ਆਪਣੇ ਪੱਧਰ ‘ਤੇ ਅਸਤੀਫਾ ਨਾ ਦਿੰਦੇ ਤਾਂ ਦੁਬਾਰਾ ਮੁੱਖ ਮੰਤਰੀ ਬਣ ਸਕਦੇ ਸਨ ਉਧਵ ਠਾਕਰੇ : ਸੁਪਰੀਮ ਕੋਰਟ

Supreme Court

ਚੀਫ ਵਹਿਪ (Chief Whip) ਸੰਬੰਧੀ ਮਹਾਰਾਸ਼ਟਰ ਦੇ ਸ਼ਿੰਦੇ ਗਰੁੱਪ ਨੂੰ ਸੁਪਰੀਮ ਝਟਕਾ

  • ਸ਼ਿੱਦੇ ਗਰੁੱਪ ਵੱਲੋ ਗੋਗਾਵਲੇ ਨੂੰ ਚੀਫ ਵਹਿਪ ਬਣਾਉਣਾ ਗਲਤ ਸੀ : ਸੀਜੇਆਈ

ਨਵੀਂ ਦਿੱਲੀ। ਸੁਪਰੀਮ ਕੋਰਟ ਦੀ ਪੰਜ ਜੱਜਾਂ ਦੀ ਫੁੱਲ ਬੈਂਚ ਨੇ ਮਹਾਰਾਸ਼ਟਰ ਦੇ ਸ਼ਿੰਦੇ ਗਰੁੱਪ ਨੂੰ ਝਟਕਾ ਦਿੰਦਿਆਂ ਕਿਹਾ ਕਿ ਸ਼ਿੰਦੇ ਗਰੁੱਪ ਵੱਲੋ ਗੋਲਾਬਲੇ ਨੂੰ ਚੀਫ ਵਹਿਪ ਬਣਾਉਣਾ ਗਲਤ ਸੀ। ਸੁਪਰੀਮ ਕੋਰਟ ਨੇ ਗਵਰਨਰ ਮਹਾਰਾਸ਼ਟਰ ਦੀ ਨਿਭਾਈ ਭੂਮਿਕਾ ਸੰਬੰਧੀ ਕਿਹਾ ਕਿ ਗਵਰਨਰ ਨੂੰ ਨਹੀਂ ਚਾਹੀਦਾ ਸੀ ਕਿ ਕੁੱਝ ਵਿਧਾਇਕਾਂ ਦੀ ਮੰਗ ‘ਤੇ ਫਲੋਰ ਟੈਸਟ ਤੋਂ ਪਹਿਲਾਂ ਸਲਾਹ ਲੈ ਲੈਂਦੇ।

ਗਵਰਨਰ ਨੂੰ ਮਾਮਲੇ ‘ਚ ਪਾਰਟੀ ਨਹੀਂ ਬਣਨਾ ਚਾਹੀਦਾ ਸੀ। ਸੁਪਰੀਮ ਕੋਰਟ ਵੱਲੋ ਉਪਰੋਕਤ ਫੈਸਲਾ ਸ਼ਿਵ ਸੈਨਾ ਬਾਲ ਠਾਕਰੇ ਦੇ ਉਧਵ ਠਾਕਰੇ ਵੱਲੋ ਦਾਖਲ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਕਿਹਾ ਗਿਆ ਕਿ ਉਧਵ ਠਾਕਰੇ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਅਤੇ ਕੋਰਟ ਉਨ੍ਹਾਂ ਦੇ ਅਸਤੀਫੇ ਨੂੰ ਖਾਰਿਜ ਵੀ ਨਹੀਂ ਕਰਦੀ। ਚੀਫ ਜੁਡੀਸ਼ੀਅਲ ਜਸਟਿਸ (ਸੀਜੇਆਈ) ਕਿਹਾ ਕਿ ਕੋਰਟ ਉਧਵ ਠਾਕਰੇ ਨੂੰ ਦੁਬਾਰਾ ਮੁੱਖ ਮੰਤਰੀ ਨਹੀਂ ਬਣਾ ਸਕਦੀ ਕਿਉਂਕਿ ਆਪਣੇ ਐਕਸ਼ਨ ਨਾਲ ਉਹ ਵਿਧਾਨ ਸਭਾ ਬਹੁਮਤ ਗੁਆ ਚੁੱਕੇ ਹਨ।

ਗਵਰਨਰ ਨੂੰ ਫਲੋਰ ਟੈਸਟ ਤੋਂ ਪਹਿਲਾਂ ਸਲਾਹ ਲੈਣੀ ਚਾਹੀਦੀ ਸੀ : ਸੀਜੇਆਈ

ਸੀਜੇਆਈ ਨੇ ਕਿਹਾ ਕਿ ਜੇਕਰ ਅਸਤੀਫਾ ਨਾ ਦਿੱਤਾ ਹੁੰਦਾ ਤਾਂ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਜਾ ਸਕਦਵ ਸੀ। ਉਪਰੋਕਤ ਫੈਸਲੇ ਦਾ ਮਹਾਰਾਸ਼ਟਰ ਸਰਕਾਰ ਨੂੰ ਕੋਈ ਖਾਸ ਫਰਕ ਨਹੀਂ ਪੈਦਾ ਨਜਰ ਆਉਂਦਾ ਅਤੇ ਮਹਾਰਾਸ਼ਟਰ ‘ਚ ਸ਼ਿੰਦੇ ਸਰਕਾਰ ਬਰਕਰਾਰ ਰਹੇਗੀ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਨੂੰ 16 ਵਿਧਾਇਕਾਂ ਦੀ ਅਯੋਗਤਾ ਅਤੇ ਭਵਿੱਖ ਦਾ ਫੈਸਲਾ ਕਰਨ ਦਾ ਅਧਿਕਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਸੰਬੰਧੀ ਫੈਸਲਾ ਮਹਾਰਾਸ਼ਟਰ ਸਪੀਕਰ ਲੈਣਗੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ਬੰਬ ਧਮਾਕਿਆਂ ਦੇ ਪੰਜ ਮੁਲਜ਼ਮ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰ ਕੀਤਾ ਖੁਲਾਸਾ