ਰਾਜਸਥਾਨ ‘ਚ ਸਵਾਈਨ ਫਲੂ ਦਾ ਕਹਿਰ 

Swineflu, Rajasthan

ਰਾਜਸਥਾਨ ‘ਚ ਸਵਾਈਨ ਫਲੂ ਦੀ ਬਿਮਾਰੀ ਕਹਿਰ ਢਾਹ ਰਹੀ ਹੈ ਹੁਣ ਤੱਕ 48 ਮੌਤਾਂ ਸਵਾਈਨ ਫਲੂ ਨਾਲ ਹੋਣ ਦੀ ਖ਼ਬਰ ਹੈ ਤੇ ਇੱਕ ਹਜ਼ਾਰ ਤੋਂ ਵੱਧ ਮਰੀਜ਼ ਇਸ ਰੋਗ ਤੋਂ ਪੀੜਤ ਦੱਸੇ ਜਾ ਰਹੇ ਹਨ ਇਹ ਬਿਮਾਰੀ ਸਰਦੀਆਂ ਵਿੱਚ ਫੈਲਦੀ ਹੈ ਠੰਢ ਨਾਲ ਇਸ ਦਾ ਵਾਇਰਸ ਜ਼ਿਆਦਾ ਫੈਲਦਾ ਹੈ ਭਾਵੇਂ ਰਾਜਸਥਾਨ ਸਰਕਾਰ ਨੇ ਚੌਕਸੀ ਵਰਤਦਿਆਂ ਸਿਹਤ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ ਪਰ ਮੌਤਾਂ ਦੀ ਗਿਣਤੀ ਵਧ ਰਹੀ ਹੈ ਦਰਅਸਲ ਜਾਗਰੂਕਤਾ ਇਲਾਜ ਨਾਲੋਂ ਕਿਤੇ ਬਿਹਤਰ ਤੇ ਸਸਤੀ ਹੈ ।

ਭਾਵੇਂ ਸਵਾਈਨ ਫਲੂ ਪਿਛਲੇ ਕਈ ਸਾਲਾਂ ਤੋਂ ਦੇਸ਼ ਦੇ ਵੱਖ-ਵੱਖ ਰਾਜਾਂ ‘ਚ ਮਰੀਜ਼ਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ  ਪਰ ਇਸ ਸਬੰਧੀ ਜਾਗਰੂਕਤਾ ਵਧਣ ਦੀ ਬਜਾਇ ਘਟੀ ਹੈ ਸ਼ੁਰ- ਸ਼ੁਰੂ ‘ਚ ਲੋਕਾਂ ‘ਚ ਇਸ ਬਿਮਾਰੀ ਬਾਰੇ ਕਾਫ਼ੀ ਭੈਅ ਸੀ ਤੇ ਸੂਬਾ ਸਰਕਾਰਾਂ ਦੇ ਸਿਹਤ ਵਿਭਾਗ ਨੇ ਵੀ ਕਾਫ਼ੀ ਪ੍ਰਚਾਰ ਕੀਤਾ ਪਰ ਹੌਲੀ-ਹੌਲੀ ਇਹ ਪ੍ਰਚਾਰ ਮੱਠਾ ਪੈ ਗਿਆ ਇਹ ਮੌਸਮੀ ਬਿਮਾਰੀ ਹੈ ਜਦੋਂ ਮੌਸਮ ਦੇ ਬਦਲਣ ਨਾਲ ਬਿਮਾਰੀ ਦਾ ਹਮਲਾ ਘਟਦਾ ਹੈ ਤਾਂ ਸਿਹਤ ਵਿਭਾਗ ਦੀਆਂ ਸਰਗਰਮੀਆਂ ਵੀ ਮੱਠੀਆਂ ਪੈ ਜਾਂਦੀਆਂ ਹਨ ਸਾਡੇ ਦੇਸ਼ ਅੰਦਰ ਕੰਮ ਕਰਨ ਦਾ ਕਲਚਰ ਹੀ ਸਹੀ ਨਹੀਂ ਹੈ ਕੋਈ ਸਖ਼ਤ ਕਦਮ ਸਿਰਫ਼ ਉਦੋਂ ਹੀ ਚੁੱਕਿਆ ਜਾਂਦਾ ਹੈ ਜਦੋਂ ਪਾਣੀ ਸਿਰ ਉੱਤੋਂ ਦੀ ਲੰਘ ਜਾਂਦਾ ਹੈ।

ਸਵਾਈਨ ਫਲੂ ਬਾਰੇ ਵੀ ਜ਼ਿਆਦਾਤਰ ਸਰਕਾਰਾਂ ਉਦੋਂ ਜਾਗਦੀਆਂ ਹਨ ਜਦੋਂ ਕਾਫ਼ੀ ਨੁਕਸਾਨ ਹੋ ਚੁੱਕਾ ਹੁੰਦਾ ਹੈ ਜੇਕਰ ਕਿਸੇ ਮੌਸਮ ਦੇ ਆਉਣ ਤੋਂ ਕਾਫ਼ੀ ਸਮਾਂ ਪਹਿਲਾਂ ਬਿਮਾਰੀ ਬਾਰੇ ਜਾਗਰੂਕਤਾ ਵਧਾਈ ਜਾਵੇ ਤਾਂ ਮਾੜੇ ਹਾਲਾਤ ਪੈਦਾ ਹੀ ਨਾ ਹੋਣ ਰਾਜਸਥਾਨ ਸਵਾਈਨ ਫਲੂ ਦੀ ਬਿਮਾਰੀ ਕਾਰਨ ਦੇਸ਼ ਭਰ ‘ਚ ਚਰਚਾ ਹੈ ਇਸੇ ਤਰ੍ਹਾਂ ਗਰਮੀ ਦੀ ਰੁੱਤ ‘ਚ ਜ਼ੀਕਾ ਦੀ ਬਿਮਾਰੀ ਕਾਰਨ ਵੀ ਇਹ ਸੂਬਾ ਸੁਰਖੀਆਂ ‘ਚ ਰਹਿ ਚੁੱਕਾ ਹੈ ਅਬਾਦੀ ਦੂਰ-ਦੁਰਾਡੇ ਵੱਸੀ ਹੋਣ, ਸੰਚਾਰ ਸਾਧਨਾਂ ਦੀ ਕਮੀ, ਗਰੀਬੀ ਤੇ ਅਨਪੜ੍ਹਤਾ ਕਾਰਨ ਵੀ ਸੂਬੇ ‘ਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨ ‘ਚ ਦਿੱਕਤਾਂ ਆਉਂਦੀਆਂ ਹਨ।

ਮੌਸਮੀ ਬਿਮਾਰੀਆਂ ਤੋਂ ਜਾਗਰੂਕਤਾ ਨਾਲ ਬਚਿਆ ਜਾ ਸਕਦਾ ਹੈ ਸਰਕਾਰ ਹੋਰ ਕੰਮਾਂ ਦੀ ਇਸ਼ਤਿਹਾਰਬਾਜ਼ੀ ‘ਤੇ ਕਰੋੜਾਂ ਰੁਪਏ ਖਰਚਦੀ ਹੈ ਤਾਂ ਸਿਹਤ ਪ੍ਰਤੀ ਜਾਗਰੂਕਤਾ ਵਾਸਤੇ ਬਜਟ ‘ਚ ਵਾਧਾ ਕੀਤਾ ਜਾ ਸਕਦਾ ਹੈ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ‘ਚ ਠੋਸ ਕਦਮ ਚੁੱਕਣ ਦੀ ਲੋੜ ਹੈ ਕੇਂਦਰ ਵੱਲੋਂ ਆਯੂਸ਼ਮਾਨ ਦੇ ਤਹਿਤ ਗਰੀਬਾਂ ਨੂੰ ਪੰਜ ਲੱਖ ਦਾ ਬੀਮਾ ਸਕੀਮ ਦਿੱਤੀ ਜਾ ਰਹੀ ਹੈ ਅਜਿਹੀਆਂ ਸਕੀਮਾਂ ਦੇ ਚੱਲਦਿਆਂ ਡੇਂਗੂ, ਸਵਾਈਨ ਫਲੂ, ਵਰਗੀਆਂ ਬਿਮਾਰੀਆਂ ਨਾਲ ਮੌਤਾਂ ਸਰਕਾਰਾਂ ਦੀਆਂ ਸਿਹਤ ਸਬੰਧੀ ਨੀਤੀਆਂ ਤੇ ਪ੍ਰਬੰਧਾਂ ਦੀਆਂ ਖਾਮੀਆਂ ਵੱਲ ਉਂਗਲ ਕਰਦੀਆਂ ਹਨ ਅਰਬਾਂ ਰੁਪਏ ਦੀ ਲਾਗਤ ਨਾਲ ਬਣੀਆਂ ਸਰਕਾਰੀ ਹਸਪਤਾਲ ਦੀਆਂ ਇਮਾਰਤਾਂ ਦੀ ਸਾਰਥਿਕਤਾ ਇਸੇ ਗੱਲ ‘ਚ ਹੈ ਕਿ ਆਮ ਆਦਮੀ ਨੂੰ ਘੱਟੋ-ਘੱਟ ਉਨ੍ਹਾਂ ਬਿਮਾਰੀਆਂ ਤੋਂ ਜ਼ਰੂਰ ਬਚਾਇਆ ਜਾਵੇ ਜਿਨ੍ਹਾਂ ਤੋਂ ਕੇਵਲ ਜਾਗਰੂਕਤਾ ਨਾਲ ਹੀ ਬਚਿਆ ਜਾ ਸਕਦਾ ਹੀਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।