Sweet corn pilaf | ਸਵੀਟ ਕੌਰਨ ਪੁਲਾਅ

Sweet corn pilaf

ਬਾਸਮਤੀ ਚਾਵਲ: 1 ਕੱਪ (200 ਗ੍ਰਾਮ)
ਸਵੀਟ ਕੌਰਨ: 1 ਕੱਪ
ਹਰੇ ਮਟਰ: 1/4 ਕੱਪ
ਗਾਜਰ: 1/4 ਕੱਪ
ਸ਼ਿਮਲਾ ਮਿਰਚ: 1/4 ਕੱਪ
ਤੇਲ: 2-3 ਵੱਡੇ ਚਮਚ
ਅਦਰਕ: 1/2 ਇੰਚ
ਤੇਜ਼ ਪੱਤਾ: 2
ਦਾਲਚੀਨੀ: 2 ਟੁਕੜੇ
ਵੱਡੀ ਇਲਾਇਚੀ: 1
ਲੌਂਗ: 5
ਕਾਲੀ ਮਿਰਚ: 10
ਜ਼ੀਰਾ: 1/2 ਛੋਟਾ ਚਮਚ
ਨਿੰਬੂ: 1
ਨਮਕ: ਇੱਕ ਛੋਟਾ ਚਮਚ


ਤਰੀਕਾ: ਸਵੀਟ ਕੌਰਨ ਪੁਲਾਵ ਬਣਾਉਣ ਲਈ ਇੱਕ ਭਾਂਡੇ ਵਿਚ 2-3 ਵੱਡੇ ਚਮਚ ਤੇਲ ਪਾ ਕੇ ਗਰਮ ਕਰ ਲਓ ਤੇਲ ਗਰਮ ਹੋ ਜਾਣ ‘ਤੇ ਇਸ ਵਿਚ 1/2 ਛੋਟੇ ਚਮਚ ਜ਼ੀਰਾ, 2 ਤੇਜ਼ ਪੱਤਾ, 2 ਟੁਕੜੇ ਦਾਲਚੀਨੀ, 1 ਵੱਡੀ ਇਲਾਇਚੀ, 5 ਲੌਂਗ ਅਤੇ 10 ਕਾਲੀਆਂ ਮਿਰਚਾਂ ਪਾ ਕੇ ਸਾਰੀਆਂ ਚੀਜ਼ਾਂ ਨੂੰ ਹੌਲੀ ਅੱਗ ‘ਤੇ ਹਲਕਾ ਜਿਹਾ ਹਿਲਾਉਂਦੇ ਹੋਏ ਭੁੰਨ੍ਹ ਲਓ । ਮਸਾਲੇ ਭੁੱਝ ਜਾਣ ‘ਤੇ ਇਸ ਵਿਚ 1/2 ਇੰਚ ਅਦਰਕ, 1/4 ਕੱਪ ਗਾਜਰ, 1/4 ਕੱਪ ਹਰੇ ਮਟਰ ਅਤੇ 1/4 ਕੱਪ ਸ਼ਿਮਲਾ ਮਿਰਚ ਪਾ ਕੇ ਸਬਜ਼ੀਆਂ ਨੂੰ ਮੱਧਮ ਅੱਗ ‘ਤੇ ਹਿਲਾਉਂਦੇ ਹੋਏ ਇੱਕ ਮਿੰਟ ਤੱਕ ਭੁੰਨ੍ਹ ਲਓ।
ਸਬਜ਼ੀਆਂ ਦੇ ਹਲਕਾ ਜਿਹਾ ਭੁੱਜ ਜਾਣ ‘ਤੇ ਇਸ ਵਿਚ 1 ਕੱਪ ਸਵੀਟ ਕੌਰਨ ਪਾ ਕੇ ਇੱਕ ਮਿੰਟ ਹਿਲਾਉਂਦੇ ਹੋਏ ਭੁੰਨ੍ਹ ਲਓ ਹੁਣ ਇਸ ਵਿਚ 1 ਕੱਪ ਭਿੱਜੇ ਹੋਏ ਬਾਸਮਤੀ ਚਾਵਲ ਪਾ ਕੇ ਸਬਜ਼ੀਆਂ ਵਿਚ ਚੰਗੀ ਤਰ੍ਹਾਂ ਰਲ਼ਾ ਦਿਓ। ਹੁਣ ਇਸ ਵਿਚ 2 ਕੱਪ ਪਾਣੀ, 1 ਛੋਟਾ ਚਮਚ ਨਮਕ ਅਤੇ 1 ਨਿੰਬੂ ਦਾ ਰਸ ਪਾ ਕੇ ਰਲ਼ਾ ਦਿਓ ਹੁਣ ਇਸ ਭਾਂਡੇ ਨੂੰ ਢੱਕ ਕੇ 5 ਮਿੰਟ ਤੱਕ ਚਾਵਲ ਨੂੰ ਮੱਧਮ ਅੱਗ ‘ਤੇ ਪੱਕਣ ਦਿਓ।

Sweet corn pilaf

5 ਮਿੰਟ ਬਾਅਦ ਚਾਵਲ ਵਿਚ ਹਲਕਾ ਜਿਹਾ ਉਬਾਲ ਆ ਜਾਣ ‘ਤੇ ਅੱਗ ਨੂੰ ਘੱਟ ਕਰ ਦਿਓ ਅਤੇ ਚਾਵਲ ਨੂੰ ਇੱਕ ਵਾਰ ਹੋਰ ਹਿਲਾ ਕੇ 4 ਤੋਂ 5 ਮਿੰਟ ਹੋਰ ਢੱਕ ਕੇ ਪੱਕਣ ਦਿਓ 5 ਮਿੰਟ ਬਾਅਦ ਅੱਗ ਨੂੰ ਬੰਦ ਕਰ ਦਿਓ ਅਤੇ ਚਾਵਲ ਨੂੰ ਢੱਕ ਕੇ 10-15 ਮਿੰਟ ਲਈ ਠੰਢਾ ਹੋਣ ਲਈ ਰੱਖ ਦਿਓ। 15 ਮਿੰਟ ਬਾਅਦ ਚਾਵਲ ਨੂੰ ਸਰਵ ਕਰਨ ਲਈ ਇੱਕ ਭਾਂਡੇ ਵਿਚ ਕੱਢ ਲਓ ਸਵੀਟ ਕੌਰਨ ਪੁਲਾਵ ਬਣ ਕੇ ਤਿਆਰ ਹੈ।
ਤੁਸੀਂ ਇਸ ਨੂੰ ਕਿਸੇ ਵੀ ਸਬਜ਼ੀ ਨਾਲ ਜਾਂ ਫਿਰ ਇਸ ਨੂੰ ਇਕੱਲਾ ਵੀ ਖਾ ਸਕਦੇ ਹੋ ਏਨਾ ਪੁਲਾਵ ਪਰਿਵਾਰ ਦੇ ਦੋ-ਤਿੰਨ ਜੀਆਂ ਲਈ ਕਾਫ਼ੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.