤ ਕਰ ਦੇਣਗੇ ਪਰ ਅਜਿਹਾ ਨਹੀਂ ਹੋਇਆ ਹਮਾਸ ਇਜ਼ਰਾਇਲੀ ਹਮਲਿਆਂ ਦੇ ਸਾਹਮਣੇ ਡਟਿਆ ਰਿਹਾ ਹੁਣ ਯੁੱਧ ਬੰਦੀ ਦੇ ਐਲਾਨ ਤੋਂ ਬਾਅਦ ਹਮਾਸ ਨੇ ਇਜ਼ਰਾਈਲ ਦੇ ਨਾਲ ਸੰਘਰਸ਼ ’ਚ ਜਿੱਤ ਦਾ ਦਾਅਵਾ ਕਰਕੇ ਬੇਂਜਾਮਿਨ ਦੇ ਸਿਆਸੀ ਕਰੀਅਰ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਹਾਲਾਂਕਿ ਇਜ਼ਰਾਈਲ ਵੱਲੋਂ ਕਿਹਾ ਇਹੀ ਗਿਆ ਹੈ ਕਿ ਇਨ੍ਹਾਂ ਹਮਲਿਆਂ ਤੋਂ ਬਾਅਦ ਹਮਾਸ ਅਤੇ ਇਸਲਾਮਿਕ ਜਿਹਾਦ ਕਈ ਸਾਲ ਪਿੱਛੇ ਹੋ ਗਏ ਹਨ ਪਰ ਅਸਲ ਤਸਵੀਰ ਕੁਝ ਹੋਰ ਹੀ ਹੈ ।

ਬੰਬਾਂ ਅਤੇ ਰਾਕੇਟ ਹਮਲਿਆਂ ਦੇ ਸਹਾਰੇ ਇਜ਼ਰਾਈਲ ਨੇ ਹਮਾਸ ਦਾ ਚਾਹੇ ਕਿੰਨਾ ਹੀ ਨੁਕਸਾਨ ਕਿਉਂ ਨਾ ਕਰ ਦਿੱਤਾ ਹੋਵੇ, ਪਰ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਫ਼ਲਸਤੀਨ ਅਤੇ ਖਾਸ ਕਰਕੇ ਗਾਜਾ ਪੱਟੀ ’ਚ ਹਮਾਸ ਦੀ ਸਥਿਤੀ ਪਹਿਲਾਂ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਗਈ ਹੈ 11 ਦਿਨ ਦੇ ਇਸ ਅਲਪਕਾਲੀ ਯੁੱਧ ’ਚ ਹਮਾਸ ਜਿਸ ਤਰ੍ਹਾਂ ਇਜ਼ਰਾਈਲੀ ਹਮਲੇ ਦੇ ਸਾਹਮਣੇ ਡਟਿਆ ਰਿਹਾ ਉਸ ਤੋਂ ਇਜ਼ਰਾਈਲ ਵਿਰੋਧੀ ਤਾਕਤਾਂ ਹਮਾਸ ਦੀ ਸਮਰੱਥਾ ’ਚ ਵਿਸ਼ਵਾਸ ਕਰਨ ਲੱਗੀਆਂ ਹਨ ਹੁਣ ਨੇੜਲੇ ਭਵਿੱਖ ’ਚ ਜਦੋਂ ਕਦੇ ਇਜ਼ਰਾਈਲ ਅਤੇ ਫ਼ਲਸਤੀਨ ਵਿਚਕਾਰ ਸੰਘਰਸ਼ ਦੀ ਸਥਿਤੀ ਪੈਦਾ ਹੁੰਦੀ ਹੈ, ਤਾਂ ਇਜ਼ਰਾਈਲ ਵਿਰੋਧੀ ਰਾਸ਼ਟਰ ਖੁੱਲ੍ਹ ਕੇ ਹਮਾਸ ਦੀ ਹਮਾਇਤ ’ਚ ਆ ਸਕਦੇ ਹਨ।

ਸੱਚ ਤਾਂ ਇਹ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਹੋਏ ਅਤੇ ਚੋਣਾਂ ’ਚ ਆਪਣੀ ਹਾਰ ਤੋਂ ਪਰੇਸ਼ਾਨ ਬੇਂਜਾਮਿਨ ਨੇ ਇਜ਼ਰਾਈਲੀ ਜਨਤਾ ਦਾ ਧਿਆਨ ਹਟਾਉਣ ਅਤੇ ਆਪਣੇ ਸਿਆਸੀ ਕਰੀਅਰ ਨੂੰ ਬਚਾਉਣ ਲਈ ਹਮਾਸ ਨੂੰ ਜ਼ਿਆਦਾ ਤੋਂ ਜਿਆਦਾ ਨੁਕਸਾਨ ਪਹੁੰਚਾਉਣ ਦੀ ਨੀਤੀ ਅਪਣਾਈ ਕਹਿਣ ਨੂੰ ਤਾਂ ਅਮਰੀਕਾ ਵਾਰ-ਵਾਰ ਸੰਘਰਸ਼ ਨੂੰ ਸਮਾਪਤ ਕਰਨ ਦੀ ਅਪੀਲ ਕਰਦਾ ਰਿਹਾ ਕਿ ਇੱਕ ਮੁਖਤਿਆਰ ਰਾਸ਼ਟਰ ਦੇ ਰੂਪ ’ਚ ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ ਅਮਰੀਕਾ ਦੀ ਇਸ ਬੁਝੀ ਹੋਈ ਅਪੀਲ ਦਾ ਅਸਲ ਮਕਸਦ ਬੇਂਜਾਮਿਨ ਨੂੰ ਆਪਣਾ ਟੀਚਾ ਪੂਰਾ ਕਰਨ ਦਾ ਸਮਾਂ ਦੇਣਾ ਸੀ ਅਜਿਹੇ ’ਚ ਸਵਾਲ ਇੱਕ ਵਾਰ ਫ਼ਿਰ ਤੋਂ ਉਹੀ ਉੁਠ ਖੜ੍ਹਾ ਹੁੰਦਾ ਹੈ ਕਿ ਯੁੱਧ ਰੋਕਣ ਲਈ ਬੇਂਜਾਮਿਨ ਕਿਵੇਂ ਰਾਜ਼ੀ ਹੋ ਗਏ?

ਦਰਅਸਲ, ਇਜ਼ਰਾਈਲ-ਫ਼ਲਸਤੀਨ ਸੰਘਰਸ਼ ’ਚ ਅਮਰੀਕਾ ਦੇ ਨਾਲ-ਨਾਲ ਯੂਐਨ ਦੀ ਚੁੱਪੀ ’ਤੇ ਵੀ ਸਵਾਲ ਉੁਠ ਰਹੇ ਸਨ ਜੋ ਬਾਇਡੇਨ ’ਤੇ ਵੀ ਪਾਰਟੀ ਦੇ ਅੰਦਰ ਸੰਘਰਸ਼ ਨੂੰ ਰੋਕਣ ਲਈ ਇਜ਼ਰਾਇਲ ’ਤੇ ਦਬਾਅ ਬਣਾਉਣ ਦਾ ਦਬਾਅ ਵਧ ਰਿਹਾ ਸੀ ਯੁੂਰਪੀ ਦੇਸ਼ਾਂ ਨੇ ਵੀ ਯੁੱਧ ਰੋਕਣ ਲਈ ਇਜ਼ਰਾਈਲ ’ਤੇ ਦਬਾਅ ਵਧਾ ਦਿੱਤਾ ਸੀ ਸੰਭਾਵਨਾ ਇਸ ਗੱਲ ਦੀ ਵੀ ਪ੍ਰਗਟ ਕੀਤੀ ਜਾਣ ਲੱਗੀ ਸੀ ਕਿ ਕਿਤੇ ਮੱਧ ਪੂਰਵ ਦੇ ਦੂਜੇ ਦੇਸ਼ ਵੀ ਯੁੱਧ ’ਚ ਨਾ ਕੁੱਦ ਪੈਣ ਤੁਰਕੀ ਪਹਿਲਾਂ ਤੋਂ ਹੀ ਫਲਸਤੀਨ ਦੇ ਪੱਖ ’ਚ ਮੁਸਲਿਮ ਰਾਸ਼ਟਰਾਂ ਨੂੰ ਇੱਕਜੁਟ ਕਰਨ ਦੀਆਂ ਕੋਸ਼ਿਸ਼ਾਂ ’ਚ ਲੱਗਾ ਹੋਇਆ ਸੀ ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ ਅਤੇ ਭਾਰੀ ਅੰਤਰਰਾਸ਼ਟਰੀ ਦਬਾਅ ਦੇ ਚੱਲਦਿਆਂ ਜੋ ਬਾਇਡੇਨ ਨੇ ਇਜ਼ਰਾਈਲੀ ਪੀਐਮ ਨੇਤਨਯਾਹੂ ਨੂੰ ਸੰਘਰਸ਼ ਰੋਕਣ ਲਈ ਰਾਜ਼ੀ ਕੀਤਾ ਅਤੇ ਮਿਸ਼ਰ ਦੀ ਵਿਚੋਲਗੀ ’ਚ ਦੋਵੇਂ ਪੱਖ ਸੰਘਰਸ਼ ਰੋਕਣ ’ਤੇ ਸਹਿਮਤ ਹੋਏ।

ਹਾਲਾਂਕਿ ਅੰਤਰਰਾਸ਼ਟਰੀ ਦਬਾਅ ਦੇ ਚੱਲਦਿਆਂ ਇੱਕ ਵਾਰ ਤਾਂ ਦੋਵੇਂ ਪੱਖ ਸੰਘਰਸ਼ ਬੰਦੀ ਲਈ ਰਾਜ਼ੀ ਹੋ ਗਏ ਹਨ, ਪਰੰਤੂ ਟਕਰਾਅ ਦੇ ਅਸਲ ਮੁੱਦਿਆਂ ਦਾ ਹੱਲ ਹਾਲੇ ਬਾਕੀ ਹੈ ਅਜਿਹੇ ’ਚ ਇਹ ਕਹਿਣਾ ਜਾਂ ਇਹ ਮੰਨ ਲੈਣਾ ਕਿ ਸੰਘਰਸ਼ ਰੋਕਣ ਜਰੀਏ ਮੱਧ ਪੂਰਬ ’ਚ ਸ਼ਾਂਤੀ ਸਥਾਪਨਾ ਹੋ ਗਈ ਹੈ, ਸਹੀ ਨਹੀਂ ਹੈ ਖਾਸ ਕਰਕੇ ਉਸ ਸਮੇਂ ਜਦੋਂ ਕਿ ਇਜ਼ਰਾਈਲ ਇਹ ਕਹਿ ਰਿਹਾ ਹੈ ਕਿ ਜੇਕਰ ਯੁੱਧ ਰੁਕਣ ਦਾ ਸਨਮਾਨ ਨਹੀਂ ਕੀਤਾ ਗਿਆ ਤਾਂ ਯੁੱਧ ਨੂੰ ਫ਼ਿਰ ਤੋਂ ਕਰਨ ਲਈ ਉਸ ਦੇ ਦਰਵਾਜੇ ਖੁੱਲੇ੍ਹੇ ਹਨ।

ਡਾ. ਐਨਕੇ ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।