Swaran Singh Pandher: ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਵਰਨ ਸਿੰਘ ਪੰਧੇਰ ਦਾ ਵੱਡਾ ਬਿਆਨ, ਸਰਕਾਰ ਤੋਂ ਰੱਖੀ ਵੱਡੀ ਮੰਗ

Swaran Singh Pandher
Swaran Singh Pandher: ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਵਰਨ ਸਿੰਘ ਪੰਧੇਰ ਦਾ ਵੱਡਾ ਬਿਆਨ, ਸਰਕਾਰ ਤੋਂ ਰੱਖੀ ਵੱਡੀ ਮੰਗ

Swaran Singh Pandher: ਅੰਮ੍ਰਿਤਸਰ। ਪੰਜਾਬ ’ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਪੰਜਾਬ ਦੇ ਲੋਕਾਂ ਦੇ ਘਰਾਂ ਤੇ ਖੇਤਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੀ ਭਰਪਾਈ ਕਰਨ ਲਈ ਕਿਸਾਨ ਮਜ਼ਦੂਰ ਮੋਰਚੇ ਦੀਆਂ ਸਮੂਹ ਯੂਨੀਅਨਾਂ ਕਰਵਾਉਣ ਦਾ ਯਤਨ ਕਰਨਗੀਆਂ। ਪੰਜਾਬ ਦੇ ਕਿਸਾਨ ਦੀ ਫਸਲ ਤਾਂ ਰੁੜ੍ਹੀ ਹੀ ਹੈ ਨਾਲ ਹੀ ਜ਼ਮੀਨਾਂ ਵੀ ਰੁੜ੍ਹ ਗਈਆਂ। ਇਹ ਗੱਲ ਸਵਰਨ ਸਿੰਘ ਪੰਧੇਰ ਨੇ ਆਖੀ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਤਮਾਮ ਜਥੇਬੰਦੀਆਂ ਨੇ ਲੁਧਿਆਣਾ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਫ਼ੈਸਲਾ ਕੀਤਾ ਕਿ ਇਸ ਵੇਲੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ। ਲਗਭਗ 50 ਦੇ ਨੇੜੇ ਤੇੜ ਜਾਨਾਂ ਵੀ ਗਈਆਂ ਹਨ 5 ਲੱਖ ਏਕੜ ਤੋਂ ਵੱਧ ਫਸਲਾਂ ਖਰਾਬ ਹੋਈਆਂ ਹਨ। ਇਸ ਦੀ ਮਾਰ ਰਾਵੀ, ਸਤਲੁਜ ਤੇ ਬਿਆਸ ਨੇ ਅੰਮ੍ਰਿਤਸਰ ਤੋਂ ਲੈ ਕੇ ਫਾਜ਼ਿਲਕਾ ਤੱਕ ਪਈ ਹੈ। ਇਸ ਤੋਂ ਇਲਾਵਾ ਘੱਗਰ ਨੇ ਮਾਲਵੇ ਵਿੱਚ ਮਾਰ ਕੀਤੀ ਹੈ। ਇਸ ਦੀ ਮਾਰ ਸਭ ਤੋਂ ਵੱਧ ਕਿਸਾਨਾਂ ਨੂੰ ਪਈ ਹੈ। ਦਰਿਆਵਾਂ ਦੇ ਨੇੜੇ ਘਰ ਢਹਿ ਗਏ। ਪਸ਼ੂ ਰੁੜ੍ਹ ਗਏ ਹਨ ਅਤੇ ਮਸ਼ੀਨਰੀ ਨੁਕਸਾਨੀ ਗਈ ਹੈ। ਕਿਸਾਨ ਮਜ਼ਦੂਰ ਮੋਰਚਾ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਕਿਸਾਨ ਆਪਣੈ ਖੇਤ ਵਿੱਚੋਂ ਰੇਤ ਖੁਦ ਵੇਚੇਗਾ।

Swaran Singh Pandher

ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਲਾਉਣ ਦਿੱਤਾ ਜਾਵੇਗਾ। ਹੜ੍ਹਾਂ ਨਾਲ ਪਈ ਮਾਰ ਕਰਕੇ ਟੁੱਟੇ ਹੋਏ ਲੱਕ ਨੂੰ ਗੰਢਣ ਦੀ ਕੋਸ਼ਿਸ਼ ਕਿਸਾਨ ਵੱਲੋਂ ਰੇਤ ਵੇਚ ਕੇ ਕੀਤੀ ਜਾਵੇਗੀ। ਜਮੀਨਾਂ ਵਿੱਚੋਂ ਰੇਤ ਵੇਚ ਕੇ ਤੇ ਮਿੱਟੀ ਚੁਕਵਾ ਕੇ ਕਣਕ ਦੀ ਫਸਲ ਬੀਜਣ ਲਈ ਜਮੀਨਾਂ ਤਿਆਰ ਕੀਤੀਆਂ ਜਾਣੀਆਂ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਪ੍ਰਤੀ ਏਕੜ ਮੁਆਵਜ਼ੇ ’ਤੇ ਵੀ ਕੋਈ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਾਰੇ ਵੀ ਜਲਦੀ ਵਿਚਾਰ ਕੀਤਾ ਜਾਵੇ। ਸਰਕਾਰ 50 ਹਜ਼ਾਰ ਰੁਪਏ ਦੀ ਗੱਲ ਕਰ ਰਹੀ ਹੈ ਜੋ ਕਿ ਬਹੁਤ ਘੱਟ ਹੈ।

Read Also : 22,854 ਵਿਅਕਤੀ ਸੁਰੱਖਿਅਤ ਕੱਢੇ, ਹੜ੍ਹਾਂ ਕਾਰਨ 3 ਹੋਰ ਜਾਨਾਂ ਗਈਆਂ: ਹਰਦੀਪ ਸਿੰਘ ਮੁੰਡੀਆਂ

ਜੇਕਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਦੀ ਤਿਆਰੀ ਹੈ। ਸਰਕਾਰ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ 70 ਹਜ਼ਾਰ ਰੁਪਏ ਪ੍ਰਤੀ ਏਕੜ ਤੇ 10 ਪ੍ਰਤੀਸ਼ਤ ਮਜ਼ਦੂਰਾਂ ਨੂੰ ਦਿੱਤਾ ਜਾਵੇ। ਲੋਕਾਂ ਦੇ ਪਸ਼ੂਆਂ ਦਾ ਕਿੰਨਾ ਨੁਕਸਾਨ ਹੋਇਆ ਉਸ ਬਾਰੇ ਵੀ ਸਰਵੇ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਏਕਤਾ ਦੇ ਕਿਸਾਨ ਅੰਦੋਲਨ ਨੇ ਕਿਸਾਨਾਂ ਵਿੱਚ ਏਨੀ ਏਕਤਾ ਵਧਾਈ ਹੈ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਤੇ ਹਰਿਆਣਾ ਦੇ ਕਿਸਾਨਾਂ ਨੇ ਆ ਕੇ ਪੰਜਾਬ ਦੇ ਕਿਸਾਨ ਭਰਾਵਾਂ ਦੀ ਬਾਂਹ ਫੜੀ ਹੈ। ਇਸ ਲਈ ਉਨ੍ਹਾਂ ਵੱਖ ਵੱਖ ਸੂਬਿਆਂ ਤੋਂ ਹੜ੍ਹਾਂ ਦੌਰਾਨ ਮੱਦਦ ਕਰਨ ਆਏ ਲੋਕਾਂ ਦਾ ਤਹਿਦਿਲੋਂ ਧੰਨਵਾਦ ਕੀਤਾ।