Supreme Court: ਸੁਪਰੀਮ ਕੋਰਟ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪ੍ਰਗਟਾਈ ਚਿੰਤਾ
- ਸੁਪਰੀਮ ਕੋਰਟ ਨੇ ਡੱਲੇਵਾਲ ਦੀਆਂ ਮੈਡੀਕਲ ਰਿਪੋਟਰਾਂ ਮੰਗੀਆਂ
(ਸੱਚ ਕਹੂੰ ਨਿਊਜ਼) ਸ਼ੰਭੂ ਬਾਰਡਰ। ਐਮਐਸਪੀ ਦੀ ਗਰੰਟੀ ਕਾਨੂੰਨ ਲਈ 24 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ’ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਡੱਲੇਵਾਲੀ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ। ਕੋਰਟ ਨੇ ਡੱਲੇਵਾਲ ਦੀ ਬਲੱਡ ਟੈਸਟ, ਕੈਂਸਰ ਤੇ ਸੀਟੀ ਸਕੈਨ ਦੀਆਂ ਰਿਪੋਰਟਾਂ ਮੰਗੀਆਂ ਹਨ। ਕੋਰਟ ਨੇ ਡਾਕਟਰਾਂ ਨੂੰ ਇਹ ਰਿਪੋਟਰਾਂ ਕੱਲ ਦੁਪਹਿਰ ਇੱਕ ਵਜੇ ਤੱਕ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਟ ਨੇ ਕਿਹਾ ਕਿ ਕਿਸਾਨਾਂ ਨੂੰ ਡੱਲੇਵਾਲ ਦੀ ਜਾਨ ਦੀ ਚਿੰਤਾ ਕਰਨੀ ਚਾਹੀਦਾ ਹੈ। ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਸੁਝਾਅ ਦਿੱਤਾ ਕਿ ਉਹ ਇੱਕ ਹਫਤੇ ਲਈ ਹਸਪਤਾਲ ’ਚ ਦਾਖਲ ਹੋ ਜਾਣ।
ਬੇਹੋਸ਼ ਹੋ ਕੇ ਡਿੱਗੇ ਡੱਲੇਵਾਲ
24 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਵਿਗੜ ਗਈ ਹੈ। ਡੱਲੇਵਾਲ ਵੀਰਵਾਰ ਸਵੇਰੇ ਅਚਾਨਕ ਬੇਹੋਸ਼ ਹੋ ਗਏ। ਉਸਨੂੰ ਉਲਟੀ ਵੀ ਆ ਗਈ। ਪੁਲਿਸ ਦੇ ਸੀਨੀਅਰ ਅਧਿਕਾਰੀ ਖਨੌਰੀ ਬਾਰਡਰ ‘ਤੇ ਪਹੁੰਚ ਗਏ ਹਨ। ਜਗਜੀਤ ਸਿੰਘ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਗਿਆ ਹੈ। ਹਾਲਾਂਕਿ ਹੁਣ ਉਹ ਸਥਿਰ ਹੈ। Supreme Court