ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਨੇ ਨੀਂਦਰਲੈਂਡ ਨੂੰ ਹਰਾ ਕੇ ਚੱਖਿਆ ਜਿੱਤ ਦਾ ਸਵਾਦ

T20 World Cup Live

T20 World Cup Live ਰਿਜ਼ਵਾਨ ਅਰਧ ਸੈਂਕੜੇ ਤੋਂ ਖੁੰਝਿਆ

(ਸਪੋਰਸਟ ਡੈਸਕ)। ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਨੇ ਨੀਦਰਲੈਂਡ ਨੂੰ ਹਰਾ ਕੇ ਜਿੱਤ ਦਾ ਸਵਾਦ ਚੱਖਿਆ। ਟੂਰਨਾਮੈਂਟ ’ਚ ਇਹ ਪਾਕਿਸਤਾਨ ਦੀ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਦੋ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੂੰ ਜਿੱਤ ਲਈ 92 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਪਾਕਿਸਤਾਨ ਨੇ 13.5 ਓਵਰਾਂ ’ਚ ਚਾਰ ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਲ ਕਰ ਲਿਆ। ਪਾਕਿਸਤਾਨ ਦੇ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵੱਧ 49 ਦੌੜਾਂ ਦੀ ਪਾਰੀ ਖੇਡੀ। ਕਪਤਾਨ ਬਾਬਰ ਆਜਮ ਸਿਰਫ 4 ਦੌੜਾਂ ਬਣਾ ਕੇ ਆਊਟ ਹੋਏ। ਫੱਕਰ ਜਮਾਨ ਨੇ 20 ਦੌੜਾਂ ਤੇ ਸਾਨ ਮਸੂਦ ਨੇ 12 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਪਾਕਿਸਤਾਨ ਦੀ ਇਸ ਜਿੱਤ ਨਾਲ ਹੁਣ ਟੂਰਨਾਮੈਂਟ ’ਚ ਬਣੇ ਰਹਿਣ ਦੀ ਦਾਅਵੇਦਾਰੀ ਕੁਝ ਹੱਦ ਤੱਕ ਮਜ਼ਬੂਤ ਹੋ ਗਈ ਹੈ। (T20 World Cup Live)

ਨੀਂਦਰਲੈਂਡ ਨੇ ਦਿੱਤਾ ਸੀ 92 ਦੌੜਾਂ ਦਾ ਟੀਚਾ

ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 91 ਦੌੜਾਂ ਬਣਾਈਆਂ।  ਨੀਦਰਲੈਂਡ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ‘ਤੇ 91 ਦੌੜਾਂ ਹੀ ਬਣਾ ਸਕੀ। ਉਸ ਦੇ ਸਿਰਫ਼ ਦੋ ਬੱਲੇਬਾਜ਼ ਹੀ ਦੋਹਰਾ ਅੰਕੜਾ ਪਾਰ ਕਰ ਸਕੇ। ਕੋਲਿਨ ਐਕਰਮੈਨ ਨੇ ਸਭ ਤੋਂ ਵੱਧ 27 ਅਤੇ ਕਪਤਾਨ ਸਕਾਟ ਐਡਵਰਡਸ ਨੇ 15 ਦੌੜਾਂ ਬਣਾਈਆਂ

ਪਾਕਿਸਤਾਨ ਲਈ ਸ਼ਾਦਾਬ ਖਾਨ ਨੇ ਚਾਰ ਓਵਰਾਂ ਵਿੱਚ 22 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਮੁਹੰਮਦ ਵਸੀਮ ਜੂਨੀਅਰ ਨੇ ਤਿੰਨ ਓਵਰਾਂ ਵਿੱਚ 15 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਸ਼ਾਹੀਨ ਅਫਰੀਦੀ, ਨਸੀਮ ਸ਼ਾਹ ਅਤੇ ਹੈਰਿਸ ਰਾਊਫ ਨੂੰ ਇਕ-ਇਕ ਸਫਲਤਾ ਮਿਲੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ