ਮਨਜੀਤ ਸਿੰਘ ਜੀਕੇ ‘ਤੇ ਅਮਰੀਕਾ ‘ਚ ਫਿਰ ਹਮਲਾ

Again Attack, Manjeet Singh GK, America

ਕਿਹਾ, ਇਹ ਰੈਂਫਰੈਂਡਮ-2020 ਦੇ ਹਮਾਇਤੀਆਂ ਵੱਲੋਂ ਕੀਤਾ ਗਿਐ

  • ਅਮਰੀਕਾ ਦੌਰੇ ਦੌਰਾਨ ਨਿਊਯਾਰਕ ਤੋਂ ਬਾਅਦ ਜੀਕੇ ਉੱਤੇ ਹੋਇਆ ਇਹ ਦੂਜਾ ਹਮਲਾ

ਨਵੀਂ ਦਿੱਲੀ, (ਏਜੰਸੀ)। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਉੱਤੇ ਕੈਲੀਫੋਰਨੀਆ ਵਿਚ ਸ਼ਨੀਵਾਰ ਨੂੰ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਵੱਖ-ਵੱਖ ਵੈੱਬਸਾਈਟਾਂ ਅਨੁਸਾਰ ਇਸ ਹਮਲੇ ਵਿਚ ਮਨਜੀਤ ਸਿੰਘ ਜੀਕੇ ਦਾ ਇੱਕ ਸਾਥੀ ਜ਼ਖ਼ਮੀ ਵੀ ਹੋਇਆ ਹੈ। ਮਨਜੀਤ ਸਿੰਘ ਜੀਕੇ ਨਿਊਯਾਰਕ ਤੋਂ ਬਾਅਦ ਕੈਲਫੋਰਨੀਆਂ ਪਹੁੰਚੇ ਸਨ ਅਤੇ ਯੂਬਾ ਸਿਟੀ ਦੇ ਗੁਰਦੁਆਰੇ ਦੇ ਬਾਹਰ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਉਨ੍ਹਾਂ ਦੀ ਦਸਤਾਰ ਲੱਥ ਗਈ ਪਰ ਉਨ੍ਹਾਂ ਦਾ ਬਚਾਅ ਹੋ ਗਿਆ। ਅਮਰੀਕਾ ਦੌਰੇ ਦੌਰਾਨ ਨਿਊਯਾਰਕ ਤੋਂ ਬਾਅਦ ਜੀਕੇ ਉੱਤੇ ਹੋਇਆ। ਇਹ ਦੂਜਾ ਹਮਲਾ ਹੈ। ਕੈਲੀਫੋਰਨੀਆ ਤੋਂ ਪੀਟੀਆਈ ਨਾਲ ਫੋਨ ‘ਤੇ ਗੱਲ ਕਰਦਿਆਂ ਮਨਜੀਤ ਸਿੰਘ ਜੀਕੇ ਨੇ ਕਿਹਾ, ‘ਸ਼ਨਿੱਚਰਵਾਰ ਨੂੰ ਗੁਰਦਆਰਾ ਯੂਬਾ ਸਿਟੀ ਦੇ ਬਾਹਰ 30-35 ਬੰਦਿਆਂ ਦੇ ਗਰੁੱਪ ਨੇ ਉਨ੍ਹਾਂ ‘ਤੇ ਹਮਲਾ ਕੀਤਾ। ਜੀਕੇ ਅਨੁਸਾਰ ਇਹ ਰੈਂਫਰੈਂਡਮ-2020 ਦੇ ਸਮਰਥਕ ਲੋਕਾਂ ਵੱਲੋਂ ਕੀਤਾ ਗਿਆ। (Manjeet Singh GK)

ਇਹ ਵੀ ਪੜ੍ਹੋ :ਲੋਕ ਸਭਾ ਦੇ ਸੈਸ਼ਨ ’ਚ ਚੌਥੇ ਦਿਨ ਵੀ ਨਹੀਂ ਚੱਲਿਆ ਪ੍ਰਸ਼ਨ ਕਾਲ

ਜੀਕੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੇ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਹਮਲੇ ਉਨ੍ਹਾਂ ਨੂੰ ਡਰਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਮੰਗ ਕਰਨ ਵਾਲੇ ਆਪਣੀ ਮੰਗ ਕਰ ਸਕਦੇ ਹਨ ਪਰ ਹਿੰਸਾ ਕੋਈ ਰਾਹ ਨਹੀਂ ਹੈ ਅਸੀਂ ਖਾਲਿਸਤਾਨ ਦੀ ਮੰਗ ਦੇ ਸਮਰਥਕ ਨਹੀਂ ਹਾਂ। (Manjeet Singh GK)

ਇਸੇ ਦੌਰਾਨ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਪ੍ਰੈਸ ਬਿਆਨ ਰਾਹੀਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਮਰਥਕ ਸ਼ਾਂਤਮਈ ਧਰਨਾ ਦੇ ਰਹੇ ਸਨ। ਜੀਕੇ ਤੇ ਉਨ੍ਹਾਂ ਦੇ ਸਾਥੀਆਂ ਨੇ ਖ਼ਾਲਿਸਤਾਨੀ ਪੱਖੀਆਂ ਉੱਤੇ ਹਮਲੇ ਦੀ ਸ਼ੁਰੂਆਤ ਕੀਤੀ। ਪੰਨੂ ਮੁਤਾਬਕ ਉਨ੍ਹਾਂ ਨੇ ਮਨਜੀਤ ਸਿੰਘ ਜੀਕੇ ਖਿਲਾਫ ਅਮਰੀਕਾ ਦੇ ਫੌਰਨ ਏਜੰਟ ਰਜਿਸਟੇਸ਼ਨ ਐਕਟ ਲਾਅਜ਼ ਕੋਲ ਪਹਿਲਾਂ ਹੀ ਜੀਕੇ ਦੀਆਂ ਸਿਆਸੀ ਰੈਲੀਆਂ ਤੇ ਗਤੀਵਿਧੀਆਂ ਚਲਾਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸਿੱਖ ਫਾਰ ਜਸਟਿਸ ਦੇ ਫੇਸਬੁੱਕ ‘ਤੇ ਇੱਕ ਵੀਡੀਓ ਪਾ ਕੇ ਸੁਖਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਜੀਕੇ ਦਾ ਹਰ ਸ਼ਹਿਰ ਵਿੱਚ ਵਿਰੋਧ ਜਾਰੀ ਰੱਖਣਗੇ (Manjeet Singh GK)

ਹਮਲੇ ਦੀ ਨਿੰਦਾ | Manjeet Singh GK

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਮਨਜੀਤ ਸਿੰਘ ਜੀਕੇ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਲਿਖਿਆ, ਇਹ ਸ਼ਰਮਨਾਕ ਹਮਲਾ ਸਿਰਫ਼ ਮਨਜੀਤ ਸਿੰਘ ਜੀਕੇ ‘ਤੇ ਨਹੀਂ ਹੋਇਆ ਬਲਕਿ ਇੱਕ ਸਿੱਖ ਦੀ ਦਸਤਾਰ ‘ਤੇ ਹੋਇਆ ਹੈ। ਇਹ ਆਈਐਸਆਈ ਦੇ ਏਜੰਟਾਂ ਵੱਲੋਂ ਕੀਤਾ ਗਿਆ ਹਮਲਾ ਹੈ, ਜੋ ਸਿੱਖਸ ਫਾਰ ਜਸਟਿਸ ਦੀ ਲੜਾਈ ਰਹੇ ਹਨ।