ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਬਿੱਲਾਂ ਖ਼ਿਲਾਫ਼ ਸੰਸਦ ਦਾ ਘਿਰਾਓ ਕਰਨ ਜਾ ਰਹੀਆਂ ਮਹਿਲਾਵਾਂ ਦਾ ਸਾਥ ਦਿੱਤਾ ਜਾਵੇ : ਜਗਮੀਤ ਬਰਾੜ
ਸਤਪਾਲ ਥਿੰਦ, ਫ਼ਿਰੋਜ਼ਪੁਰ। ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਸੰਸਦ ਦਾ ਘਿਰਾਓ ਕਰਨ ਜਾ ਰਹੀਆਂ ਮਹਿਲਾਵਾਂ ਦਾ ਹਰੇਕ ਪਾਰਟੀ ਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਥ ਦੇਣਾ ਚਾਹੀਦਾ ਹੈ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਵਾਜ਼ ਏ ਪੰਜਾਬ ਸਰਦਾਰ ਜਗਮੀਤ ਸਿੰਘ ਬਰਾੜ ਨੇ ਅੱਜ ਗੋਲੂ ਕਾ ਮੋਡ਼ ਵਿਖੇ ਅਕਾਲੀ ਆਗੂ ਤਿਲਕ ਰਾਜ ਕੰਬੋਜ ਪ੍ਰਧਾਨ ਯੂਥ ਮਹਾਂ ਸਭਾ ਦੇ ਗ੍ਰਹਿ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਹਨ ਪਹਿਲਾਂ ਸਰਦੀ ਤੇ ਧੁੱਪ ਅਤੇ ਅੱਜ ਬਾਰਸ਼ ਵਿੱਚ ਬੈਠੇ ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਹਨ ।
ਉਨ੍ਹਾਂ ਕਿਹਾ ਕਿ ਸਭ ਪਾਰਟੀਆਂ ਨੂੰ ਇਕ ਸੁਰ ਚ ਕਿਸਾਨਾਂ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਕਿਸਾਨ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖੜ੍ਹਨਾ ਚਾਹੀਦਾ ਹੈ ਪੰਜਾਬ ਦੀ ਰਾਜਨੀਤੀ ਵਿਚ ਫੇਰਬਦਲ ਤੇ ਸਿੱਧੂ ਦੇ ਪ੍ਰਧਾਨ ਲਗਾਏ ਜਾਣ ਤੇ ਸਰਦਾਰ ਬਰਾੜ ਨੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਾਰਟੀ ਹਾਈਕਮਾਨ ਕਾਂਗਰਸ ਦਾ ਫ਼ੈਸਲਾ ਅਮਰਿੰਦਰ ਸਿੰਘ ਨੂੰ ਵੀ ਮੰਨ ਲੈਣਾ ਚਾਹੀਦਾ ਹੈ ਕਿਉਂਕਿ ਚਾਰ ਸਾਲ ਤੋਂ ਸਰਕਾਰ ਨੇ ਜੋ ਵਾਅਦੇ ਕੀਤੇ ਪੂਰੇ ਨਹੀਂ ਹੋਏ ਪਰ ਪਏ ਘੱਟ ਸਮੇਂ ਵਿੱਚ ਸਿੱਧੂ ਕੋਲ ਵੀ ਲੋਕਾਂ ਦੇ ਮਸਲੇ ਹੱਲ ਨਹੀਂ ਹੋਣੇ।
ਬਰਾੜ ਤੋਂ ਵਿਧਾਨ ਸਭਾ ਚੋਣਾਂ ਲੜਨ ਸਬੰਧੀ ਪੁੱਛੇ ਗਏ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜਿੱਥੋਂ ਵੀ ਚੋਣ ਲੜਨ ਦੀ ਗੱਲ ਕਹਿਣਗੇ ਉਹ ਪਾਰਟੀ ਦਾ ਫੈਸਲੇ ਨੂੰ ਮੰਨ ਕੇ ਉਸੇ ਹਲਕੇ ਤੋਂ ਵਿਧਾਨ ਸਭਾ ਚੋਣ ਲੜ ਸਕਦੇ ਹਨ ਇਸ ਮੌਕੇ ਉਨ੍ਹਾਂ ਨਾਲ ਤਿਲਕ ਰਾਜ ਸਾਬਕਾ ਸਰਪੰਚ ਜੋਗਿੰਦਰ ਸਿੰਘ ਸੈਦੇ ਕੇ ਜਗਤ ਸਿੰਘ ਨੰਬਰਦਾਰ ਰਾਮ ਚੰਦ ਮੁੱਤੀ ਬਿੰਦਰ ਨਨਾਰੀ ਖੋਖਰ ਅਨੂਪ ਸਿੰਘ ਨੰਬਰਦਾਰ ਹਰਿੰਦਰ ਪੰਧੂ ਆਦਿ ਹਾਜ਼ਰ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।