ਡੇਂਗੂ ’ਚ ਪਲੇਟਲੈਟਸ ਘਟ ਗਏ ਹਨ ਤਾਂ ਅਪਣਾਓ ਇਹ ਡਾਈਟ?

Dengue

ਡੇਂਗੂ (Dengue) ਨੇ ਫਿਰ ਤੋਂ ਦਹਿਸ਼ਤ ਦੀ ਤਰ੍ਹਾਂ ਫੈਲਣਾ ਸ਼ੁਰੂ ਕਰ ਦਿੱਤਾ ਹੈ, ਤੁਹਾਨੂੰ ਦੱਸ ਦੇਈਏ ਕਿ ਡੇਂਗੂ ਦੇ ਲੱਛਣ ਸ਼ੁਰੂ ’ਚ ਸਮਝ ਨਹੀਂ ਆਉਂਦੇ ਪਰ ਇਸ ਦੇ ਲੱਛਣ 3-4 ਦਿਨਾਂ ’ਚ ਨਜ਼ਰ ਆਉਣ ਲੱਗ ਪੈਂਦੇ ਹਨ। ਸ਼ੁਰੂ ’ਚ ਤੇਜ਼ ਬੁਖਾਰ, ਸਿਰ ਦਰਦ, ਜੋੜਾਂ ਤੇ ਮਾਸਪੇਸ਼ੀਆਂ ਵਿੱਚ ਤੇਜ਼ ਦਰਦ, ਥਕਾਵਟ, ਉਲਟੀਆਂ ਅਤੇ ਚਮੜੀ ’ਤੇ ਧੱਫੜ, ਭੁੱਖ ਨਾ ਲੱਗਣਾ ਆਦਿ ਲੱਛਣ ਦਿਖਾਈ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਡੇਂਗੂ ਬੁਖਾਰ ਦੌਰਾਨ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਤੇ ਕਿਹੜੀਆਂ ਚੀਜ਼ਾਂ ਦਾ ਨਹੀਂ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਡੇਂਗੂ ਹੋਣ ’ਤੇ ਮਰੀਜ਼ ਨੂੰ ਸਿਰਦਰਦ, ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ ਤੇ ਸਰੀਰ ਵਿੱਚ ਕਮਜ਼ੋਰੀ ਹੋਣ ਲੱਗਦੀ ਹੈ। ਦਰਅਸਲ ਬੱਚੇ, ਵੱਡੇ, ਬਜ਼ੁਰਗ ਕੋਈ ਵੀ ਡੇਂਗੂ ਦਾ ਸ਼ਿਕਾਰ ਹੋ ਸਕਦੇ ਹਨ। (Dengue)

ਵਧ ਰਹੇ ਹਵਾ ਪ੍ਰਦੂਸ਼ਣ ਤੋਂ ਸਿਹਤ ਨੂੰ ਕਿਵੇਂ ਬਚਾਈਏ? ਪੜ੍ਹੋ ਤੇ ਜਾਣੋ…

ਡੇਂਗੂ ਦੇ ਹਲਕੇ ਲੱਛਣ ਵੀ ਘਾਤਕ ਹੋ ਸਕਦੇ ਹਨ। ਜੇਕਰ ਡੇਂਗੂ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਹੁਤ ਖਤਰਨਾਕ ਰੂਪ ਧਾਰਨ ਕਰ ਸਕਦਾ ਹੈ। ਡੇਂਗੂ ’ਚ ਪਲੇਟਲੈਟਸ ਵੀ ਤੇਜ਼ੀ ਨਾਲ ਘਟਣ ਲੱਗਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਲੇਖ ਦੇ ਜ਼ਰੀਏ ਦੱਸਾਂਗੇ ਕਿ ਡੇਂਗੂ ਹੋਣ ’ਤੇ ਤੁਸੀਂ ਕੀ ਖਾ ਸਕਦੇ ਹੋ ਤੇ ਕਿਹੜੀਆਂ ਚੀਜ਼ਾਂ ਤੋਂ ਬਚ ਸਕਦੇ ਹੋ।

ਮਸਾਲੇਦਾਰ ਭੋਜਨ: ਡੇਂਗੂ ਦੇ ਮਰੀਜ਼ਾਂ ਨੂੰ ਮਸਾਲੇਦਾਰ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਪੇਟ ’ਚ ਐਸਿਡ ਜਮ੍ਹਾ ਕਰ ਸਕਦਾ ਹੈ ਅਤੇ ਅਲਸਰ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਇਸ ਕਾਰਨ ਇਸ ਨੂੰ ਠੀਕ ਹੋਣ ’ਚ ਕਾਫੀ ਸਮਾਂ ਲੱਗਦਾ ਹੈ।

ਕੌਫੀ : ਡੇਂਗੂ ਦੌਰਾਨ ਕੌਫ਼ੀ ਜਾਂ ਕੈਫੀਨ ਨਾਲ ਸਬੰਧਤ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਸਮੇਂ ਦੌਰਾਨ ਹਾਈਡਰੇਟਿਡ ਡਰਿੰਕਸ ਪੀਓ ਅਤੇ ਕੈਫੀਨ ਵਾਲੇ ਡਰਿੰਕਸ ਤੋਂ ਦੂਰ ਰਹੋ ਕਿਉਂਕਿ ਇਸ ਨਾਲ ਦਿਲ ਦੀ ਧੜਕਣ ਵਧਦੀ ਹੈ, ਥਕਾਵਟ ਤੇ ਮਾਸਪੇਸ਼ੀਆਂ ਦੀ ਸਮੱਸਿਆ ਹੁੰਦੀ ਹੈ।

ਤੇਲਯੁਕਤ: ਡੇਂਗੂ ਦੇ ਮਰੀਜ਼ਾਂ ਨੂੰ ਤੇਲਯੁਕਤ ਜਾਂ ਤਲੇ ਹੋਏ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਸਮੇਂ ਹਲਕਾ ਭੋਜਨ ਸਿਹਤ ਲਈ ਸਭ ਤੋਂ ਵਧੀਆ ਹੈ। ਤੇਲਯੁਕਤ ਭੋਜਨ ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਵਧਦਾ ਹੈ। ਇਸ ’ਚ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਅਤੇ ਠੀਕ ਹੋਣ ’ਚ ਦਿੱਕਤ ਆਉਂਦੀ ਹੈ।

ਡੇਂਗੂ ਦੌਰਾਨ ਕੀ ਖਾਣਾ ਚਾਹੀਦਾ ਹੈ | Dengue

ਪਪੀਤੇ ਦੇ ਪੱਤਿਆਂ ਦਾ ਜੂਸ: ਇਹ ਡੇਂਗੂ ਬੁਖਾਰ ਨੂੰ ਠੀਕ ਕਰਨ ਵਿੱਚ ਬਹੁਤ ਮੱਦਦਗਾਰ ਹੈ। ਇਹ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਪਪੀਤੇ ਦੇ ਪੱਤਿਆਂ ਦਾ ਰਸ ਪਲੇਟਲੈਟ ਦੇ ਪੱਧਰ ਨੂੰ ਠੀਕ ਕਰਦਾ ਹੈ। ਇਸ ਦਾ ਸੇਵਨ ਤੁਸੀਂ ਦਿਨ ’ਚ ਦੋ ਵਾਰ ਕਰ ਸਕਦੇ ਹੋ।

ਸਬਜ਼ੀਆਂ ਦਾ ਜੂਸ : ਤਾਜ਼ੀਆਂ ਸਬਜ਼ੀਆਂ ਦੇ ਜੂਸ ਦਾ ਸੇਵਨ ਕਰਨ ਨਾਲ ਡੇਂਗੂ ਬੁਖਾਰ ’ਚ ਵੀ ਫਾਇਦਾ ਹੋਵੇਗਾ। ਵਿਟਾਮਿਨ ਸੀ ਨਾਲ ਭਰਪੂਰ ਸਬਜ਼ੀਆਂ ਜਿਵੇਂ ਟਮਾਟਰ, ਬਰੋਕਲੀ ਦਾ ਸੇਵਨ ਕਰੋ। ਇਸ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।

ਹਲਦੀ ਵਾਲਾ ਦੁੱਧ : ਕਿਸੇ ਵੀ ਤਰ੍ਹਾਂ ਦੇ ਬੁਖਾਰ ਵਿੱਚ ਹਲਦੀ ਵਾਲਾ ਦੁੱਧ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਇਸ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ’ਚ ਅਪਣਾ ਕੇ ਆਪਣੀ ਇਮਿਊਨਿਟੀ ਵਧਾ ਸਕਦੇ ਹੋ।

ਹਰਬਲ ਟੀ: ਅਸਲ ’ਚ ਆਯੂਰਵੇਦ ਅਨੁਸਾਰ ਹਰਬਲ ਚਾਹ ’ਚ ਔਸ਼ਧੀ ਗੁਣ ਹੁੰਦੇ ਹਨ ਜੋ ਡੇਂਗੂ ਬੁਖਾਰ ’ਚ ਫਾਇਦੇਮੰਦ ਹੁੰਦੇ ਹਨ। ਇਸ ਵਿਚ ਦਾਲਚੀਨੀ ਅਤੇ ਅਦਰਕ ਮਿਲਾ ਕੇ ਪੀਓ। ਇਸ ’ਚ ਤੁਲਸੀ, ਕਾਲੀ ਮਿਰਚ ਅਤੇ ਲੌਂਗ ਵੀ ਮਿਲਾ ਸਕਦੇ ਹੋ।

ਲਸਣ: ਲਸਣ ’ਚ ਐਂਟੀਵਾਇਰਲ ਗੁਣ ਵੀ ਹੁੰਦੇ ਹਨ, ਜੋ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਅਜਿਹੇ ’ਚ ਡੇਂਗੂ ਜਾਂ ਮਲੇਰੀਆ ਤੋਂ ਪ੍ਰਭਾਵਿਤ ਲੋਕਾਂ ਨੂੰ ਆਪਣੀ ਖੁਰਾਕ ’ਚ ਲਸਣ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਨੋਟ: ਇਸ ਲੇਖ ’ਚ ਦਿੱਤੀ ਗਈ ਜਾਣਕਾਰੀ ਤੁਹਾਡੀ ਆਮ ਜਾਣਕਾਰੀ ਲਈ ਦਿੱਤੀ ਗਈ ਹੈ। ਇਹ ਕਿਸੇ ਵੀ ਦਵਾਈ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਜਾਣਕਾਰੀ ਲਈ ਤੁਸੀਂ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ। ਸੱਚ ਕਹੂੰ ਇਸ ਦੀ ਪੁਸ਼ਟੀ ਨਹੀਂ ਕਰਦਾ।

LEAVE A REPLY

Please enter your comment!
Please enter your name here