ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Supreme Court...

    Supreme Court : MBBS ਦੀ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਲਈ ਸੁਪਰੀਮ ਕੋਰਟ ਨੇ ਜਾਰੀ ਕੀਤੇ ਇਹ ਆਦੇਸ਼!

    Supreme Court

    Supreme Court : ਨਵੀਂ ਦਿੱਲੀ। ਭਾਰਤ ਦੀ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤੇ ਹਨ ਕਿ ਵਿਦੇਸ਼ੀ ਮੈਡੀਕਲ ਗ੍ਰੈਜੂਏਟਾਂ ਨਾਲ ਵੱਖਰਾ ਵਿਹਾਰ ਨਹੀਂ ਕੀਤਾ ਜਾ ਸਕਦਾ ਹੈ ਤੇ ਭਾਰਤ ’ਚ ਆਪਣੀ ਇੰਟਰਸ਼ਿਪ ਦੌਰਾਨ ਉਨ੍ਹਾਂ ਨੂੰ ਬਰਾਬਰ ਵਜੀਫਾ ਦਿੱਤਾ ਜਾਣਾ ਚਾਹੀਦਾ ਹੈ। ਅਦਾਲਤੀ ਪੈਨਲ ਨੇ ਅੱਗੇ ਕਿਹਾ ਕਿ ਵਿਦੇਸ਼ੀ ਮੈਡੀਕਲ ਗ੍ਰੈਜੂਏਟਾਂ ਬਾਰੇ ਦੇਸ਼ ’ਚ ਮੌਜੂਦਾ ਨਿਯਮਾਂ ’ਚ ਸੁਧਾਰ ਕਰਨ ਦੀ ਲੋੜ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਅਦਾਲਤ ਡਾਕਟਰਾਂ ਦੇ ਸਮੂਹ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਉਨ੍ਹਾਂ ਅਨੁਸਾਰ ਕੁਝ ਮੈਡੀਕਲ ਕਾਲਜ ਵਿਦੇਸ਼ੀ ਮੈਡੀਕਲ ਗ੍ਰੈਜੂਏਟਾਂ ਨੂੰ ਆਪਣੀ ਇੰਟਰਸ਼ਿਪ ਦੌਰਾਨ ਵਜੀਫਾ ਨਹੀਂ ਦਿੰਦੇ। (Supreme Court)

    Late Sleeping Habit : ਸਾਵਧਾਨ! ਦੇਰ ਰਾਤ ਤੱਕ ਜਾਗਣ ਕਾਰਨ ਹੋ ਸਕਦੀਆਂ ਹਨ ਇਹ ਭਿਆਨਕ ਬੀਮਾਰੀਆਂ!

    ਦੋ ਜੱਜਾਂ ਦੀ ਬੈਂਚ ਨੇ ਇੰਟਰਸ਼ਿਪ ਦੌਰਾਨ ਭਾਰਤੀ ਤੇ ਵਿਦੇਸ਼ੀ ਮੈਡੀਕਲ ਵਿਦਿਆਰਥੀਆਂ ਨੂੰ ਬਰਾਬਰ ਭੁਗਤਾਨ ਦਾ ਬਿਆਨ ਦਿੱਤਾ ਤੇ ਨੈਸ਼ਨਲ ਮੈਡੀਕਲ ਕਮੇਟੀ (ਐਨਐਮਸੀ) ਨੂੰ ਵਜੀਫੇ ਦੇ ਭੁਗਤਾਨ ਬਾਰੇ ਲੋੜੀਂਦੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਵਿਸ਼ੇਸ਼ ਤੌਰ ’ਤੇ ਅਟਲ ਬਿਹਾਰੀ ਵਾਜਪਾਈ ਸਰਕਾਰੀ ਮੈਡੀਕਲ ਕਾਲਜ, ਵਿਦਿਸਾ, ਕਰਮਚਾਰੀ ਰਾਜ ਬੀਮਾ ਨਿਗਮ ਮੈਡੀਕਲ ਕਾਲਜ, ਅਲਵਰ ਤੇ ਡਾ. ਲਕਸ਼ਮੀਨਾਰਾਇਣ ਪਾਂਡੇ ਸਰਕਾਰੀ ਮੈਡੀਕਲ ਕਾਲਜ, ਰਤਲਾਮ ਦਾ ਆਡਿਟ ਕਰਨ ਲਈ ਕਿਹਾ। (Supreme Court)

    ਬੈਂਚ ਨੇ ਬਰਾਬਰ ਵਜੀਫੇ ਦੀ ਅਦਾਇਗੀ ਦੀ ਲੋੜ ’ਤੇ ਜੋਰ ਦਿੱਤਾ ਤੇ ਕਿਹਾ ਕਿ ਫੈਸਲੇ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਬੈਂਚ ਨੇ ਕਿਹਾ, “ਮੈਡੀਕਲ ਕਾਲਜ ਐਮਬੀਬੀਐਸ ਤੇ ਵਿਦੇਸ਼ੀ ਮੈਡੀਕਲ ਗ੍ਰੈਜੂਏਟਾਂ ਨਾਲ ਵੱਖਰਾ ਵਿਹਾਰ ਨਹੀਂ ਕਰ ਸਕਦੇ ਹਨ। ਬੈਂਚ ਨੇ ਮੈਡੀਕਲ ਕਾਲਜਾਂ ਨੂੰ ਇਸ ਮੁੱਦੇ ’ਤੇ ਵਾਪਸ ਆਉਣ ਲਈ ਕਿਹਾ ਹੈ। ਇਸ ਤੋਂ ਇਲਾਵਾ, ਅਦਾਲਤ ਨੇ ਕਿਹਾ ਕਿ ਐਨਐਮਸੀ ਤੇ ਸਬੰਧਤ ਸੰਸਥਾਵਾਂ ਇਹ ਯਕੀਨੀ ਬਣਾਉਣਗੀਆਂ ਕਿ ਵਿਦਿਆਰਥੀਆਂ ਨੂੰ ਪੂਰੀ ਇੰਟਰਸ਼ਿਪ ਦੀ ਮਿਆਦ ਲਈ ਵਜੀਫਾ ਮਿਲੇ। ਉਹ ਵਿਦਿਆਰਥੀ ਇਸ ਸਮੇਂ ਵਿਦਿਸ਼ਾ ਦੇ ਅਟਲ ਬਿਹਾਰੀ ਵਾਜਪਾਈ ਸਰਕਾਰੀ ਮੈਡੀਕਲ ਕਾਲਜ ’ਚ ਇੰਟਰਨਸ਼ਿਪ ਕਰ ਰਹੇ ਹਨ। (Supreme Court)

    LEAVE A REPLY

    Please enter your comment!
    Please enter your name here