ਸੰਗਰੂਰ ‘ਚ 29 ਨੂੰ ਸ਼ੁਰੂ ਹੋਣਗੀਆਂ ਖੇਡਾਂ, ਵੰਡੀ ਜਾਵੇਗੀ 9 ਕਰੋੜ ਰੁਪਏ ਦੀ ਰਾਸ਼ੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। Khedan Watan Punjab Diyan: ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਲਈ ਟੀ-ਸ਼ਰਟ ਅਤੇ ਲੋਗੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਂਚ ਕੀਤਾ ਗਿਆ। ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਵਿਸ਼ੇਸ਼ ਉਪਰਾਲਾ ਹੈ।
ਇਹ ਵੀ ਪੜ੍ਹੋ: Women’s T20 World Cup 2024: ਮਹਿਲਾ ਟੀ20 ਵਿਸ਼ਵ ਕੱਪ ਲਈ ਅਸਟਰੇਲੀਆ ਟੀਮ ਦਾ ਐਲਾਨ

ਕੁੱਲ 37 ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ | Khedan Watan Punjab Diyan
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੇਜਰ ਧਿਆਨ ਚੰਦ ਦੇ ਸਨਮਾਨ ਵਿੱਚ 29 ਅਗਸਤ ਨੂੰ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਤੋਂ ਇਹ ਸਮਾਗਮ ਸ਼ੁਰੂ ਹੋਵੇਗਾ। ਇਸ ਵਾਰ 9 ਸਾਲ ਤੋਂ ਲੈ ਕੇ ਨੌਜਵਾਨਾਂ ਤੱਕ ਦੀ ਉਮਰ ਵਰਗ ਹਿੱਸਾ ਲੈ ਸਕੇਗਾ। ਕੁੱਲ 37 ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ 9 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ਦੱਸ ਦੇਈਏ ਕਿ ਖੇਡਾਂ ਵਤਨ ਪੰਜਾਬ ਦੀਆ’ ਵਿੱਚ ਪਹਿਲੀ ਵਾਰ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਪੈਰਾ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਪੈਰਿਸ ਪੈਰਾ ਓਲੰਪਿਕ ਵਿੱਚ ਪੰਜਾਬ ਦੇ ਪੈਰਾ ਐਥਲੀਟ ਇਨ੍ਹਾਂ 3 ਵਰਗਾਂ ਵਿੱਚ ਭਾਗ ਲੈ ਰਹੇ ਹਨ।