ਟੀ-20 ਵਿਸ਼ਵ ਕੱਪ : ਪਾਕਿਸਤਾਨ ਦੋ ਜਿੱਤ ਨਾਲ ਸੈਮੀਫਾਈਨਲ ਪੁੱਜਣ ਦੇ ਨੇੜੇ

 ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

(ਏਜੰਸੀ) ਆਬੂਧਾਬੀ। ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ’ਚ ਦੂਜੇ ਆਪਣੇ ਦੂਜੇ ਮੁਕਾਬਲੇ ’ਚ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 8 ਵਿਕਟਾਂ ਗੁਆ ਕੇ 134 ਦੌੜਾਂ ਬਣਾਈਆਂ। ਟੀਮ ਦਾ ਇੱਕ ਵੀ ਖਿਡਾਰੀ 30 ਪਲਸ ਦਾ ਸਕੋਰ ਨਹੀਂ ਕਰ ਸਕਿਆ। ਹਾਰਿਸ ਰਉਫ਼ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ। ਪਕਿਸਤਾਨੀ ਟੀਮ ਨੇ 135 ਦੌੜਾਂ ਦੇ ਟੀਚੇ ਨੂੰ 18.4 ਓਵਰਾਂ ’ਚ ਹੀ ਹਾਸਲ ਕਰ ਲਿਆ। ਪਾਕਿਸਤਾਨ ਦੀ ਸ਼ੁਰੂਆਤ ਚੰਗੀ ਰਹੀ ਪਰ ਉਸ ਦੀਆਂ ਇਕਦਮ ਵਿਕਟਾਂ ਡਿੱਗਣ ਨਾਲ 87 ਦੌੜਾਂ ’ਤੇ 5 ਵਿਕਟਾਂ ਗੁਆ ਕੇ ਮੁਸ਼ਕਲ ’ਚ ਫਸ ਗਈ ਸੀ ਪਾਕਿ ਬੱਲੇਬਾਜ਼ੀ ਸ਼ੋਇਬ ਮਲਿਕ ਤੇ ਆਸਿਫ਼ ਅਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 23 ਗੇਂਦਾਂ ’ਚ 48 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੋਇਬ ਮਲਿਕ ਨੇ 20 ਗੇਂਦਾਂ ’ਤੇ ਨਾਬਾਦ 26 ਦੌੜਾਂ ਤੇ ਆਸਿਫ਼ ਅਲੀ ਨੇ 12 ਗੇਂਦਾਂ ’ਤੇ ਨਾਬਾਦ 27 ਦੌੜਾਂ ਬਣਾਈਆਂ।

ਪਾਕਿ ਖਿਲਾਫ਼ ਡੇਵਾਨ ਕਾਨਵੇ ਦਾ ਸ਼ਾਨਦਾਰ ਕੈਚ

ਮੈਚ ਦੌਰਾਨ ਨਿਉਜ਼ੀਲੈਂਡ ਦੇ ਡੇਵਾਨ ਕਾਨਵੇ ਨੇ ਆਪਣੇ ਸ਼ਾਨਦਾਰ ਕੈਚ ਨਾਲ ਸੁਰਖ਼ੀਆਂ ਬਟੋਰੀਆਂ। ਉਨ੍ਹਾਂ ਅਜਿਹਾ ਕੈਚ ਫੜਿਆ ਕਿ ਸਭ ਦੰਦਾਂ ਹੇਠਾਂ ਉਗਲੀਆਂ ਦਬਾਉਦੇ ਰਹਿ ਗਏ 11ਵੇਂ ਓਵਰ ’ਚ ਮਿਚੇਲ ਸੈਂਟਨਰ ਨੇ ਮੁਹੰਮਦ ਹਾਫ਼ੀਜ 11 ਨੂੰ ਆਊਟ ਕੀਤਾ ਇਸ ਦੌਰਾਨ ਬਾਊਂਡਰੀ ਲਾਈਨ ’ਤੇ ਖੜੇ ਕਾਨਵੇ ਨੇ ਫੁਲ ਡਾਈਵ ਮਾਰ ਕੇ ਕੈਚ ਲਪਕ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ