ਹਾਦਸਾਗ੍ਰਸਤ ਪਰਿਵਾਰ ਅੰਮ੍ਰਿਤਸਰ ਦੇ ਕਸਬਾ ਤਰਨਤਾਰਨ ਦੇ ਪਿੰਡ ਪੱਟੀ ਨਾਲ ਸਬੰਧਿਤ
(ਸੱਚ ਕਹੂੰ ਨਿਊਜ਼) ਫਿਰੋਜ਼ਪੁਰ । ਅੰਮ੍ਰਿਤਸਰ ਰੋਡ ‘ਤੇ ਪੈਂਦੇ ਪਿੰਡ ਅਮਰਗੜ੍ਹ ਬੰਦੀਆਂ ਵਿਖੇ ਅੱਜ ਇਕ ਪਨਬੱਸ ਬੱਸ ਅਤੇ ਸਵਿਫਟ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਇੱਕ ਲੜਕੀ ਸਮੇਤ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਫੈਡਰੇਸ਼ਨ ਆਗੂ ਗੁਰਮੁਖ ਸਿੰਘ ਸੰਧੂ ਤਹਿਸੀਲ ਜ਼ੀਰਾ ਨੇ ਦੱਸਿਆ ਕਿ ਮ੍ਰਿਤਕ ਲੁਧਿਆਣਾ ਤੋਂ ਪੱਟੀ ਵੱਲ ਜਾ ਰਹੇ ਸਨ। ਜਦੋਂ ਉਹ ਬੀ. ਕੇ. ਐੱਸ ਕਾਲਜ ਮੁਹਾਰ ਦੇ ਕੋਲ ਸਥਿਤ ਲਾਹੌਰੀਆ ਢਾਬਾ ਕੋਲ ਪੁੱਜੇ ਤਾਂ ਉਨ੍ਹਾਂ ਦੀ ਸਵਿੱਫਟ ਕਾਰ ਪਨਬੱਸ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਹਾਦਸਾਗ੍ਰਸਤ ਪਰਿਵਾਰ ਅੰਮ੍ਰਿਤਸਰ ਦੇ ਕਸਬਾ ਤਰਨਤਾਰਨ ਦੇ ਪਿੰਡ ਪੱਟੀ ਦਾ ਦੱਸਿਆ ਜਾ ਰਿਹਾ ਹੈ। ਇਸ ਕਾਰਨ 4 ਨੌਜਵਾਨਾਂ ਅਤੇ ਇਕ ਕੁੜੀ ਦੀ ਮੌਤ ਹੋ ਗਈ।
ਚਸ਼ਮਦੀਦਾਂ ਅਨੁਸਾਰ ਪਰਿਵਾਰ ਦੇ 5 ਮੈਂਬਰ ਸਵਿਫਟ ਕਾਰ ਨੰਬਰ ਪੀਬੀ13 ਬੀਸੀ 1964 ਵਿੱਚ ਲੁਧਿਆਣਾ ਤੋਂ ਪੱਟੀ ਜਾ ਰਹੇ ਸਨ। ਜਿਵੇਂ ਹੀ ਕਾਰ ਲਾਹੌਰੀਆ ਢਾਬੇ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ। ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਿਸ ਕਾਰਨ ਕਾਰ ‘ਚ ਸਵਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੋਕਾਂ ਨੇ ਬੜੀ ਮੁਸ਼ਕਲ ਨਾਲ ਕਾਰ ਸਿੱਧੀ ਕੀਤੀ ਅਤੇ ਲਾਸ਼ਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ















