Social Work: ਗੁੱਡ ਮੌਰਨਿੰਗ ਕਲੱਬ ਵੱਲੋਂ ਸੇਵਾ ਕਾਰਜਾਂ ਬਦਲੇ ਸੁਤੰਤਰ ਜੋਸ਼ੀ ਅਤੇ ਸਿਮਰਨਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

Social Work
Social Work: ਗੁੱਡ ਮੌਰਨਿੰਗ ਕਲੱਬ ਵੱਲੋਂ ਸੇਵਾ ਕਾਰਜਾਂ ਬਦਲੇ ਸੁਤੰਤਰ ਜੋਸ਼ੀ ਅਤੇ ਸਿਮਰਨਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

ਨੌਜਵਾਨਾਂ ਦਾ ਸਨਮਾਨ ਕਰਨ ਨਾਲ ਹੋਰਨਾਂ ਨੂੰ ਵੀ ਮਿਲੇਗਾ ਉਤਸ਼ਾਹ : ਸਪੀਕਰ ਸੰਧਵਾਂ

Social Work: -ਕੋਟਕਪੂਰਾ, (ਅਜੈ ਮਨਚੰਦਾ)। ਜਿਸ ਤਰ੍ਹਾਂ ਕੋਈ ਵੀ ਪਾਰਟੀ ਆਪਣੇ ਵਰਕਰਾਂ ਦੀ ਮਿਹਨਤ ਤੋਂ ਬਿਨਾ ਕਾਮਯਾਬ ਨਹੀਂ ਹੋ ਸਕਦੀ, ਉਸੇ ਤਰਾਂ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਾਰਿਆਂ ਨੂੰ ਹਰ ਤਰ੍ਹਾਂ ਦੀ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉਪਰ ਉੱਠ ਕੇ ਸੇਵਾ ਕਾਰਜ ਕਰਨੇ ਚਾਹੀਦੇ ਹਨ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਵਿਨੋਦ ਕੁਮਾਰ ਪੱਪੂ ਲਹੌਰੀਆ, ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ, ਜਨਰਲ ਸਕੱਤਰ ਪ੍ਰੋ. ਐਚ ਐਸ ਪਦਮ ਆਦਿ ਦੀ ਅਗਵਾਈ ਹੇਠ ਸਨਮਾਨ ਸਮਾਰਹੋ ਕਰਵਾਇਆ ਗਿਆ।

ਸਨਮਾਨ ਸਮਾਰੋਹ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ ਅਤੇ ਕੋਂਸਲਰ ਸਿਮਰਨਜੀਤ ਸਿੰਘ ਦਾ ਕਲੱਬ ਦੇ ਸ਼ਾਨਦਾਰ ਸੋਵੀਨੀਅਰ- ਕਮ-ਡਾਇਰੀ ਨਾਲ ਹਾਰ ਪਾ ਕੇ ਸਨਮਾਨ ਕਰਦਿਆਂ ਆਖਿਆ ਕਿ ਬੇਸ਼ੱਕ ਪਿਛਲੇ 70 ਸਾਲਾਂ ਤੋਂ ਕੋਟਕਪੂਰੇ ਸ਼ਹਿਰ ਦੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਰਕਰਾਰ ਹੈ ਅਤੇ ਹੁਣ ਸਰਕਾਰ ਵੱਲੋਂ ਨਗਰ ਕੋਂਸਲ ਰਾਹੀਂ ਬਕਾਇਦਾ ਸਾਢੇ 22 ਕਰੋੜ ਰੁਪਏ ਦੇ ਟੈਂਡਰ ਵੀ ਲਾਏ ਜਾ ਚੁੱਕੇ ਹਨ ਅਤੇ ਭਵਿੱਖ ਵਿੱਚ ਉਕਤ ਸਮੱਸਿਆ ਦਾ ਮੁਕੰਮਲ ਹੱਲ ਕਰਨ ਦੇ ਯਤਨ ਜਾਰੀ ਹਨ ਪਰ ਸੁਤੰਤਰ ਜੋਸ਼ੀ ਅਤੇ ਸਿਮਰਨਜੀਤ ਸਿੰਘ ਵੱਲੋਂ ਮੋਹਲੇਧਾਰ ਬਾਰਿਸ਼ ਦੌਰਾਨ ਵੀ ਸੇਵਾਵਾਂ ਜਾਰੀ ਰੱਖਣ ਬਦਲੇ ਗੁੱਡ ਮੋਰਨਿੰਗ ਕਲੱਬ ਨੇ ਇਹਨਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਸੀ।

ਇਹ ਵੀ ਪੜ੍ਹੋ: Faridkot Development: ਵਿਧਾਇਕ ਗੁਰਦਿੱਤ ਸੇਖੋਂ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ

ਉਹਨਾਂ ਸੁਤੰਤਰ ਜੋਸ਼ੀ ਅਤੇ ਸਿਮਰਨ ਦੇ ਸਨਮਾਨ ਨੂੰ ਸਹੀ ਸਮੇਂ ’ਤੇ ਚੁੱਕਿਆ ਢੁਕਵਾਂ ਕਦਮ ਦਰਸਾਉਂਦਿਆਂ ਆਖਿਆ ਕਿ ਇਸ ਨਾਲ ਨੌਜਵਾਨਾ ਦਾ ਉਤਸ਼ਾਹ ਵਧਣਾ ਸੁਭਾਵਿਕ ਹੈ। ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਨਾਲ ਹੋਰਨਾ ਨੂੰ ਵੀ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਵਿੱਤ ਸਕੱਤਰ ਜਸਕਰਨ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸਦਿਉੜਾ, ਮੀਤ ਪ੍ਰਧਾਨ ਰਵਿੰਦਰਪਾਲ ਕੋਛੜ, ਸਲਾਹਕਾਰ ਡਾ ਦੇਵ ਰਾਜ, ਸਕੱਤਰ ਮੁਖਤਿਆਰ ਸਿੰਘ ਮੱਤਾ, ਸਹਾਇਕ ਖਜਾਨਚੀ ਓਮ ਪ੍ਰਕਾਸ਼ ਗੁਪਤਾ, ਐਨ ਆਰ ਆਈ ਵਿੰਗ ਦੇ ਇੰਚਾਰਜ ਠੇਕੇਦਾਰ ਪ੍ਰੇਮ ਮੈਣੀ, ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ, ਸਹਾਇਕ ਪ੍ਰੈਸ ਸਕੱਤਰ ਸਰਨ ਕੁਮਾਰ, ਪੀਆਰਓ ਮਾ ਸੋਮਨਾਥ ਅਰੋੜਾ, ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਗੁਰਚਰਨ ਸਿੰਘ ਬੱਬੂ, ਸੁਰਿੰਦਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਪਰਮਜੀਤ ਸਿੰਘ ਮੱਕੜ, ਨਰੇਸ਼ ਸਿੰਗਲਾ, ਵਿਜੇ ਕੁਮਾਰ ਟੀਟੂ ਛਾਬੜਾ, ਵਿਜੇ ਮੋਂਗਾ ਆਦਿ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।