ਟੀ-20 ਲੜੀ : ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਅੱਜ ਹੋਵੇਗੀ ਸਖ਼ਤ ਟੱਕਰ

indian crciket teme

ਸਿੱਧਾ ਪ੍ਰਸਾਰਨ ਭਾਰਤੀ ਸਮੇਂ ਮੁਤਾਬਿਕ ਸ਼ਾਮ 7 ਵਜੇ ਤੋਂ

(ਏਜੰਸੀ) ਕਟਕ (ਓੜੀਸ਼ਾ)। ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਅੱਜ ਦੂਜਾ ਟੀ-20 (T20 Series) ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਪਹਿਲਾ ਮੈਚ ਹਾਰ ਕੇ ਲੜੀ ’ਚ 1-0 ਨਾਲ ਪਿੱਛੇ ਹੈ। ਪਿਛਲੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਦੱਖਣੀ ਅਫਰੀਕਾ ਖਿਲਾਫ ਭਾਰਤ ਵਾਪਸੀ ਲਈ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਭਾਰਤੀ ਗੇਂਦਬਾਜ਼ ਵੀ ਪਿਛਲੇ ਮੈਚ ’ਚ ਹੋਈਆਂ ਗਲਤੀਆਂ ਤੋ ਸਬਕ ਲੈ ਕੇ ਇਸ ਮੈਚ ’ਚ ਚੰਗੀ ਪ੍ਰਦਰਸ਼ਨ ਕਰਨਗੇ। (T20 Series)

ਅਚਾਨਕ ਕਪਤਾਨੀ ਦੀ ਜਿੰਮੇਵਾਰੀ ਦਿੱਤੇ ਜਾਣ ਤੋਂ ਬਾਅਦ ਰਿਸ਼ਭ?ਪੰਤ ਨੂੰ ਪਹਿਲੇ ਮੈਚ ’ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਡੇਵਿਡ ਮਿੱਲਰ ਅਤੇ ਰਾਸੀ ਵਾਨ ਡਰ ਡੁਸੇਨ ਨੇ ਬਿਨਾਂ ਕਿਸੇ ਪ੍ਰੇੇਸ਼ਾਨੀ ਦੇ 212 ਦੌੜਾਂ ਦਾ ਮੁਸ਼ਕਲ ਟੀਚਾ ਹਾਸਲ ਕਰਕੇ ਅਪਣੀ ਟੀਮ ਨੂੰ ਸੀਰੀਜ਼ ’ਚ 1-0 ਦਾ ਵਾਧਾ ਦਿਵਾ ਦਿੱਤਾ ਪੰਤ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵੀ ਵਧੀਆ ਨਹੀਂ ਰਹੀ ਸੀ ਜਿਸ ਵਿੱਚ ਉਹ ਅਪਣੀ ਫਰੈਂਚਾਈਜੀ ਦਿੱਲੀ ਕੈਪੀਟਲਸ ਨੂੰ ਪਲੇਆਫ ਤੱਕ ਨਹੀਂ ਪਹੁੰਚਾ ਸਕੇ।

ਹਾਰਦਿਕ ਪਾਂਡਿਆ ਤੋਂ ਇੱਕ ਵਾਰ ਫਿਰ ਚੰਗੇ ਪ੍ਰਦਰਸ਼ਨ ਦੀ ਉਮੀਦ

ਭਵਿੱਖ ਦੀ ਸਫੈਦ ਗੇਂਦ ਦੇ ਕਪਤਾਨ ਦੇਖੇ ਜਾ ਰਹੇ ਪੰਤ ਦੀ ਦਾਅਵੇਦਾਰੀ ਦਾ ਗ੍ਰਾਫ ਆਈਪੀਐਲ ਤੋਂ ਬਾਅਦ ਅਚਾਨਕ ਹੀ ਹੇਠਾਂ ਆ ਗਿਆ ਇਸ ਦੇ ਨਾਲ ਹੀ ਹਾਰਦਿਕ ਪਾਂਡਿਆ ਨੇ ਕਪਤਾਨੀ ’ਚ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਅਗਵਾਈ ’ਚ ਕਮਾਲ ਦਿਖਾ ਕੇ ਗੁਜਰਾਤ ਟਾਈਟਨਸ ਨੂੰ ਸ਼ੁਰੂਆਤੀ ਸੈਸ਼ਨ ’ਚ ਖਿਤਾਬ ਦਿਵਾ ਦਿੱਤਾ ਪੂਰਨ ਰੂਪ ਨਾਲ ਫਿੱਟ ਹੋ ਕੇ ਵਾਪਸ ਆਏ ਤੇਜ਼ ਗੇਂਦਬਾਜੀ ਆਲਰਾਊਂਡਰ ਪਾਂਡਿਆ ਨੇ ਆਪਣੀ ਕਪਤਾਨੀ ਨਾਲ ਆਪਣੀ ਫਾਰਮ ਤੋਂ ਪ੍ਰਭਾਵਿਤ ਕੀਤਾ।

ਪੰਤ ਲਈ ਸਭ ਤੋਂ ਵੱਡੀ ਸਿਰਦਰਦੀ ਗੇਂਦਬਾਜ਼ੀ ਵਿਭਾਗ ਹੋਵੇਗੀ ਜਿਸ ’ਚ ਅਰਸ਼ਦੀਪ ਅਤੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਦਰਮਿਆਨ ਕਿਸੇ ਇੱਕ ਨੂੰ ਚੁਣਨ ਦਾ ਫੈਸਲਾ ਕਰਨਾ ਹੋਵੇਗਾ ਜਿੱਥੋਂ ਤੱਕ ਬੱਲੇਬਾਜ਼ੀ ਦਾ ਸਵਾਲ ਹੈ ਤਾਂ ਇਹ ਬਿਲਕੁਲ ਪਰਫੈਕਟ ਦਿਸਦੀ ਹੈ ਪਰ ਨਵੇਂ ਲੁਕ ਵਾਲਾ ਤੇਜ਼ ਗੇਂਦਬਾਜ਼ੀ ਵਿਭਾਗ ਸੀਰੀਜ਼ ਦੇ ਪਹਿਲੇ ਮੈਚ ’ਚ ਸਪਾਟ ਦਿਸਿਆ ਸੀਨੀਅਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ’ਚ ਪੁਰਾਣੀ ਤੇਜੀ ਦਿਸੀ ਨਹੀਂ ਅਤੇ ਉਨ੍ਹਾਂ ਨੇ ਆਖਰੀ ਓਵਰਾਂ ’ਚ ਦੌੜਾਂ ਲੁਟਾਈਆਂ ਜਦੋੰਕਿ ਹਰਸ਼ਲ ਪਟੇਲ ’ਤੇ ਵੀ ਬੱਲੇਬਾਜ਼ਾਂ ਨੇ ਕਾਫੀ ਦੌੜਾਂ ਜੋੜੀਆਂ ਯੁਵਾ ਆਵੇਸ਼ ਖਾਨ ਵੀ ਪ੍ਰਭਾਵਿਤ ਕਰਨ ’ਚ ਨਾਕਾਮ ਰਹੇ।

ਅਰਸ਼ਦੀਪ ਅਤੇ ਮਲਿਕ ਦੀ ਜੋੜੀ ਨੈੱਟ ’ਤੇ ਆਪਣੀ ਤੇਜ਼ੀ ਅਤੇ ਸਟੀਕਤਾ ਨਾਲ ਪ੍ਰਭਾਵਿਤ ਕਰਨ ਦੀ ਅਣਥੱਕ ਮਿਹਨਤ ਕਰ ਰਹੀ ਹੈ ਜਿਸ ਨਾਲ ਸੰਭਾਵਨਾ ਦਿਸ ਰਹੀ ਹੈ ਕਿ ਇਨ੍ਹਾਂ ’ਚੋਂ ਇੱਕ ਨੂੰ ਐਤਵਾਰ ਨੂੰ ਸ਼ੁਰੂਆਤ ਦਾ ਮੌਕਾ ਦਿੱਤਾ ਜਾ ਸਕਦਾ ਹੈ ਇਹ ਸੌਖਾ ਕੰਮ ਨਹੀਂ ਹੋਵੇਗਾ ਕਿਉਂਕਿ ਇੱਕ ਹੋਰ ਹਾਰ ਦਾ ਮਤਲਬ ਹੋਵੇਗਾ ਕਿ ਪੰਤ ਦੀ ਅਗਵਾਈ ਵਾਲੀ ਟੀਮ ਨੂੰ ਸੀਰੀਜ਼ ਜਿੱਤਣ ਲਈ ਲਗਾਤਾਰ ਤਿੰਨ ਮੈਚ ਜਿੱਤਣੇ ਪੈਣਗੇ ਜੋ ਕਾਫੀ ਮੁਸ਼ਕਲ ਹੋ ਜਾਵੇਗਾ।

ਆਈਪੀਐਲ ’ਚ ਵਿਅਕਤੀਗਤ ਖਿਡਾਰੀਆਂ ਦੀ ਸਫਲਤਾ ਤੋਂ ਬਾਅਦ ਦੱਖਣੀ ਅਫਰੀਕੀ ਟੀਮ ਲੈਅ ’ਚ ਆ ਰਹੀ ਹੈ ਮਿੱਲਰ ਅਪਣੀ ਕਰੀਅਰ ਦੀ ਸ਼ਾਨਦਾਰ ਫਾਰਮ ’ਚ ਹਨ ਜਿਨ੍ਹਾਂ ਆਈਪੀਐਲ ’ਚ 484 ਦੌੜਾਂ ਜੂਟਾ ਕੇ ਗੁਜਰਾਤ ਟਾਈਟਨਸ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ ਉਨ੍ਹਾਂ ਇਸੇ ਹੀ ਤਰਜ਼ ’ਤੇ ਸੀਰੀਜ਼ ਦੀ ਸ਼ੁਰੂਆਤ ਕੀਤੀ ਤੇ ਕੋਟਲਾ ’ਤੇ ਉਹ ਸਪਿਨ ਅਤੇ ਤੇਜ਼ ਗੇਂਦਬਾਜ਼ਾਂ ਖਿਲਾਫ ਖਤਰਨਾਕ ਦਿਖਾਈ ਦਿੱਤੇ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ :

ਭਾਰਤ: ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਰਿਤੂਰਾਜ ਗਾਇਕਵਾੜ, ਇਸ਼ਾਨ ਕਿਸ਼ਨ, ਦੀਪਕ ਹੁੱਡਾ, ਸ਼੍ਰੇਅਸ ਅੱਈਅਰ, ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਵੈਂਕਟੇਸ਼ ਅੱਈਅਰ, ਯੁਜਵਿੰਦਰ ਚਹਿਲ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਆਵੇਸ਼ ਖਾਨ, ਅਰਸ਼ਦੀਪ ਸਿੰਘ ਅਤੇ ਉਮਰਾਨ ਮਲਿਕ।

ਦੱਖਣੀ ਅਫਰੀਕਾ: ਤੇਮਬਾ ਬਾਵੁਮਾ (ਕਪਤਾਨ), ਕਵਿੰਟਨ ਡੀ ਕਾੱਕ (ਵਿਕਟਕੀਪਰ), ਰੀਜਾ ਹੈਂਡਰਿਕਸ, ਹੈਨਰਿਚ ਕਲਾਸਨ, ਕੇਸ਼ਵ ਮਹਾਰਾਜ, ਐਡਨ ਮਾਰਕਰਾਮ, ਡੇਵਿਡ ਮਿੱਲਰ, ਲੁੰਗੀ ਐਨਗਿਡੀ, ਐਨਰਿਕ ਨੋਰਕੀਆ, ਵੇਨ ਪੋਰਨੇਲ, ਡਵੇਨ ਪ੍ਰੀਟੋਰੀਅਸ, ਕਾਗਿਸੋ ਰਬਾਡਾ, ਤਬਰੇਜ਼ ਸਮਸੀ, ਟਿ੍ਰਸਟਨ?ਸਟੱਬਸ, ਰਾਸੀ ਵਾਨ ਡਰ ਡੁਸੇਨ ਅਤੇ ਮਾਰਕੋ ਯਾਨਸੇਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ