ਨਿਰਭਯਾ ਮਾਮਲਾ। ਸੁਪਰੀਮ ਕੋਰਟ ਵੱਲੋਂ ਕਿਊਰੇਟਿਵ ਪਟੀਸ਼ਨ ਖਾਰਜ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਨਿਰਭਯਾ ਜਬਰ ਜਨਾਹ ਅਤੇ ਕਤਲ ਕੇਸ ‘ਚ ਦੋਸ਼ੀ ਵਿਨੈ ਸ਼ਰਮਾ ਅਤੇ ਮੁਕੇਸ਼ ਕੁਮਾਰ ਦੀਆਂ ਕਿਊਰੇਟਿਵ ਪਟੀਸ਼ਨਾਂ ਮੰਗਲਵਾਰ ਨੂੰ ਖਾਰਜ ਕਰ ਦਿੱਤਾ। ਦੋ ਹੋਰ ਦੋਸ਼ੀ ਪਵਨ ਗੁਪਤਾ ਅਤੇ ਅਕਸ਼ੇ ਕੁਮਾਰ ਨੇ ਹਾਲੇ ਤਕ ਕਿਊਰੇਟਿਵ ਪਟੀਸ਼ਨਾਂ ਦਾਇਰ ਨਹੀਂ ਕੀਤੀਆਂ ਹਨ। ਦੋਵਾਂ ਦੀਆਂ ਪਟੀਸ਼ਨਾਂ ਦੀ ਸੁਣਵਾਈ ਜਸਟਿਸ ਐਨਵੀ ਰਮਨ ਦੇ ਚੈਂਬਰ ‘ਚ ਹੋਣੀ ਸੀ, ਪਟੀਸ਼ਨਾਂ ਨੂੰ ਕੁਝ ਮਿੰਟਾਂ ‘ਚ ਹੀ ਖਾਰਜ ਕਰ ਦਿੱਤਾ ਗਿਆ। ਜਸਟਿਸ ਰਮਨ ਦੀ ਅਗਵਾਈ ਵਾਲੇ ਇਸ ਪੰਜ ਮੈਂਬਰੀ ਬੈਂਚ ‘ਚ ਜਸਟਿਸ ਅਰੁਣ ਮਿਸ਼ਰਾ, ਜਸਟਿਸ ਰੋਹਿੰਗਟਨ ਫਾਲੀ ਨਰੀਮਨ, ਜਸਟਿਸ ਆਰ ਭਾਨੂਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਸ਼ਾਮਲ ਸਨ। ਸੁਪਰੀਮ ਕੋਰਟ ਨੇ ਆਪਣੇ ਆਦੇਸ਼ ‘ਚ ਕਿਹਾ, ਖੁੱਲ੍ਹੀ ਅਦਾਲਤ ‘ਚ ਸੁਣਵਾਈ ਲਈ ਉਪਚਾਰਕ ਪਟੀਸ਼ਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਪਟੀਸ਼ਨ ਦਾ ਕੋਈ ਮਜ਼ਬੂਤ ਅਧਾਰ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।