ਫਲਾਈਟ ’ਚ ਪਸੀਨਾ! ਕਾਂਗਰਸੀ ਨੇਤਾ ਦਾ ਇੰਡੀਗੋ ’ਚ ਮੁਸ਼ਕਿਲ ਹੋਇਆ ਜੀਣਾ!

Indigo

ਬਿਨਾ ਏਸੀ ਦੇ ਇੰਡੀਗੋ, ਪੈਸੇਂਜ਼ਰਸ ਪੁੱਛਣ ਅਜਿਹਾ ਕਿਉਂ! | Indigo

ਸ਼ਨਿੱਚਰਵਾਰ ਨੂੰ ਪੰਜਾਬ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੰਡੀਗੋ ਫਲਾਈਟ (Indigo) ਦੀ ਯਾਤਰਾ ਕੀਤੀ, ਜਿਸ ਦਾ ਤਜ਼ਰਬਾ ਉਨ੍ਹਾਂ ਨੇ ਸਭ ਤੋਂ ਭਿਆਨਕ ਦੱਸਿਆ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਜੈਪੁਰ ਦੀ 90 ਮਿੰਟ ਦੀ ਯਾਤਰਾ ਨੇ ਉਨ੍ਹਾਂ ਦਾ ਜਿਉਣਾ ਦੁੱਭਰ ਕਰ ਦਿੱਤਾ।

ਉਨ੍ਹਾਂ ਦੇ ਨਾਲ ਹੀ ਉਸ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਉਨ੍ਹਾਂ ਦੱਸਿਆ ਕਿ ਫਲਾਈਟ ’ਚ ਬਿਨਾ ਏਸੀ ਦੇ ਸਫ਼ਰ ਕਰਨਾ ਕਿੰਨਾ ਮੁਸ਼ਕਿਲਾਂ ਭਰਿਆ ਹੁੰਦਾ ਹੈ, ਇਹ ਇੰਡੀਗੋ ਫਲਾਈਟ ’ਚ ਸਫ਼ਰ ਕਰਕੇ ਉਨ੍ਹਾਂ ਨੂੰ ਅਹਿਸਾਸ ਹੋਇਆ, ਜਿਸ ’ਚ ਯਾਤਰੀ ਟਿਸ਼ੂ ਪੇਪਰ ਨਾਲ ਪਸੀਨਾ ਪੂੰਝਦੇ ਨਜ਼ਰ ਆਏ। ਇਸ ਪ੍ਰੇਸ਼ਾਨੀ ਭਰੇ ਸਫ਼ਰ ਦੀ ਕਾਂਗਰਸੀ ਨੇਤਾ ਨੇ ਵੀਡੀਓ ਵੀ ਸੋਸ਼ਲ ਮੀਡੀਆ’ਤੇ ਸ਼ੇਅਰ ਕੀਤੀ ਹੈ, ਜੋ ਕਿ ਇੰਡੀਗੋ 6ਏ7261 ਫਲਾਈਟ ਦਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਤਾਂ ਯਾਤਰੀਆਂ ਨੂੰ 10-15 ਮਿੰਟ ਭਿਆਨਕ ਗਰਮੀ ’ਚ ਲਾਈਨ ’ਚ ਇੰਤਜਾਰ ਕਰਨਾ ਪਿਆ ਅਤੇ ਬਾਅਦ ’ਚ ਬਿਨਾ ਏਸੀ ਵਾਲੀ ਫਲਾਈਟ ’ਚ ਉਨ੍ਹਾਂ ਨੂੰ ਸਫ਼ਰ ਕਰਨਾ ਪਿਆ।

ਏਅਰ ਹੋਸਟੇਸ ਲੋਕਾਂ ਨੂੰ ਟਿਸ਼ੂ ਪੇਪਰ ਵੰਡਦੀ ਹੋਈ ਨਜ਼ਰ ਆਈ | Indigo

ਉਨ੍ਹਾਂ ਇੰਡੀਗੋ ਫਲਾਈਟ ’ਚ ਸਫ਼ਰ ਕਰਨ ਦੀ ਪ੍ਰੇਸ਼ਾਨੀ ਭਰੀ ਦਾਸਤਾਨ ਸ਼ੇਅਰ ਕਰਦੇ ਹੋਏ ਕਿਹਾ ਕਿ ਸਾਰੇ ਯਾਤਰੀ ਪ੍ਰਸ਼ਾਨ ਹੁੰਦੇ ਰਹੇ ਪਰ ਕੋਈ ਵੀ ਯਾਤਰੀ ਇਸ ’ਤੇ ਆਵਾਜ਼ ਚੁੱਕਦਾ ਨਜ਼ਰ ਨਹੀਂ ਆਇਆ। ਦੂਜੇ ਪਾਸੇ ਏਅਰ ਹੋਸਟੇਸ ਲੋਕਾਂ ਨੂੰ ਟਿਸ਼ੂ ਪੇਪਰ ਵੰਡਦੀ ਹੋਈ ਨਜ਼ਰ ਆਈ, ਤਾਂ ਕਿ ਲੋਕ ਆਪਣਾ ਪਸੀਨਾ ਪੂੰਝ ਸਕੇ ਅਤੇ ਲੋਕ ਵੀਡੀਓ ’ਚ ਪੱਖੀਆਂ ਝੱਲਦੇ ਨਜ਼ਰ ਆ ਰਹੇ ਹਨ। ਕਾਂਗਰਸੀ ਨੇਤਾ ਨੇ ਡਾਇਰੈਕਟੋਰੇਟ ਜਰਲ ਆਫ਼ ਸਿਵਲ ਐਵੀਏਸ਼ਨ ਅਤੇ ਏਅਰਪੋਰਟ ਅਧਾਰਟੀ ਆਫ਼ ਇੰਡੀਆ ਨੂੰ ਟਵੀਟ ਦੇ ਜ਼ਰੀਏ ਟੈਗ ਕਰਦੇ ਹੋਏ ਵੀਡੀਓ ਪੋਸਟ ਕੀਤੀ ਹੈ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਭੂਚਾਲ ਨਾਲ ਹਿੱਲੀ ਦੁਨੀਆਂ, ਆ ਸਕਦੀ ਐ ਮਹਾਂ ਪਰਲੋ?

ਜਾਣਕਾਰੀ ਅਨੁਸਾਰ ਇੰਡੀਗੋ ਫਲਾਈਟ ’ਚ ਟੈਕਨੀਕਲ ਖਰਾਬੀ ਦਾ ਇਹ ਤਰੀਕਾ ਮਾਮਲਾ ਹੈ। ਸ਼ੁੱਕਰਵਾਰ ਨੂੰ ਵੀ ਦਿੱਲੀ ਜਾ ਰਹੀ ਇੱਕ ਇੰਡੀਗੋ ਦੀ ਹੀ ਫਲਾਈਟ ਦੀ ਪਟਨਾ ’ਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ। ਫਲਾਈਟ ਦੇ ਟੇਕ ਆਫ਼ ਕਰਨ ਦੇ 3 ਮਿੰਟ ਬਾਅਦ ਹੀ ਇੰਜਣ ’ਚ ਖਰਾਬੀ ਆਉਣ ਕਾਰਨ ਉਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ। ਇਸੇ ਤਰ੍ਹਾਂ ਦਿੱਲੀ ਤੋਂ ਰਾਂਚੀ ਪਰਤ ਰਹੀ ਇੱਕ ਹੋਰ ਫਲਾਈਟ ’ਚ ਵੀ ਟੈਕਨੀਕਲ ਪਰੇਸ਼ਾਨੀ ਕਾਰਨ ਟੇਕਆਫ਼ ਦੇ ਅੱਧੇ ਘੰਟੇ ਬਾਅਦ ਹੀ ਫਲਾਈਟ ਨੂੰ ਵਾਪਸ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਲਿਜਾਇਆ ਗਿਆ।