ਭਵਿੱਖ ਦੀ ਚਿੰਤਾ (Anxiety Future)

ਭਵਿੱਖ ਦੀ ਚਿੰਤਾ (Anxiety Future)

ਇੱਕ ਸੇਠ ਭਵਿੱਖ ਨੂੰ ਲੈ ਕੇ ਬੜਾ ਦੁਖੀ ਰਹਿੰਦਾ ਸੀ ਸ਼ਾਮ ਨੂੰ ਜਦ ਉਹ ਦੁਕਾਨ ਤੋਂ ਘਰ ਪਰਤਦਾ ਤਾਂ ਭਵਿੱਖ ਨੂੰ ਲੈ ਕੇ ਤਿਲ ਦਾ ਤਾੜ ਬਣਾਉਣ ਲੱਗ ਜਾਂਦਾ ਘਰ ਦੇ ਸਾਰੇ ਜੀਆਂ, ਖਾਸ ਕਰਕੇ ਉਸ ਦੀ ਪਤਨੀ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੌਲ਼ੀ-ਹੌਲ਼ੀ ਉਹ ਸਮਝ ਗਈ ਕਿ ਬੇਵਜ੍ਹਾ ਚਿੰਤਾ ਕਾਰਨ ਉਸ ਦੇ ਪਤੀ ਦੀ ਇਹ ਹਾਲਤ ਹੋ ਰਹੀ ਹੈ ਪਤਨੀ ਨੇ ਉਸ ਨੂੰ ਸੁਧਾਰਨ ਲਈ ਇੱਕ ਨਾਟਕ ਰਚਿਆ ਇੱਕ ਦਿਨ ਉਹ ਰੋਣੀ ਸੂਰਤ ਬਣਾ ਕੇ ਪੈ ਗਈ ਉਸ ਨੇ ਕੋਈ ਕੰਮ ਨਾ ਕੀਤਾ ਸੇਠ ਜਦੋਂ ਘਰ ਆਇਆ ਤਾਂ ਪਤਨੀ ਨੂੰ ਦੇਖ ਕੇ ਉਸ ਦੀ ਚਿੰਤਾ ਵਧ ਗਈ

ਉਸ ਨੇ ਪਤਨੀ ਤੋਂ ਕਾਰਨ ਪੁੱਛਿਆ ਪਤਨੀ ਕਹਿਣ ਲੱਗੀ, ”ਨਗਰ ‘ਚ ਇੱਕ ਪਹੁੰਚੇ ਹੋਏ ਜੋਤਸ਼ੀ ਪਧਾਰੇ ਹਨ ਲੋਕ ਕਹਿੰਦੇ ਹਨ ਕਿ ਉਹ ਜਾਣੀ-ਜਾਣ ਹਨ ਤੇ ਉਨ੍ਹਾਂ ਦਾ ਕਿਹਾ ਕਦੇ ਝੂਠ ਨਹੀਂ ਹੁੰਦਾ ਗੁਆਂਢਣ ਨਾਲ ਮੈਂ ਵੀ ਉਨ੍ਹਾਂ ਦੇ ਦਰਸ਼ਨਾਂ ਲਈ ਗਈ ਸੀ ਉਨ੍ਹਾਂ ਮੇਰਾ ਹੱਥ ਦੇਖ ਕੇ ਦੱਸਿਆ ਕਿ ਮੈਂ 70-72 ਸਾਲਾਂ ਤੱਕ ਹੀ ਜਿਉਂਦੀ ਰਹਾਂਗੀ ਮੈਂ ਇਹ ਸੋਚ-ਸੋਚ ਕੇ ਪਰੇਸ਼ਾਨ ਹਾਂ ਕਿ 70-72 ‘ਚ ਮੈਂ ਕਿੰਨਾ ਅਨਾਜ਼ ਖਾ ਜਾਵਾਂਗੀ…”

ਇਹ ਸੁਣ ਕੇ ਸੇਠ ਉਸ ਨੂੰ ਸਮਝਾਉਂਦਿਆਂ ਕਹਿਣ ਲੱਗਾ, ”ਓ ਪਾਗਲ, ਇਹ ਸਭ ਇੱਕੇ ਦਿਨ ਥੋੜ੍ਹਾ ਹੋਵੇਗਾ ਸਮੇਂ ਦੇ ਨਾਲ-ਨਾਲ ਖ਼ਰਚ ਹੋਣ ਦਾ ਕੰਮ ਚੱਲਦਾ ਰਹੇਗਾ ਤੂੰ ਵਿਅਰਥ ਦੀ ਚਿੰਤਾ ਕਰਦੀ ਐਂ” ਇਹ ਸੁਣ ਕੇ ਪਤਨੀ ਨੇ ਤੁਰੰਤ ਕਿਹਾ, ”ਤੁਸੀਂ ਵੀ ਤਾਂ ਰੋਜ਼ਾਨਾ ਭਵਿੱਖ ਸਬੰਧੀ ਸੋਚ-ਸੋਚ ਕੇ ਖੁਦ ਪਰੇਸ਼ਾਨ ਹੁੰਦੇ ਹੋ ਤੇ ਸਾਨੂੰ ਵੀ ਪਰੇਸ਼ਾਨ ਕਰਦੇ ਹੋ”   ਸੇਠ ਨੂੰ ਆਪਣੀ ਭੁੱਲ ਸਮਝ ਆ ਗਈ ਉਸ ਨੇ ਆਪਣੀ ਪਰੇਸ਼ਾਨੀ ਦੂਰ ਕਰਨ ਲਈ ਪਤਨੀ ਦਾ ਧੰਨਵਾਦ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.