Farmers News: 4 ਜਨਵਰੀ ਨੂੰ ਹਰਿਆਣਾ ਤੇ ਪੰਜਾਬ ਦੀ ਟੋਹਾਣਾ ‘ਚ ਹੋਵੇਗੀ ਮਹਾਂ ਪੰਚਾਇਤ
- ਹੋਈ ਮੀਟਿੰਗ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ | Farmers News
- ਮੋਦੀ ਸਰਕਾਰ ਕਾਰਪੋਰੇਟ ਦੇ ਪੱਖ ਪੂਰਨ ਵਾਸਤੇ ਖੇਤੀਬਾੜੀ ਖਰੜੇ ਲੈਕੇ ਆਈ : ਸੂਬਾ ਪ੍ਰਧਾਨ ਉਗਰਾਹਾਂ
Farmers News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋਂ ਪੰਜਾਬ ਬੰਦ ਦੇ ਸੱਦੇ ਤੇ ਅੱਜ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਆਉਣ ਵਾਲੇ ਸੰਘਰਸ਼ਾਂ ਲਈ ਵਧਵੀ ਮੀਟਿੰਗ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮਿਤੀ 4-1-25 ਨੂੰ ਸੰਯੁਕਤ ਮੋਰਚੇ ਦੇ ਸੱਦੇ ਤੇ ਹਰਿਆਣਾ ਅਤੇ ਪੰਜਾਬ ਦੀ ਮਹਾਂ ਪੰਚਾਇਤ ਟੋਹਾਣਾ ਵਿੱਚ ਕੀਤੀ ਜਾ ਰਹੀ ਹੈ। ਇਸ ਮਹਾਂ ਪੰਚਾਇਤ ਵਿਚ ਸੁਨਾਮ ਬਲਾਕ ਵਿੱਚੋਂ ਲੱਗਭਗ 35 ਬੱਸਾਂ ਇਸ ਮਹਾਂ ਪੰਚਾਇਤ ਵਿਚ ਸ਼ਾਮਿਲ ਹੋਣਗੀਆਂ ਇਸ ਦੇ ਨਾਲ ਹੀ 5 ਬੱਸਾਂ ਔਰਤਾਂ ਦੀਆਂ ਵੀ ਜਾਣਗੀਆਂ। ਇਸੇ ਤਰ੍ਹਾਂ ਮਿਤੀ 9-1-25 ਨੂੰ ਸੰਯੁਕਤ ਮੋਰਚੇ ਵੱਲੋਂ ਮੋਗਾ ਵਿੱਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਵੀ ਵੱਡੇ ਕਾਫਲੇ ਸੁਨਾਮ ਬਲਾਕ ਵੱਲੋਂ ਸ਼ਾਮਲ ਹੋਣਗੇ।
ਇਸ ਮੌਕੇ ਆਗੂਆਂ ਨੇ ਅੱਗੇ ਕਿਹਾ ਕਿ ਖੇਤੀਬਾੜੀ ਖਰੜੇ ਨੂੰ ਲੈਕੇ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਹ ਖੇਤੀਬਾੜੀ ਖਰੜੇ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ, ਮੋਦੀ ਸਰਕਾਰ ਕਾਰਪੋਰੇਟ ਦੇ ਪੱਖ ਪੂਰਨ ਵਾਸਤੇ ਇਹ ਖੇਤੀਬਾੜੀ ਖਰੜੇ ਲੈਕੇ ਆਈ ਹੈ। ਇਹਨਾਂ ਖਰੜਿਆਂ ਨਾਲ ਸਰਕਾਰੀ ਮੰਡੀ ਬਿਲਕੁਲ ਤਬਾਹ ਹੋ ਜਾਵੇਗੀ ਅਤੇ ਪੰਜਾਬ ਦਾ ਖੇਤੀਬਾੜੀ ਧੰਦਾ ਬਰਬਾਦ ਹੋ ਜਾਵੇਂਗਾ।
Farmers News
ਅੱਜ਼ ਦੀ ਵਧਵੀ ਮੀਟਿੰਗ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਇਸ ਮੌਕੇ ਸਮੁੱਚੇ ਬਲਾਕ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਧਰਮ ਪਤਨੀ ਦੀ ਅਣ ਹੋਣੀ ਮੌਤ ਤੇ ਦੁੱਖ ਜ਼ਾਹਰ ਕੀਤਾ, ਇਸ ਮੌਕੇ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਮਨੀ ਸਿੰਘ ਭੈਣੀ, ਪਾਲ ਸਿੰਘ ਦੋਲੇਵਾਲ, ਯਾਦਵਿੰਦਰ ਸਿੰਘ ਚੱਠਾ, ਗੋਬਿੰਦ ਸਿੰਘ ਚੱਠਾ, ਜੀਤ ਗੰਢੂਆਂ, ਇੰਦਰਜੀਤ ਉਗਰਾਹਾਂ, ਬਲਾਕ ਦੀਆਂ ਔਰਤ ਭੈਣਾਂ ਜਸਵੀਰ ਕੌਰ ਉਗਰਾਹਾਂ, ਰਣਦੀਪ ਕੌਰ ਰਟੋਲਾਂ, ਮਨਜੀਤ ਕੌਰ ਤੋਲਾਵਾਲ, ਬਲਜੀਤ ਕੌਰ ਖਡਿਆਲ, ਚਰਨਜੀਤ ਕੌਰ ਜਖੇਪਲ, ਸੁਖਵਿੰਦਰ ਕੌਰ ਚੱਠਾ ਆਦਿ ਹਾਜ਼ਰ ਸਨ।
Read Also : Punjab Bandh News: ਦੇਖੋ, ਬੰਦ ਦੌਰਾਨ ਕੀ ਹਨ ਅਮਲੋਹ ਦੇ ਹਾਲਾਤ?