ਰੋਮਾਂਚਕ ਮੁਕਾਬਲੇ ’ਚ ਸ੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾਇਆ | T20 Series
ਕੋਲੰਬੋ (ਏਜੰਸੀ)। ਨਿਊਜ਼ੀਲੈਂਡ ਨੇ ਦੂਜੇ ਟੀ-20 ਮੈਚ ’ਚ ਸ੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾ ਕੇ ਲੜੀ ’ਤੇ ਕਬਜ਼ਾ ਕੀਤਾ ਇੱਥੇ ਖੇਡੇ ਗਏ ਮੈਚ ’ਚ ਨਿਊਜ਼ੀਲੈਂਡ ਵੱਲੋਂ ਇਕ ਵਾਰ ਫਿਰ ਕਾਲਿਨ ਡੀ ਗ੍ਰੈਂਡਹੋਮੇ ਨੇ ਟੀਮ ਲਈ ਸਭ ਤੋਂ ਜ਼ਿਆਦਾ 59 ਅਤੇ ਟਾਮ ਬਰੂਸ ਨੇ 53 ਦੌੜਾਂ ਬਣਾਈਆਂ 162 ਦੌੜਾਂ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਦੇ ਧਮਾਕੇਦਾਰ ਬੱਲੇਬਾਜ਼ ਕਾਲਿਨ ਮੁਨਰੋ ਸਿਰਫ 13 ਦੌੜਾਂ ਬਣਾ ਕੇ ਆਊਟ ਹੋ ਗਏ ਟਿਮ ਸੀਫਰਟ ਨੂੰ ਅਕੀਲਾ ਧਨੰਜਿਆ ਨੇ 15 ਦੌੜਾਂ ’ਤੇ ਲੱਤ ਅੜਿੱਕਾ ਆਊਟ ਕਰਕੇ ਟੀਮ ਨੂੰ ਦੂਜੀ ਸਫਲਤਾ ਦਿਵਾਈ ਇਸ ਤੋਂ ਬਾਅਦ ਸਕਾਟ ਕੁਗਲੇਜਿਨ ਬੱਲੇਬਾਜ ਕਰਨ ਆਏ ਅਤੇ 8 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਇਸ ਤੋਂ ਬਾਅਦ ਗ੍ਰੈਂਡਹੋਮੇ ਅਤੇ ਟਾਮ ਬਰੂਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। (T20 Series)
ਇਹ ਵੀ ਪੜ੍ਹੋ : ਹੌਂਸਲਿਆਂ ਦੀ ਉਡਾਣ ਸ਼ਾਸਤਰੀ ਗਾਇਨ ਦੇ ਉਸਤਾਦ ਸਨ ਪੰਡਿਤ ਜਸਰਾਜ
ਜਿੱਤ ਦੀ ਮੰਜਿਲ ਤੱਕ ਪਹੁੰਚਾਇਆ ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਨਿਊਜ਼ੀਲੈਂਡ ਸਾਹਮਣੇ ਦੂਜੇ ਟੀ-20 ਮੈਚ ’ਚ ਜਿੱਤ ਲਈ 12 ਦੌੜਾਂ ਦਾ ਟੀਚਾ ਰੱਖਿਆ ਸੀ ਸ੍ਰੀਲੰਕਾ ਵੱਲੋਂ ਸਭ ਤੋਂ ਜ਼ਿਆਦਾ 39 ਦੌੜਾਂ ਨਿਰੋਸ਼ਨ ਡਿਕਵੇਲਾ ਨੇ ਬਣਾਈਆਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾਈ ਟੀਮ ਨੂੰ ਕੁਸ਼ਲ ਮੇਂਡਿਸ ਨੇ ਤੇਜ਼ ਸ਼ੁਰੂਆਤ ਦਿਵਾਉਣ ਦੀ ਕੋਸ਼ਿਸ਼ ਕੀਤੀ ਮੇਂਡਿਸ ਅਤੇ ਪਰੇਰਾ ਦਰਮਿਆਨ ਪਹਿਲੀ ਵਿਕਟ ਲਈ 5 ਓਵਰਾਂ ’ਚ 34 ਦੌੜਾਂ ਦੀ ਸਾਂਝੇਦਾਰੀ ਹੋਈ ਸੇਠ ਰਾਂਸ ਨੇ ਮੇਂਡਿਸ ਨੂੰ 24 ਦੇ ਸਕੋਰ ’ਤੇ ਟਿਮ ਸਾਊਥੀ ਹੱਥੋਂ ਕੈਚ ਆਊਟ ਕਰਵਾ ਕੇ ਟੀਮ ਨੂੰ ਵੱਡੀ ਸਫਲਤਾ ਦਿਵਾਈ ਮੇਂਡਿਸ ਤੋਂ ਬਾਅਦ ਕੁਸ਼ਲ ਪਰੇਰਾ ਵੀ ਕੁਝ ਖਾਸ ਅਸਰ ਨਹÄ ਛੱਡ ਸਕੇ ਅਤੇ ਸਿਰਫ 11 ਦੌੜਾਂ ਬਣਾ ਈਰਸ਼ ਸੋਢੀ ਦੀ ਗੇਂਦ ’ਤੇ ਬੋਲਡ ਹੋ ਗਏ। (T20 Series)
ਇਹ ਵੀ ਪੜ੍ਹੋ : ਹੁਣ ਬੈਟਰੀ ਖ਼ਤਮ ਹੋ ਗਈ ਤਾਂ ਨਹੀਂ ਗੁਆਚੇਗਾ ਡਰੋਨ
ਸ੍ਰੀਲੰਕਾ ਦੇ ਕਪਤਾਨ ਲਸਿਥ ਮÇਲੰਗਾ ਨੇ ਨਿਊਜ਼ੀਲੈਂਡ ਖਿਲਾਫ ਦੂਜੇ ਟੀ-20 ਮੈਚ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀਸ੍ਰੀਲੰਕਾਈ ਟੀਮ ਨੇ ਬਣਾਇਆ ਸ਼ਰਮਾਨਕ ਵਿਸ਼ਵ ਰਿਕਾਰਡਕੋਲੰਬੋ ਸ੍ਰੀਲੰਕਾਈ ਟੀਮ ਨੇ ਤੇਜ਼ ਗੇਂਦਬਾਜ਼ ਲਸਿਥ ਮÇਲੰਗਾ ਦੀ ਕਪਤਾਨੀ ’ਚ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੁਕਾਬਲਾ ਖੇਡਿਆ ਪਾਲੇਕਲ ’ਚ ਖੇਡੇ ਗਏ ਟੀ-20 ਮੈਚ ’ਚ ਸ੍ਰੀਲੰਕਾਈ ਟੀਮ ਹਾਰ ਗਈ ਇਸ ਤਰ੍ਹਾਂ ਤਿੰਨ ਮੈਚਾਂ ਦੀ ਲੜੀ 2-0 ਨਾਲ ਸ੍ਰੀਲੰਕਾਈ ਟੀਮ ਨੇ ਗਵਾ ਦਿੱਤੀ ਇਸ ਦੇ ਨਾਲ ਸੀ੍ਰਲੰਕਾ ਦੇ ਨਾਂਅ ਇੱਕ ਵੱਡਾ ਸ਼ਰਮਨਾਕ ਵਿਸ਼ਵ ਰਿਕਾਰਡ ਦਰਜ ਹੋ ਗਿਆ ਦਰਅਸਲ, ਸ੍ਰੀਲੰਕਾਈ ਟੀਮ ਟੀ-20 ਇੰਟਰਨੈਸ਼ਨਲ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਮੈਚ ਹਾਰਨ ਵਾਲੀ ਟੀਮ ਬਣ ਗਈ ਹੈ। (T20 Series)
ਸ੍ਰੀਲੰਕਾ ਤੋਂ ਪਹਿਲਾਂ ਇਹ ਸ਼ਰਮਨਾਕ ਰਿਕਾਰਡ ਵੈਸਟਵਿੰਡੀਜ਼ ਅਤੇ ਬੰਗਲਾਦੇਸ਼ ਦੀ ਟੀਮ ਦੇ ਨਾਂਅ ਸੀ ਇਨ੍ਹਾਂ ਟੀਮਾਂ ਨੇ 57-57 ਟੀ-20 ਮੈਚ ਹਾਰੇ ਹਨ, ਜਦੋਂਕਿ ਸ੍ਰੀਲੰਕਾ ਹੁਣ ਤੱਕ 58 ਮੈਚ ਹਾਰ ਚੁੱਕੀ ਹੈ ਸ੍ਰੀਲੰਕਾ ਨੇ ਕ੍ਰਿਕਟ ਦੇ ਇਸ ਫਾਰਮੇਟ ’ਚ ਕੁੱਲ 116 ਮੈਚ ਖੇਡੇ ਹਨ, ਜਿਸ ‘ਚ ਟੀਮ ਨੂੰ 55 ਮੈਚਾਂ ’ਚ ਜਿੱਤ ਮਿਲੀ ਹੈ ਇਸ ’ਚ ਦੋ ਮੈਚ ਬੇਨਤੀਜਾ ਰਹੇ ਹਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ੍ਰੀਲੰਕਾਈ ਟੀਮ ਸਾਲ 2019 ’ਚ ਇੱਕ ਵੀ ਟੀ-20 ਕੌਮਾਂਤਰੀ ਮੈਚ ਨਹ ਜਿੱਤਿਆ ਹੈ।
ਇਹ ਵੀ ਪੜ੍ਹੋ : ਘਰੇਲੂ ਪੱਧਰ ’ਤੇ ਆਰਗੈਨਿਕ ਕਣਕ ਦੀ ਬਿਜਾਈ ਅਤੇ ਬੀਜ ਦੀ ਪਰਖ਼
ਸ੍ਰੀਲੰਕਾਈ ਟੀਮ ਨੇ ਇਸ ਸਾਲ ਹੁਣ ਤੱਕ 6 ਮੁਕਾਬਲੇ ਖੇਡੇ ਹਨ ਜਿਸ ’ਚੋਂ 5 ’ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉਥੇ ਇੱਕ ਮੈਚ ਟਾਈ ਹੋਇਆ ਸੀ, ਉਸ ’ਚ ਵੀ ਸ੍ਰੀਲੰਕਾਈ ਸ਼ੇਰਾਂ ਨੂੰ ਮੂੰਹ ਦੀ ਖਾਣੀ ਪਈ ਸੀ ਇਨ੍ਹਾਂ ਸਾਰੇ ਮੈਚਾਂ ’ਚ ਤੇਜ਼ ਗੇਂਦਬਾਜ਼ ਲਸਿਥ ਮÇਲੰਗਾ ਸ੍ਰੀਲੰਕਾਈ ਟੀਮ ਦੇ ਕਪਤਾਨ ਰਹੇ ਹਨ ਸ਼ੁੱਕਰਵਾਰ ਨੂੰ ਸ੍ਰੀਲੰਕਾਈ ਟੀਮ ਆਪਣਾ ਸਾਲ ਦਾ ਸੱਤਵਾਂ ਮੈਚ ਨਿਊਜ਼ੀਲੈਂਡ ਖਿਲਾਫ ਖੇਡੇਗੀ ਅਸਟਰੇਲੀਆ ’ਚ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਇਹ ਸ੍ਰੀਲੰਕਾਈ ਟੀਮ ਲਈ ਵੱਡਾ ਝਟਕਾ ਹੈ ਇੱਥੋਂ ਤੱਕ ਕਿ ਕਪਤਾਨ ਲਸਿਥ ਮÇਲੰਗਾ ਲਈ ਇਹ ਚਿੰਤਾ ਦਾ ਵਿਸ਼ਾ ਹੈ। (T20 Series)