T20 World Cup : ਫਿਨਿਸ਼ਰ ਦੇ ਤੌਰ ’ਤੇ ਕਰ ਰਹੇ ਹਨ ਸ਼ਾਨਦਾਰ ਪ੍ਰਦਰਸ਼ਨ
ਕੋਲਕੱਤਾ। ਆਸਟ੍ਰੇਲੀਆ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ (T20 World Cup) ‘ਚ ਸਿਰਫ ਚਾਰ ਮਹੀਨੇ ਬਾਕੀ ਹਨ। ਚੋਣਕਰਤਾਵਾਂ ਅਤੇ ਟੀਮ ਪ੍ਰਬੰਧਨ ਨੂੰ ਅਗਲੇ ਮਹੀਨੇ ਦੱਖਣੀ ਅਫਰੀਕਾ ਦੇ ਖਿਲਾਫ ਪੰਜ ਮੈਚਾਂ ਦੀ ਘਰੇਲੂ ਸੀਰੀਜ਼ ਨਾਲ ਸ਼ੁਰੂ ਹੋਣ ਵਾਲੇ ਖਿਡਾਰੀਆਂ ਦੇ ਕੋਰ ਗਰੁੱਪ ਬਾਰੇ ਜਲਦੀ ਹੀ ਫੈਸਲਾ ਕਰਨਾ ਹੋਵੇਗਾ। ਆਧੁਨਿਕ ਕ੍ਰਿਕਟ ‘ਚ ‘ਫਿਨੀਸ਼ਰ’ ਦੀ ਭੂਮਿਕਾ ਦੀ ਮਹੱਤਤਾ ਵਧਦੀ ਜਾ ਰਹੀ ਹੈ ਅਤੇ ਭਾਰਤੀ ਟੀਮ ਨੂੰ ਨਿਸ਼ਚਿਤ ਤੌਰ ‘ਤੇ ਅਜਿਹੇ ਖਿਡਾਰੀਆਂ ਦੀ ਜ਼ਰੂਰਤ ਹੋਵੇਗੀ ਜੋ ਪਹਿਲੀ ਹੀ ਗੇਂਦ ਤੋਂ ਵੱਡੇ ਸ਼ਾਟ ਲਾ ਸਕਣ।
ਆਈਪੀਐਲ ’ਚ ਹਾਰਦਿਕ ਦਾ ਸ਼ਾਨਦਾਰ ਪ੍ਰਦਰਸ਼ਨ
ਹਾਰਦਿਕ ਨੇ IPL ‘ਚ ਵਾਪਸੀ ‘ਤੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਭਾਰਤੀ ਕ੍ਰਿਕਟ ਟੀਮ ‘ਚ ਵਾਪਸੀ ਲਈ ਆਪਣੇ ਦਾਅਵੇਦਾਰੀ ਮਜ਼ਬੂਤ ਕਰ ਰਹੇ ਹਨ। ਹਾਰਦਿਕ ਪਾਂਡਿਆ ਆਈਪੀਐਲ ’ਚ ਗੇਂਦ ਤੇ ਬੱਲੇ ਨਾਲ ਸ਼ਾਨਦਰ ਪ੍ਰਦਰਸ਼ਨ ਕਰ ਰਹੇ ਹਨ। ਹਾਰਦਿਕ ਆਈਪੀਐਲ ਫ੍ਰੈਂਚਾਇਜ਼ੀਜ਼ ਵਿੱਚ ਆਪਣੇ ਬੱਲੇਬਾਜ਼ੀ ਕ੍ਰਮ ਵਿੱਚ ਉਪਰ ਖੇਡ ਰਿਹਾ ਹੈ ਪਰ ਰਾਸ਼ਟਰੀ ਟੀਮ ਵਿੱਚ ਹੇਠਲੇ ਕ੍ਰਮ ਵਿੱਚ ਖੇਡਣ ਦੀ ਉਮੀਦ ਕੀਤੀ ਜਾਵੇਗੀ।
ਕਾਰਤਿਕ ਤੇ ਤੇਵਤੀਆ ਨੇ ਵੀ ਠੋਕਿਆ ਦਾਅਵਾ
ਆਈਪੀਐਲ ’ਚ ਦਮਦਾਰ ਪ੍ਰਦਰਸ਼ਨ ਕਰ ਰਹੇ ਕਾਰਤਿਕ ਤੇ ਤੇਵਤੀਆ ਨੇ ਭਾਰਤੀ ਟੀਮ ’ਚ ਵਾਪਸੀ ਦਾ ਦਾਅਵਾ ਮਜ਼ਬੂਤ ਕਰ ਲਿਆ ਹੈ। ਇਹ ਦੋਵੇਂ ਬੱਲੇਬਾਜ਼ ਇਸ ਵਾਰ ਫਨੀਸ਼ਰ ਦੀ ਸ਼ਾਨਦਾਰ ਭੂਮਿਕਾ ਨਿਭਾ ਰਹੇ ਹਨ ਤੇ ਆਪਣੀ ਟੀਮ ਨੂੰ ਜਿੱਤ ਦਿਵਾ ਰਹੇ ਹਨ। ਤੇਵਤੀਆ ਨੇ ਮੁਸ਼ਕਲ ਹਾਲਾਤਾਂ ਵਿੱਚ ਵੀ ਮੈਚ ਜਿੱਤਣ ਦਾ ਦਮਖਮ ਵਿਖਾਇਆ ਹੈ ਜਦੋਂਕਿ 2004 ਵਿੱਚ ਭਾਰਤ ਵਿੱਚ ਆਪਣੀ ਸ਼ੁਰੂਆਤ ਕਰਨ ਵਾਲੇ ਦਿਨੇਸ਼ ਕਾਰਤਿਕ ਵੀ ਵਾਪਸੀ ਕਰਨ ਕਾਫੀ ਵਧਿਆ ਖੇਡ ਰਹੇ ਹਨ।
ਦਿਨੇਸ਼ ਕਾਰਤਿਕ ਨੇ 12 ਮੈਚਾਂ ‘ਚ 200 ਦੀ ਸਟ੍ਰਾਈਕ ਰੇਟ ਨਾਲ 274 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਤਿਵਾਤੀਆ ਨੇ 12 ਮੈਚਾਂ ‘ਚ 149.30 ਦੀ ਸਟ੍ਰਾਈਕ ਰੇਟ ਨਾਲ 215 ਦੌੜਾਂ ਬਣਾਈਆਂ ਹਨ। ਹਾਰਦਿਕ ਪਾਂਡਿਆ ਦਾ ਵੀ ਸ਼ਾਨਦਾਰ ਸਟ੍ਰਾਈਕ ਰੇਟ ਰਿਹਾ ਹੈ ਅਤੇ ਉਸ ਨੇ 11 ਮੈਚਾਂ ਵਿੱਚ 131.80 ਦੀ ਸਟ੍ਰਾਈਕ ਰੇਟ ਨਾਲ 344 ਦੌੜਾਂ ਬਣਾਈਆਂ ਹਨ।
ਐਮਐਸਕੇ ਪ੍ਰਸਾਦ ਨੇ ਵੀ ਫਿਨਿਸ਼ਰ ਬਾਰੇ ਆਪਣੀ ਰਾਏ ਜ਼ਾਹਿਰ ਕੀਤੀ
ਸਾਬਕਾ ਮੁੱਖ ਚੋਣਕਾਰ ਐਮਐਸਕੇ ਪ੍ਰਸਾਦ ਨੇ ਵੀ ਫਿਨਿਸ਼ਰ ਬਾਰੇ ਆਪਣੀ ਰਾਏ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਰਦਿਕ, ਜਡੇਜਾ, ਕਾਰਤਿਕ ਅਤੇ ਤਵੇਤੀਆ ਚਾਰ ਖਿਡਾਰੀ ਫਿਨਸ਼ਰ ਦੀ ਭੂਮਿਕਾ ‘ਚ ਹੋਣਗੇ। ਕਾਰਤਿਕ ਅਤੇ ਤਵੇਤੀਆ ਇਸ ਆਈਪੀਐਲ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਹਾਰਦਿਕ ਨੇ ਵੀ ਚੰਗੀ ਵਾਪਸੀ ਕੀਤੀ ਹੈ। ਵਿਸ਼ਵ ਕੱਪ ‘ਚ ਅਜੇ ਕੁਝ ਸਮਾਂ ਬਾਕੀ ਹੈ। ਅਜਿਹੇ ‘ਚ ਕਾਰਤਿਕ ਅਤੇ ਤਵੇਤੀਆ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ