Sunam News: ਲੱਗਪਗ 4.80 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਤਿਆਰ ਹੋਵੇਗਾ ਪੁਲ
- 31 ਦਸੰਬਰ ਤੱਕ ਪੁਲ ਤੋਂ ਆਵਾਜਾਈ ਸ਼ੁਰੂ ਹੋਣ ਦੀ ਉਮੀਦ : ਐਕਸੀਅਨ ਅਜੇ ਗਰਗ | Sunam News
- ਪੁਲ ਤਕਰੀਬਨ ਮੁਕੰਮਲ ਹੋ ਚੁੱਕਿਆ, ਜਲਦ ਹੋਵੇਗਾ ਲੋਕਾਂ ਨੂੰ ਸਮਰਪਿਤ : ਜਤਿੰਦਰ ਜੈਨ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੇ ਸੁਨਾਮ-ਸੰਗਰੂਰ ਰੋਡ ਤੇ ਸਰਹੰਦ ਚੋਏ ਤੇ ਨਿਰਮਾਣ ਅਧੀਨ ਪੁਲ ਹੁਣ ਜਲਦ ਨਵਾਂ ਬਣ ਕੇ ਤਿਆਰ ਹੋਣ ਵਾਲਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਰਾਹਤ ਦਾ ਸਾਹ ਮਿਲੇਗਾ। ਦੱਸਣਯੋਗ ਹੈ ਕਿ ਇਹ ਪੁਲ ਪਹਿਲਾਂ ਖਸਤਾ ਹਾਲਤ ‘ਚ ਸੀ, ਇਸ ਪੁਲ ਤੇ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਇਸ ਪੁਲ ਦੇ ਨਾਲ ਦੋ ਪਈਆ ਵਾਹਨਾਂ ਲਈ ਇੱਕ ਆਰਜੀ ਪੁਲ ਵੀ ਬਣਾਇਆ ਗਿਆ ਹੈ ਤਾਂ ਜੋ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।
ਇਸ ਦੇ ਨਾਲ ਹੀ ਭਾਰੀ ਵਾਹਨਾਂ ਨੂੰ ਸੰਗਰੂਰ ਜਾਣ ਜਾਂ ਆਉਣ ਲਈ ਲੋਕਾਂ ਨੂੰ ਮਹਿਲਾਂ ਚੌਂਕ ਜਾਂ ਫਿਰ ਹੋਰ ਪਿੰਡਾਂ ਰਾਹੀਂ ਆਉਣਾ-ਜਾਣਾ ਪੈ ਰਿਹਾ ਹੈ। ਪਰੰਤੂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਯਤਨਾਂ ਸਦਕਾ ਇਸ ਪੁਲ ਨੂੰ ਨਵੇਂ ਸਿਰੇ ਤੋਂ ਨਵਾਂ ਬਣਾਉਣ ਲਈ ਨਿਰਮਾਣ ਕਾਰਜ ਜਾਰੀ ਹਨ। ਇਹ ਪੁਲ ਲਗਭਗ 4 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਜੋ ਲੋਕਾਂ ਨੂੰ ਜਲਦ ਹੀ ਸਮਰਪਿਤ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਰਾਹਗੀਰਾਂ ਨੂੰ ਰਾਹਤ ਦਾ ਸਾਹ ਜਰੂਰ ਮਿਲੇਗਾ। Sunam News
ਪੁਲ ਨਿਰਧਾਰਿਤ ਸਮੇਂ ਤੋਂ 3 ਮਹੀਨੇ ਪਹਿਲਾਂ ਹੀ ਮੁਕੰਮਲ ਕਰ ਲਿਆ ਗਿਆ ਹੈ : ਐਕਸੀਅਨ ਅਜੇ ਗਰਗ
ਇਸ ਸਬੰਧੀ ਪੀਡਬਲਯੂਡੀ ਬੀਐਂਡਆਰ ਐਕਸੀਅਨ ਅਜੇ ਗਰਗ ਨੇ ਦੱਸਿਆ ਕਿ ਇਸ ਪੁਲ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 25 ਦਸੰਬਰ ਦੇ ਆਸ-ਪਾਸ ਇਸ ਪੁਲ ’ਤੇ ਆਵਾਜਾਈ ਸ਼ੁਰੂ ਕਰ ਕਰਕੇ ਟਰਾਇਲ ਕਰਵਾਇਆ ਜਾਵੇਗਾ ਅਤੇ ਇਹ ਪੁਲ 31 ਦਸੰਬਰ ਤੱਕ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਪੁਲ ਦਾ ਨਿਰਮਾਣ ਨਿਰਧਾਰਿਤ ਸਮੇਂ ਤੋਂ 3 ਮਹੀਨੇ ਪਹਿਲਾਂ ਹੀ ਮੁਕੰਮਲ ਕਰ ਲਿਆ ਗਿਆ ਹੈ।
ਪੁਲ ਜਲਦ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ : ਜਤਿੰਦਰ ਜੈਨ
ਇਸ ਸਬੰਧੀ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ ਨੇ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਯਤਨਾਂ ਸਦਕਾ ਇਸ ਪੁਲ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਇਹ ਜਲਦੀ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸੋਚ ਸ਼ੁਰੂ ਤੋਂ ਹੀ ਲੋਕਾਂ ਨੂੰ ਸਮਰਪਿਤ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪੁਲ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਆਵਾਜਾਈ ਤੋਂ ਕਾਫੀ ਰਾਹਤ ਮਿਲੇਗੀ।
Read Also : Rajasthan Railway: ਜੋਧਪੁਰ ਰੇਲਵੇ ਸਟੇਸ਼ਨ ’ਤੇ ਨਵੇਂ ਪਲੇਟਫਾਰਮ ਦਾ ਨਿਰਮਾਣ ਸ਼ੁਰੂ, ਵਧਣਗੀਆਂ ਸਹੂਲਤਾਂ