ਟੀ-20 ਵਿਸ਼ਵ ਕੱਪ Live : ਭਾਰਤ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ

T-20 World Cup Live

T-20 World Cup Live

ਪਰਥ। (ਸਪੋਰਟਸ ਡੈਸਕ)। ਟੀ-20 ਵਿਸ਼ਵ ਕੱਪ  ’ਚ ਅੱਜ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਲਾਗਤਾਰ ਤੀਜੇ ਮੈਚ ਵਿੱਚ ਭਾਰਤ ਨੇ ਟਾਸ ਜਿੱਤਿਆ ਹੈ। ਕਪਤਾਨ ਰੋਹਿਤ ਸ਼ਰਮਾ ਨੇ ਟੀਮ ‘ਚ ਇਕ ਬਦਲਾਅ ਕੀਤਾ ਹੈ। ਅਕਸ਼ਰ ਪਟੇਲ ਦੀ ਜਗ੍ਹਾ ਦੀਪਕ ਹੁੱਡਾ ਲਿਆ ਹੈ। ਟੂਰਨਾਮੈਂਟ ਵਿੱਚ ਭਾਰਤ ਦਾ ਇਹ ਤੀਜਾ ਮੈਚ ਹੈ ਅਤੇ ਰੋਹਿਤ ਨੇ ਤਿੰਨੋਂ ਮੈਚਾਂ ਵਿੱਚ ਟਾਸ ਜਿੱਤਿਆ ਹੈ। (T-20 World Cup Live)

ਭਾਰਤ ਦੀ ਪਲੇਇੰਗ ਇਲੈਵਨ: T-20 World Cup Live

ਰੋਹਿਤ ਸ਼ਰਮਾ (ਕਪਤਾਨ), ਕੇ ਐਲ ਰਾਹੁਲ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਹਾਰਦਿਕ ਪਾਂਡਿਆ, ਦਿਨੇਸ਼ ਕਾਰਤਿਕ (ਵਿਕੇਟਕੀਪਰ), ਦੀਪਕ ਹੁੱਡਾ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।

ਪਹਿਲੇ ਦੋ ਮੈਚਾਂ ‘ਚ ਪਾਕਿਸਤਾਨ ਅਤੇ ਨੀਦਰਲੈਂਡ ਨੂੰ ਹਰਾਉਣ ਵਾਲੀ ਭਾਰਤੀ ਟੀਮ ਜੇਕਰ ਇਹ ਮੈਚ ਜਿੱਤ ਜਾਂਦੀ ਹੈ ਤਾਂ ਸੈਮੀਫਾਈਨਲ ‘ਚ ਪਹੁੰਚਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ। ਹਾਲਾਂਕਿ ਇਹ ਮੁਕਾਬਲਾ ਇੰਨਾ ਆਸਾਨ ਨਹੀਂ ਹੈ। ਦੱਖਣੀ ਅਫਰੀਕਾ ਟੀਮ ਵੀ ਕਾਫੀ ਮਜ਼ਬੂਤ ਨਜ਼ਰ ਆ ਰਹੀ ਉਸ ਕੋਲ ਕਈ ਵੱਡੇ ਮੈਚ ਜੇਤੂ ਖਿਡਾਰੀ ਹਨ। ਇਸ ਲਈ ਭਾਰਤ ਨੂੰ ਇਸ ਮੁਕਾਬਲੇ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ ਪਵੇਗਾ। ਹੁਣ ਤੱਕ ਵਿਸ਼ਵ ਕੱਪ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਭਾਰਤ ਦੇ ਟਾਪ ਬੱਲੇਬਾਜ਼ ਸ਼ਾਨਦਾਰ ਲੈਅ ’ਚ

ਭਾਰਤ ਦੇ ਟਾਪ ਬੱਲੇਬਾਜ਼ ਸ਼ਾਨਦਾਰ ਲੈਅ ’ਚ ਨਜ਼ਰ ਆ ਰਹੇ ਹਨ। ਹਾਲਾਂਕਿ  ਲੋਕੇਸ਼ ਰਾਹੁਲ, ਸੂਰਿਆ ਕੁਮਾਰ ਯਾਦਵ ਅਤੇ ਰੋਹਿਤ ਸ਼ਰਮਾ ਪਾਕਿਸਤਾਨ ਦੇ ਖਿਲਾਫ ਬਹੁਤ ਦਬਾਅ ਵਾਲੇ ਮੈਚ ਵਿੱਚ ਨਹੀਂ ਚੱਲ ਸਕੇ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਯਾਦਗਾਰ ਪਾਰੀ ਖੇਡੀ ਅਤੇ ਇਕੱਲੇ ਹੀ ਟੀਮ ਨੂੰ ਜਿੱਤ ਦਿਵਾਈ।

ਨੀਦਰਲੈਂਡ ਦੇ ਖਿਲਾਫ ਰਾਹੁਲ ਫਿਰ ਨਹੀਂ ਚੱਲੇ ਪਰ ਵਿਰਾਟ ਤੋਂ ਇਲਾਵਾ ਸੂਰਿਆ ਅਤੇ ਰੋਹਿਤ ਨੇ ਵੀ ਸ਼ਾਨਦਾਰ ਅਰਧ ਸੈਂਕੜੇ ਲਗਾਏ। ਹਾਰਦਿਕ ਪਾਂਡਿਆ ਨੇ ਮੁਸ਼ਕਲ ਸਮੇਂ ’ਚ ਵਧੀਆ ਪਾਰੀ ਖੇਡੀ ਹੈ ਹਾਲਾਂਕਿ ਉਸ ਨੂੰ ਜ਼ਿਆਦਾ ਮੌਕਾ ਨਹੀਂ ਮਿਲਿਆ ਹੈ। ਦਿਨੇਸ਼ ਕਾਰਤਿਕ ਵੀ ਤਜ਼ਰਬੇਕਾਰ ਬੱਲਬਾਜ਼ ਹੈ ਜੋ ਕਿਸੇ ਵੀ ਮੈਚ ਦਾ ਪਾਸਾ ਪਲਟਣ ਦਾ ਦਮ ਰੱਖਦਾ ਹੈ। ਹੁਣ ਤੱਕ ਭਾਰਤ ਨੇ ਖੇਡ ਦੇ ਹਰ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜੇਕਰ ਭਾਰਤ ਬੱਲੇਬਾਜ਼ ਇੱਕ ਵਾਰ ਫਿਰ ਰੰਗ ’ਚ ਨਜ਼ਰ ਆਏ ਤਾਂ ਦੱਖਣੀ ਅਫਰੀਕਾ ਲਈ ਔਖਾ ਹੋ ਜਾਵੇਗਾ।

ਵਿਰਾਟ ਕੋਹਲੀ ਤੋਂ ਬਚ ਕੇ ਰਹਿਣਾ ਹੋਵੇਗਾ ਅਫਰੀਕਾ ਨੂੰ

ਖਾਸ ਕਰਕੇ ਵਿਰਾਟ ਕੋਹਲੀ ਜੋ ਦੋਵੇਂ ਮੈਚਾਂ ’ਚ ਅਰਧ ਸੈਂਕੜੇ ਲਾ ਚੁੱਕੇ ਹਨ ਤੇ ਚੰਗੀ ਲੈਅ ’ਚ ਨਜ਼ਰ ਆ ਰਹੇ ਹਨ। ਜੇਕਰ ਭਾਰਤੀ ਗੇਂਦਬਾਜੀ਼ ਦੀ ਗੱਲ ਕਰੀਏ ਤਾਂ ਹਾਲੇ ਤੱਕ ਸਪਿੱਨਰ ਤੇ ਤੇਜ਼ ਗੇਂਦਬਾਜਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ।  ਗੇਂਦਬਾਜ਼ੀ ਵਿੱਚ ਅਰਸ਼ਦੀਪ ਅਤੇ ਭੁਵਨੇਸ਼ਵਰ ਦੇ ਨਾਲ ਸ਼ਮੀ ਵੀ ਲੈਅ ਵਿੱਚ ਹਨ। ਭਾਰਤ ਨੇ ਨੀਦਰਲੈਂਡ ਦੇ ਖਿਲਾਫ ਮੈਚ ਇੱਕਤਰਫਾ ਅੰਦਾਜ਼ ਵਿੱਚ ਜਿੱਤ ਲਿਆ।

LEAVE A REPLY

Please enter your comment!
Please enter your name here