ਸਭ ਤੋਂ ਤੇਜ਼ 100 ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣੇ ਸੂਰਿਆ ਕੁਮਾਰ ਯਾਦਵ

suryakumar
ਸਭ ਤੋਂ ਤੇਜ਼ 100 ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣੇ ਸੂਰਿਆ ਕੁਮਾਰ ਯਾਦਵ

ਭਾਰਤ ਨੇ ਤਿੰਨ ਵਿਕਟਾਂ ਗੁਆ ਕੇ 17.5 ਓਵਰਾਂ ’ਚ ਜਿੱਤ ਪ੍ਰਾਪਤ ਕੀਤੀ 

  • ਕਪਤਾਨ ਹਾਰਦਿਕ ਪਾਂਡਿਆ ਨੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ 

(ਏਜੰਸੀ) ਪ੍ਰੋਵਿਡੇਂਸ। ਭਾਰਤ ਨੇ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ‘ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਟੀਮ ਨੇ ਤੀਜਾ ਟੀ-20 ਮੈਚ 7 ਵਿਕਟਾਂ ਨਾਲ ਜਿੱਤ ਲਿਆ ਹੈ। ਕਪਤਾਨ ਹਾਰਦਿਕ ਪਾਂਡਿਆ ਨੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਇਸ ਜਿੱਤ ਦੇ ਹੀਰੋ ਰਹੇ ਸੂਰਿਆ ਕੁਮਾਰ ਯਾਦਵ (Suryakumar Yadav) ਜਿਸ ਨੇ ਚਾਰ ਛੱਕਿਆਂ ਦੀ ਮੱਦਦ ਨਾਲ 83 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਇਸ ਜਿੱਤ ਤੋਂ ਬਾਅਦ ਸੀਰੀਜ਼ ਦਾ ਸਕੋਰ 2-1 ਹੋ ਗਿਆ ਹੈ। ਭਾਰਤੀ ਟੀਮ ਨੇ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਦੀ ਪਾਰੀ ਦੀ ਮਦਦ ਨਾਲ 17.5 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 161 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਸੀਰੀਜ਼ ਦਾ ਚੌਥਾ ਮੈਚ 12 ਅਗਸਤ ਨੂੰ ਅਮਰੀਕਾ ਦੇ ਫਲੋਰੀਡਾ ਸ਼ਹਿਰ ‘ਚ ਖੇਡਿਆ ਜਾਵੇਗਾ।

ਟੀ-20 ਫਾਰਮੈਟ ਵਿੱਚ ਸੂਰਿਆ ਕੁਮਾਰ ਨੇ 100ਵਾਂ ਛੱਕਾ ਲਗਾਇਆ (Suryakumar Yadav)

Surya Kumar Yadav
ਛੱਕੇ ਲਗਾਉਂਦੇ ਹੋਏ ਸੂਰਿਆ ਕੁਮਾਰ ਯਾਦਵ।

ਭਾਰਤ-ਵੈਸਟਇੰਡੀਜ਼ ਤੀਜੇ ਟੀ-20 ਮੈਚ ‘ਚ ਕੁਲਦੀਪ ਅਤੇ ਸੂਰਿਆਕੁਮਾਰ ਦੀ ਜੋੜੀ ਨੇ ਟੀਮ ਇੰਡੀਆ ਨੂੰ 7 ਵਿਕਟਾਂ ਨਾਲ ਜਿੱਤ ਦਿਵਾਈ। ਇਸ ਜਿੱਤ ਵਿੱਚ ਲੈੱਗ ਸਪਿਨਰ ਕੁਲਦੀਪ ਯਾਦਵ ਅਤੇ ਸੂਰਿਆਕੁਮਾਰ ਯਾਦਵ ਨੇ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ।ਸੂਰਿਆ ਕੁਮਾਰ ਨੇ ਚਾਰ ਛੱਕਿਆਂ ਦੀ ਮਦਦ ਨਾਲ 83 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਦਕਿ ਕੁਲਦੀਪ ਨੇ 4 ਓਵਰਾਂ ‘ਚ 28 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਸੂਰਿਆ ਨੇ ਇਸ ਫਾਰਮੈਟ ਵਿੱਚ 100ਵਾਂ ਛੱਕਾ ਲਗਾਇਆ। ਕੁਲਦੀਪ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਗਿਆ, ਜਦਕਿ ਸੂਰਿਆ ਨੇ ਭਾਰਤੀ ਬੱਲੇਬਾਜ਼ਾਂ ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ 100 ਛੱਕੇ ਪੂਰੇ ਕੀਤੇ। ਸੂਰਿਆ ਇਸ ਸਟੇਡੀਅਮ ‘ਚ ਟੀ-20 ਇੰਟਰਨੈਸ਼ਨਲ ਦਾ ਦੂਜਾ ਟਾਪ ਸਕੋਰਰ ਹੈ। ਉਸ ਨੇ 44 ਗੇਂਦਾਂ ‘ਤੇ 83 ਦੌੜਾਂ ਦੀ ਪਾਰੀ ਖੇਡੀ। ਇਸ ਮੈਦਾਨ ਦੇ ਸਭ ਤੋਂ ਵੱਧ ਸਕੋਰਰ ਸ਼੍ਰੀਲੰਕਾ ਦੇ ਬੱਲੇਬਾਜ਼ ਮਹੇਲਾ ਜੈਵਰਧਨੇ ਹਨ। ਉਨ੍ਹਾਂ ਨੇ 2010 ‘ਚ ਜ਼ਿੰਬਾਬਵੇ ਖਿਲਾਫ 64 ਗੇਂਦਾਂ ‘ਤੇ 100 ਦੌੜਾਂ ਬਣਾਈਆਂ ਸਨ।

ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 159 ਦੌੜਾਂ ਬਣਾਈਆਂ

ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੈਰੇਬੀਅਨ ਟੀਮ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 159 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਬ੍ਰੈਂਡਨ ਕਿੰਗ ਨੇ 42 ਦੌੜਾਂ ਦੀ ਪਾਰੀ ਖੇਡੀ।  ਕੈਰੇਬੀਅਨ ਸਲਾਮੀ ਬੱਲੇਬਾਜ਼ ਕਾਇਲ ਮੇਅਰਸ ਅਤੇ ਬ੍ਰੈਂਡਨ ਕਿੰਗ ਨੇ ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। (Suryakumar Yadav)

ਇਹ ਵੀ ਪੜ੍ਹੋ : 6000 ਰੁਪਏ ਰਿਸ਼ਵਤ ਲੈਂਦਾ ਸਰਕਾਰੀ ਹਸਪਤਾਲ ਅਟੈਂਡੈਂਟ ਕਾਬੂ

ਦੋਵਾਂ ਨੇ 46 ਗੇਂਦਾਂ ‘ਤੇ 55 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਅਕਸ਼ਰ ਪਟੇਲ ਨੇ ਇਸ ਸਾਂਝੇਦਾਰੀ ਨੂੰ ਤੋੜਿਆ। ਉਸਨੇ ਮੇਅਰਸ ਨੂੰ ਆਊਟ ਕਰ ਦਿੱਤਾ ਬਾਅਦ ਵਿੱਚ ਕਪਤਾਨ ਰੋਵਮੈਨ ਪਾਵੇਲ ਨੇ 40 ਦੌੜਾਂ ਬਣਾ ਕੇ ਸਕੋਰ ਨੂੰ 150 ਦੇ ਪਾਰ ਪਹੁੰਚਾਇਆ। ਭਾਰਤ ਵੱਲੋਂ ਕੁਲਦੀਪ ਨੇ 3 ਵਿਕਟਾਂ ਲਈਆਂ। ਉਹ ਇਸ ਫਾਰਮੈਟ ਵਿੱਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਕੁਲਦੀਪ ਨੇ ਚਹਿਲ ਦਾ 34 ਪਾਰੀਆਂ ਦਾ ਰਿਕਾਰਡ ਤੋੜ ਦਿੱਤਾ। ਯੁਜਵੇਂਦਰ ਚਾਹਲ ਅਤੇ ਮੁਕੇਸ਼ ਕੁਮਾਰ ਨੂੰ ਇਕ-ਇਕ ਵਿਕਟ ਮਿਲੀ।