ਸਾਡੇ ਨਾਲ ਸ਼ਾਮਲ

Follow us

25.3 C
Chandigarh
Tuesday, February 17, 2026
More
    Home Breaking News T20 World Cup...

    T20 World Cup 2026: ਅੱਜ ਜ਼ਿੰਬਾਬਵੇ ਜਿੱਤਿਆ ਤਾਂ ਅਸਟਰੇਲੀਆ ਬਾਹਰ, ਸ਼੍ਰੀਲੰਕਾ ਸਮੇਤ 5 ਟੀਮਾਂ ਸੁਪਰ-8 ’ਚ ਪਹੁੰਚੀਆਂ

    T20 World Cup 2026
    T20 World Cup 2026: ਅੱਜ ਜ਼ਿੰਬਾਬਵੇ ਜਿੱਤਿਆ ਤਾਂ ਅਸਟਰੇਲੀਆ ਬਾਹਰ, ਸ਼੍ਰੀਲੰਕਾ ਸਮੇਤ 5 ਟੀਮਾਂ ਸੁਪਰ-8 ’ਚ ਪਹੁੰਚੀਆਂ

    ਨਿਊਜੀਲੈਂਡ ਨੂੰ ਅਗਲੇ ਦੌਰ ’ਚ ਪਹੁੰਚਣ ਲਈ ਅੱਜ ਜਿੱਤ ਜ਼ਰੂਰੀ

    T20 World Cup 2026: ਸਪੋਰਟਸ ਡੈਸਕ। ਸ਼੍ਰੀਲੰਕਾ ਨੇ ਟੀ-20 ਵਿਸ਼ਵ ਕੱਪ ’ਚ ਆਪਣਾ ਲਗਾਤਾਰ ਤੀਜਾ ਮੈਚ ਜਿੱਤ ਕੇ ਸੁਪਰ-8 ’ਚ ਪ੍ਰਵੇਸ਼ ਕਰ ਲਿਆ ਹੈ। ਜੇਕਰ ਅੱਜ ਜ਼ਿੰਬਾਬਵੇ ਆਇਰਲੈਂਡ ਖਿਲਾਫ ਜਿੱਤਦਾ ਹੈ ਤਾਂ ਟੀਮ ਸੁਪਰ-8 ’ਚ ਪ੍ਰਵੇਸ ਕਰ ਲਵੇਗੀ ਤੇ ਅਸਟਰੇਲੀਆ ਨੂੰ ਗਰੁੱਪ ਗੇੜ ਤੋਂ ਬਾਹਰ ਕਰ ਦੇਵੇਗੀ। ਨਿਊਜੀਲੈਂਡ ਵੀ ਅੱਜ ਕੈਨੇਡਾ ਨੂੰ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕਰ ਸਕਦਾ ਹੈ। T20 World Cup 2026

    ਇਹ ਖਬਰ ਵੀ ਪੜ੍ਹੋ : Crime News Punjab: ਤੇਜ਼ਧਾਰ ਹਥਿਆਰ ਨਾਲ ਔਰਤ ਦਾ ਕਤਲ

    ਗਰੁੱਪ ਏ : ਪਾਕਿਸਤਾਨ ਨੂੰ ਆਖਰੀ ਮੈਚ ਜਿੱਤਣਾ ਹੀ ਪਵੇਗਾ | T20 World Cup 2026

    ਐਤਵਾਰ ਨੂੰ ਗਰੁੱਪ ਏ ’ਚ ਦੋ ਮੈਚ ਖੇਡੇ ਗਏ। ਅਮਰੀਕਾ ਨੇ ਨਾਮੀਬੀਆ ਨੂੰ 31 ਦੌੜਾਂ ਨਾਲ ਹਰਾਇਆ। ਜਦਕਿ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਨਾਲ ਹਰਾਇਆ। ਟੀਮ ਇੰਡੀਆ 6 ਅੰਕਾਂ ਨਾਲ ਚੋਟੀ ’ਤੇ ਹੈ ਤੇ ਸੁਪਰ-8 ’ਚ ਵੀ ਪ੍ਰਵੇਸ਼ ਕਰ ਚੁੱਕੀ ਹੈ। ਅਮਰੀਕਾ ਜਿੱਥੇ 4 ਅੰਕਾਂ ਨਾਲ ਨੰਬਰ-2 ’ਤੇ ਪਹੁੰਚ ਗਿਆ, ਉਥੇ ਹੀ ਟੀਮ ਦੇ ਸਾਰੇ ਮੈਚ ਖਤਮ ਹੋ ਗਏ।

    ਪਾਕਿਸਤਾਨ ਦੇ ਵੀ ਸਿਰਫ 4 ਅੰਕ ਹਨ ਪਰ ਖਰਾਬ ਰਨ ਰੇਟ ਕਾਰਨ ਟੀਮ ਤੀਜੇ ਸਥਾਨ ’ਤੇ ਹੈ। ਉਨ੍ਹਾਂ ਦਾ ਆਖਰੀ ਮੈਚ ਨਾਮੀਬੀਆ ਖਿਲਾਫ ਹੈ, ਟੀਮ ਤਿੰਨੋਂ ਮੈਚ ਹਾਰ ਕੇ ਬਾਹਰ ਹੋ ਗਈ ਹੈ। ਹਾਲਾਂਕਿ, ਜੇਕਰ ਨਾਮੀਬੀਆ ਪਾਕਿਸਤਾਨ ਨੂੰ ਹਰਾਉਂਦਾ ਹੈ, ਤਾਂ ਟੀਮ 2009 ਦੇ ਚੈਂਪੀਅਨ ਨੂੰ ਗਰੁੱਪ ਪੜਾਅ ਤੋਂ ਬਾਹਰ ਕਰ ਦੇਵੇਗੀ। T20 World Cup 2026

    ਗਰੁੱਪ-ਬੀ : ਜੇਕਰ ਜ਼ਿੰਬਾਬਵੇ ਜਿੱਤਿਆ ਤਾਂ ਅਸਟਰੇਲੀਆ ਬਾਹਰ

    ਸੋਮਵਾਰ ਨੂੰ ਘਰੇਲੂ ਟੀਮ ਸ਼੍ਰੀਲੰਕਾ ਨੇ 2021 ਦੇ ਚੈਂਪੀਅਨ ਅਸਟਰੇਲੀਆ ਨੂੰ ਹਰਾਇਆ। ਆਪਣੀ ਲਗਾਤਾਰ ਤੀਜੀ ਜਿੱਤ ਦੇ ਨਾਲ ਸ਼੍ਰੀਲੰਕਾ ਨੇ ਸੁਪਰ-8 ’ਚ ਜਗ੍ਹਾ ਬਣਾ ਲਈ ਹੈ। ਦੂਸਰੀ ਹਾਰ ਦੇ ਨਾਲ ਹੀ ਅਸਟਰੇਲੀਆ ਬਾਹਰ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਟੀਮ ਜ਼ਿੰਬਾਬਵੇ ਖਿਲਾਫ ਵੀ ਹਾਰ ਗਈ।

    ਅਸਟਰੇਲੀਆ ਨੂੰ ਹੁਣ ਓਮਾਨ ਖਿਲਾਫ ਆਖਰੀ ਮੈਚ ਜਿੱਤਣਾ ਹੋਵੇਗਾ ਤੇ ਜ਼ਿੰਬਾਬਵੇ ਨੂੰ ਦੋਵੇਂ ਮੈਚ ਹਾਰਨ ਦਾ ਵੀ ਇੰਤਜਾਰ ਕਰਨਾ ਹੋਵੇਗਾ। ਕੰਗਾਰੂ ਟੀਮ ਤਾਂ ਹੀ ਕੁਆਲੀਫਾਈ ਕਰ ਸਕੇਗੀ ਜੇਕਰ ਜ਼ਿੰਬਾਬਵੇ ਸ਼੍ਰੀਲੰਕਾ ਤੇ ਆਇਰਲੈਂਡ ਤੋਂ ਹਾਰਦਾ ਹੈ ਤੇ ਗਰੁੱਪ ਬੀ ’ਚ ਅਸਟਰੇਲੀਆ ਦੀ ਸਭ ਤੋਂ ਵਧੀਆ ਰਨ ਰੇਟ ਹੈ। ਜੇਕਰ ਜ਼ਿੰਬਾਬਵੇ ਆਖਰੀ ਦੋ ਮੈਚਾਂ ’ਚੋਂ ਇੱਕ ਵੀ ਜਿੱਤਦਾ ਹੈ ਤਾਂ ਟੀਮ ਸ਼੍ਰੀਲੰਕਾ ਦੇ ਨਾਲ ਸੁਪਰ-8 ’ਚ ਜਗ੍ਹਾ ਬਣਾ ਲਵੇਗੀ। T20 World Cup 2026

    ਗਰੁੱਪ ਸੀ : ਅਗਲੇ ਦੌਰ ’ਚ ਇੰਗਲੈਂਡ ਅਤੇ ਵੈਸਟਇੰਡੀਜ

    ਸੋਮਵਾਰ ਨੂੰ ਇੰਗਲੈਂਡ ਨੇ ਇਟਲੀ ਨੂੰ 24 ਦੌੜਾਂ ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕਰ ਲਿਆ। ਵੈਸਟਇੰਡੀਜ ਤਿੰਨੋਂ ਮੈਚ ਜਿੱਤ ਕੇ ਪਹਿਲਾਂ ਹੀ ਸੁਪਰ-8 ਵਿੱਚ ਪਹੁੰਚ ਚੁੱਕਾ ਹੈ। ਇਸ ਗਰੁੱਪ ਦੀਆਂ ਬਾਕੀ ਟੀਮਾਂ ਇਟਲੀ, ਨੇਪਾਲ ਤੇ ਸਕਾਟਲੈਂਡ 2 ਤੋਂ ਵੱਧ ਹਾਰਾਂ ਕਾਰਨ ਗਰੁੱਪ ਪੜਾਅ ਤੋਂ ਬਾਹਰ ਹੋ ਗਈਆਂ ਹਨ। T20 World Cup 2026

    ਗਰੁੱਪ-ਡੀ : ਨਿਊਜੀਲੈਂਡ ਕੋਲ ਸੁਪਰ-8 ਦਾ ਮੌਕਾ | T20 World Cup 2026

    ਅੱਜ ਨਿਊਜੀਲੈਂਡ ਦਾ ਮੁਕਾਬਲਾ ਕੈਨੇਡਾ ਨਾਲ ਖੇਡਿਆ ਜਾ ਰਿਹਾ ਹੈ। ਇਸ ਨੂੰ ਜਿੱਤ ਕੇ ਕੀਵੀ ਟੀਮ ਸੁਪਰ-8 ਵਿੱਚ ਪਹੁੰਚ ਜਾਵੇਗੀ। ਦੱਖਣੀ ਅਫਰੀਕਾ ਤਿੰਨੋਂ ਮੈਚ ਜਿੱਤ ਕੇ ਪਹਿਲਾਂ ਹੀ ਅਗਲੇ ਦੌਰ ’ਚ ਪ੍ਰਵੇਸ਼ ਕਰ ਚੁੱਕਾ ਹੈ। ਟੀਮ ਨੇ ਅਫਗਾਨਿਸਤਾਨ ਤੇ ਨਿਊਜੀਲੈਂਡ ਨੂੰ ਹਰਾਇਆ ਹੈ। ਅਫਗਾਨਿਸਤਾਨ ਤੇ ਯੂਏਈ 1-1 ਦੀ ਜਿੱਤ ਨਾਲ ਤੀਜੇ ਤੇ ਚੌਥੇ ਸਥਾਨ ’ਤੇ ਹਨ। ਕੁਆਲੀਫਾਈ ਕਰਨ ਲਈ ਟੀਮਾਂ ਨੂੰ ਆਖਰੀ ਮੈਚ ਜਿੱਤਣਾ ਹੋਵੇਗਾ ਤੇ ਨਿਊਜੀਲੈਂਡ ਦੇ ਹਾਰਨ ਦਾ ਵੀ ਇੰਤਜਾਰ ਕਰਨਾ ਹੋਵੇਗਾ। ਜੇਕਰ ਕੈਨੇਡਾ ਅੱਜ ਹਾਰਦਾ ਹੈ ਤਾਂ ਬਾਹਰ ਹੋ ਜਾਵੇਗਾ। T20 World Cup 2026