Road Accident: ਸੜਕ ਹਾਦਸੇ ’ਚ ਸਵਿੱਗੀ ਡਲਿਵਰੀ ਬੁਆਏ ਦੀ ਦਰਦਨਾਕ ਮੌਤ

Road Accident
Road Accident: ਸੜਕ ਹਾਦਸੇ ’ਚ ਸਵਿੱਗੀ ਡਲਿਵਰੀ ਬੁਆਏ ਦੀ ਦਰਦਨਾਕ ਮੌਤ

ਮੁਲਜ਼ਮ ਕਾਰ ਛੱਡ ਕੇ ਮੌਕੇ ਤੋਂ ਫਰਾਰ | Road Accident

Road Accident: (ਰਘਬੀਰ ਸਿੰਘ) ਲੁਧਿਆਣਾ। ਬਸਤੀ ਜੋਧੇਵਾਲ ਪੁਲ ’ਤੇ ਖਰਾਬ ਹੋਈ ਬਾਈਕ ਨੂੰ ਠੀਕ ਕਰਨ ਲਈ ਰੁਕੇ ਸਵਿਗੀ ਦੇ ਡਲਿਵਰੀ ਬੁਆਏ ਨੂੰ ਇੱਕ ਓਵਰ ਸਪੀਡ ਕਾਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਮੋਟਰਸਾਈਕਲ ਸਮੇਤ ਪੁਲ ਤੋਂ ਹੇਠਾਂ ਡਿੱਗ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Amritsar News: ਮਾਪੇ ਆਪਣੇ ਬੱਚਿਆਂ ਨੂੰ ਗਲਤ ਰਸਤਿਆਂ ਰਾਹੀ ਵਿਦੇਸ਼ ਨਾ ਭੇਜਣ : ਧਾਲੀਵਾਲ

ਮ੍ਰਿਤਕ ਦੀ ਪਛਾਣ ਆਕਾਸ ਮਲਹੋਤਰਾ ਵਜੋਂ ਹੋਈ ਹੈ। ਮੁਲਜ਼ਮ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਟਿੱਬਾ ਦੀ ਪੁਲਿਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਗੁਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਰ ਸਵਾਰ ਸੁਨੀਲ ਕੁਮਾਰ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਗੁਰਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਆਕਾਸ਼ ਆਪਣੇ ਸਾਥੀ ਹਰਵਿੰਦਰ ਸਿੰਘ ਨਾਲ ਸਵਿੱਗੀ ਡਿਲੀਵਰੀ ਬੁਆਏ ਦਾ ਕੰਮ ਕਰਦਾ ਸੀ। ਕੁਝ ਵਸਤਾਂ ਦੇਣ ਤੋਂ ਬਾਅਦ, ਉਹ ਘਰ ਪਰਤ ਰਿਹਾ ਸੀ ਜਿਵੇਂ ਹੀ ਉਹ ਬਸਤੀ ਜੋਧੇਵਾਲ ਪੁਲ ’ਤੇ ਪਹੁੰਚਿਆ ਤਾਂ ਉਸ ਦਾ ਮੋਟਰਸਾਈਕਲ ਅਚਾਨਕ ਰੁਕ ਗਿਆ।

ਆਕਾਸ ਮੋਟਰਸਾਈਕਲ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਕਾਰ ਸਵਾਰ ਨੇ ਆਕਾਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਆਕਾਸ ਆਪਣੇ ਮੋਟਰਸਾਈਕਲ ਸਮੇਤ ਪੁਲ ਤੋਂ ਹੇਠਾਂ ਡਿੱਗ ਗਿਆ। ਘਟਨਾ ਤੋਂ ਬਾਅਦ ਉਹ ਤੁਰੰਤ ਆਕਾਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

LEAVE A REPLY

Please enter your comment!
Please enter your name here