ਬੱਲੇਬਾਜ਼ਾਂ ਨੇ ਫਿਰ ਕੀਤਾ ਨਿਰਾਸ਼, ਭਾਰਤ ਨੇ 200 ਤੋਂ ਪਹਿਲਾਂ 6 ਵਿਕਟਾਂ ਗੁਆਈਆਂ

ਲੰਦਨ, 8 ਸਤੰਬਰ

 

ਭਾਰਤੀ ਗੇਂਦਬਾਜ਼ਾਂ ਦੇ ਇੰਗਲੈਂਡ ਨੂੰ ਪਹਿਲੀ ਪਾਰੀ ‘ਚ 332 ਦੌੜਾਂ ‘ਤੇ ਕਾਬੂ ਕਰਨ ਦੇ ਬਾਅਦ ਬੱਲੇਬਾਜ਼ ਇੱਕ ਵਾਰ ਫਿਰ ਚੰਗੀ ਸ਼ੁਰੂਆਤ ਦਿਵਾਉਣ ‘ਚ ਨਾਕਾਮ ਰਹੇ ਅਤੇ ਮਹਿਮਾਨ ਟੀਮ ਨੇ ਪੰਜਵੇਂ! ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਦੀ ਖੇਡ ਸਮਾਪਤੀ ਤੱਕ 174 ਦੌੜਾਂ ‘ਤੇ ਹੀ ਆਪਣੀਆਂ ਅਹਿਮ ਛੇ ਵਿਕਟਾਂ ਗੁਆ ਦਿੱਤੀਆਂ

 

 
ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ ਦਿਨ ਦੀ ਖੇਡ ਪੂਰੀ ਹੋਣ ਤੱਕ 174 ਦੋੜਾਂ ਬਣਾਈਆਂ ਸਨ ਅਤੇ ਉਹ ਇੰਗਲੈਂਡ ਤੋਂ ਪਹਿਲੀ ਪਾਰੀ ਦੇ ਆਧਾਰ ‘ਤੇ ਅਜੇ 158 ਦੌੜਾਂ ਪਿੱਛੇ ਹੈ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਹਨੁਮਾ ਵਿਹਾਰੀ ਅਤੇ ਇਸ ਲੜੀ ‘ਚ ਪਹਿਲੀ ਵਾਰ ਆਖ਼ਰੀ ਇਕਾਦਸ਼ ‘ਚ ਸ਼ਾਮਲ ਕੀਤੇ ਗਏ ਰਵਿੰਦਰ ਜਡੇਜਾ 8 ਦੌੜਾਂ ਬਣਾ ਕੇ ਕ੍ਰੀਜ ‘ਤੇ ਹਨ
ਇਸ ਤੋਂ ਪਹਿਲਾਂ ਜੋਸ ਬਟਲਰ ਅਤੇ ਸਟੁਅਰਟ ਬ੍ਰਾੱਡ ਦੀਆਂ ਸ਼ਾਨਦਾਰ ਪਾਰੀਆਂ ਸਦਕਾ ਇੰਗਲੈਂਡ ਨੇ ਦੂਸਰੇ ਦਿਨ ਆਪਣੀ ਪਹਿਲੀ ਪਾਰੀ ‘ਚ 332 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕਰ ਦਿੱਤਾ

 

 
ਇੰਗਲੈਂਡ ਨੇ ਟੈਸਟ ਦੇ ਦੂਸਰੇ ਦਿਨ 7 ਵਿਕਟਾਂ ‘ਤੇ 198 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਬਟਲਰ ਨੇ ਪੁਛੱਲੇ ਬੱਲੇਬਾਜ਼ ਆਦਿਲ ਰਾਸ਼ਿਦ ਅਤੇ ਸਟੁਅਰਟ ਬ੍ਰਾੱਡ ਨਾਲ ਮਹੱਤਵਪੂਰਨ ਭਾਈਵਾਲੀ ਕਰਕੇ ਲੰਚ ਤੱਕ 63 ਦੌੜਾਂ ਦੀ ਨਾਬਾਦ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 300 ਦੇ ਪਾਰ ਪਹੁੰਚਾ ਦਿੱਤਾ ਲੰਚ ਤੋਂ ਪਹਿਲਾਂ ਭਾਰਤੀ ਟੀਮ ਨੂੰ ਸਿਰਫ਼ ਆਦਿਲ ਰਾਸ਼ਿਦ ਦੇ ਰੂਪ ‘ਚ ਇੱਕ ਹੀ ਵਿਕਟ ਮਿਲ ਸਕੀ ਜਿਸਨੂੰ ਬੁਮਰਾਹ ਨੇ ਆਊਟ ਕੀਤਾ

 
ਬਟਲਰ ਅਤੇ ਬ੍ਰਾੱਡ ਨੇ 9ਵੀਂ ਵਿਕਟ ਲਈ ਮਹੱਤਵਪੂਰਨ 98 ਦੌੜਾਂ ਦੀ ਭਾਈਵਾਲੀ ਕੀਤੀ ਲੰਚ ਤੋਂ ਬਾਅਦ ਜਡੇਜਾ ਦੀ ਗੇਂਦ ‘ਤੇ ਰਾਹੁਲ ਨੇ ਸ਼ਾਨਦਾਰ ਕੈਚ ਲੈ ਕੇ ਬ੍ਰਾੱਡ ਨੂੰ ਚਲਦਾ ਕਰਨ ਦੇ ਨਾਲ ਹੀ ਇਸ ਖ਼ਤਰਨਾਕ ਭਾਈਵਾਲੀ ਨੂੰ ਤੋੜਿਆ ਇਸ ਤੋਂ ਬਾਅਦ ਬਟਲਰ ਜਡੇਜਾ ਦੀ ਗੇਂਦ ‘ਤੇ ਆਊਟ ਹੋਣ ਵਾਲੇ ਇੰਗਲੈਂਡ ਦੇ ਆਖ਼ਰੀ ਬੱਲੇਬਾਜ਼ ਰਹੇ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।