ਪਹਿਲੀ ਵਾਰ ਦੋਵਾਂ ਪੁੱਤਰਾਂ ਨਾਲ ਦਿਸੇ ਸੰਨੀ ਦਿਓਲ, ਪਰ ਕਿੱਥੇ…?

First Time, Sunny Deol, Seen with, Both the Episodes

ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

ਮੁੰਬਈ (ਏਜੰਸੀ)। ਸੰਨੀ ਦਿਓਲ ਜਲਦ ਹੀ ਆਪਣੇ ਵੱਡੇ ਪੁੱਤਰ ਕਰਨ ਦਿਓਲ ਨੂੰ ਫਿਲਮ ‘ਪਲ ਪਲ ਦਿਲ ਕੇ ਪਾਸ’ ਦੌਰਾਨ ਲਾਂਚ ਕਰਨ ਜਾ ਰਹੇ ਹਨ। ਸੰਨੀ ਦਿਓਲ ਖੁਦ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਫਿਲਮ ਦੀ ਮਨਾਲੀ ‘ਚ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਹਾਲ ਹੀ ‘ਚ ਸੰਨੀ ਦਿਓਲ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਤਸਵੀਰ ‘ਚ ਸੰਨੀ ਦਿਓਲ ਆਪਣੇ ਦੋਵਾਂ ਪੁੱਤਰਾਂ ਕਰਨ ਦਿਓਲ ਅਤੇ ਰਾਜਵੀਰ ਦਿਓਲ ਨਾਲ ਨਜ਼ਰ ਆ ਰਹੇ ਹਨ। ਪੁੱਤਰ ਦੀ ਤਾਰੀਫ ਕਰਦੇ ਹੋਏ ਸੰਨੀ ਦਿਓਲ ਨੇ ਕਿਹਾ ਸੀ ਕਿ ਉਸ ‘ਚ ਐਕਟਿੰਗਦੇ ਗੁਣ ਤੋਂ ਇਲਾਵਾ ਡਾਂਸਿੰਗ ਵੀ ਕਮਾਲ ਦੀ ਹੈ।

ਦੱਸਣਯੋਗ ਹੈ ਕਿ ਇਸ ਫਿਲਮ ‘ਚ ਕਰਨ ਦੇ ਆਪੋਜ਼ਿਟ ਇਕ ਨਵਾਂ ਚਿਹਰਾ ਨਜ਼ਰ ਆਉਣ ਵਾਲਾ ਹੈ। ਸੰਨੀ ਚਾਹੁੰਦੇ ਸਨ ਕਿ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਉਨ੍ਹਾਂ ਦੇ ਬੇਟੇ ਨਾਲ ਡੈਬਿਊ ਕਰੇ ਪਰ ਅਜਿਹਾ ਨਹੀਂ ਹੋਇਆ। ਉੱਥੇ ਹੀ ਹੁਣ ਸੰਨੀ ਦਿਓਲ ਨੇ ਇਕ ਨਵਾਂ ਚਿਹਰਾ ਸਾਹਿਰ ਬੰਬਾ ਨੂੰ ਫਿਲਮ ਲਈ ਫਾਇਨਲ ਕਰ ਦਿੱਤਾ ਹੈ। ਇਸ ਤਸਵੀਰ ‘ਚ ਸੰਨੀ ਦਿਓਲ ਦੀ ਬੇਟਿਆਂ ਨਾਲ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

LEAVE A REPLY

Please enter your comment!
Please enter your name here