ਬਿਹਾਰ ਲਈ ਏਅਰ ਇੰਡੀਆ ਵੱਲੋਂ ਵੱਡੀ ਰਾਹਤ

Relief, Air India. Bihar

ਟਿਕਟ ਕੈਂਸਲ ‘ਤੇ ਨਹੀਂ ਲੱਗੇਗਾ ਚਾਰਜ (Air India)

ਨਵੀਂ ਦਿੱਲੀ (ਏਜੰਸੀ)। ਭਾਰੀ ਮੀਂਹ ਤੇ ਹੜ੍ਹਾਂ ਦੀ ਮਾਰ ਹੇਠ ਫਸੇ ਬਿਹਾਰ ਦੇ ਲੋਕਾਂ ਨੂੰ ਰਾਹਤ ਦੇਣ ਲਈ ਏਅਰ ਇੰਡੀਆ (Air India) ਨੇ ਅਹਿਮ ਐਲਾਨ ਕੀਤਾ ਹੈ। ਕੰਪਨੀ ਨੇ ਪਟਨਾ ਜਾਣ ਅਤੇ ਉਥੋਂ ਆਉਣ ਵਾਲੀਆਂ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀਆਂ ਟਿਕਟਾਂ ‘ਤੇ 3 ਅਕਤੂਬਰ ਤੱਕ ਪੈਨਲਟੀ ਨਾ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ‘ਚ ਟਿਕਟ ਫਿਰ ਤੋਂ ਜਾਰੀ ਕਰਨ, ਤਾਰੀਖ ਬਦਲਣ, ਯਾਤਰਾ ਰੱਦ ਕਰਨ ਅਤੇ ਪਟਨਾ ਤੋਂ ਆਉਣ ਅਤੇ ਜਾਣ ਲਈ ਵਾਪਸੀ ‘ਤੇ ਲਾਗੂ ਪੈਨਲਟੀ ਨੂੰ ਮੁਆਫ ਕਰਨਾ ਸ਼ਾਮਲ ਹੈ।।

3 ਅਕਤੂਬਰ ਤੱਕ ਨਹੀਂ ਲੱਗੇਗਾ ਕੋਈ ਚਾਰਜ

ਏਅਰ ਇੰਡੀਆ ਨੇ ਮੰਗਲਵਾਰ ਨੂੰ ਇਕ ਟਵੀਟ ‘ਚ ਕਿਹਾ, ‘ਪਟਨਾ ‘ਚ ਮੌਸਮ ਖਰਾਬ ਹੋਣ ਦੇ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਏਅਰ ਇੰਡੀਆ ਨੇ ਪਟਨਾ ਆਉਣ ਅਤੇ ਜਾਣ ਲਈ ਵਾਪਸੀ ‘ਤੇ ਲਾਗੂ ਪੈਨਲਟੀ ਨੂੰ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਇਹ ਤਿੰਨ ਅਕਤੂਬਰ ਤੱਕ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਉਡਾਣਾਂ ‘ਤੇ ਲਾਗੂ ਹੋਵੇਗ

ਬਿਹਾਰ ‘ਚ ਹੋਰ ਜ਼ਿਆਦਾ ਮੀਂਹ ਦੀ ਸੰਭਾਵਨਾ

ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਬਿਹਾਰ ਦੇ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ ਕਈ ਜ਼ਖਮੀ ਹੋਏ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਅਗਲੇ 24 ਘੰਟਿਆਂ ‘ਚ 6 ਜਿਲਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਪੂਰਨਿਯਾ, ਕਟਿਹਾਰ, ਅਰਰਿਆ, ਕਿਸ਼ਨਗੰਜ, ਭਾਗਲਪੁਰ ਅਤੇ ਬਾਂਕਾ ‘ਚ ਮੀਂਹ ਦੀ ਸੰਭਾਵਨਾ ਹੈ। ਦੂਜੇ ਪਾਸੇ ਸੂਬਾ ਸਰਕਾਰ ਨੇ 2 ਹੈਲੀਕਾਪਟਰ ਰਾਹਤ ਸਮੱਗਰੀ ਵੰਡਣ ਲਈ ਲਗਾਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।