ਚੋਏ ‘ਚ ਪਾਣੀ ਦਾ ਪੱਧਰ ਵਧਿਆ, ਆਰਜੀ ਪੁਲ ਦੀ ਸਥਿਤੀ ਹੋਈ ਨਾਜ਼ੁਕ | Sunam Bridge
- ਆਰਜੀ ਪੁਲ ਪਾਣੀ ਲਈ ਬੰਨ ਦਾ ਕੰਮ ਕਰੇਗਾ, ਕਈ ਪਿੰਡਾਂ ਦੀ ਫਸਲ ਦਾ ਹੋਵੇਗਾ ਨੁਕਸਾਨ : ਮੈਡਮ ਬਾਜਵਾ | Sunam Bridge
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam Bridge : ਸੁਨਾਮ ਤੋਂ ਸੰਗਰੂਰ ਸਰਹੰਦ ਚੋਅ ਦੇ ਆਰਜੀ ਪੁਲ ਦਾ ਰਾਸਤਾ ਬੰਦ ਹੋ ਚੁੱਕਿਆ ਹੈ, ਇਸ ਰਾਸਤੇ ਤੋਂ ਲੰਘ ਰਹੇ ਰਾਹਗੀਰਾਂ ਨੂੰ ਇੱਕ ਵਾਰ ਫਿਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਚੋਏ ਦੇ ਅੰਦਰ ਪਿੱਛੋਂ ਬਰਸਾਤਾਂ ਹੋਣ ਦੇ ਕਾਰਨ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ, ਜੋ ਚੋਏ ਦੇ ਵਿੱਚ ਆਰਜੀ ਪੁਲ ਬਣਾਇਆ ਗਿਆ ਸੀ ਉਸ ਪੁੱਲ ਦੇ ਉੱਪਰ ਦੀ ਵੀ ਹੁਣ ਪਾਣੀ ਲੰਘਣ ਨੂੰ ਤਿਆਰ ਹੈ। ਜਿਸ ਕਾਰਨ ਪ੍ਰਸ਼ਾਸਨ ਵੱਲੋਂ ਇਸ ਆਰਜੀ ਪੁਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੁਰਾਣਾ ਪੁਲ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਚੋਏ ਦੇ ਅੰਦਰ ਛੋਟੇ ਵਹੀਕਲ ਲੰਘਣ ਲਈ ਇੱਕ ਆਰਜੀ ਪੁਲ ਬਣਾਇਆ ਗਿਆ ਸੀ, ਪ੍ਰੰਤੂ ਹੁਣ ਪਿੱਛੋਂ ਪਾਣੀ ਦਾ ਪੱਧਰ ਵਧਣ ਕਾਰਨ ਇਸ ਪੁੱਲ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
Sunam Bridge
ਇਸ ਮੌਕੇ ਪੁਲ ਤੇ ਆਕੇ ਭਾਜਪਾ ਆਗੂ ਮੈਡਮ ਦਮਨ ਥਿੰਦ ਬਾਜਵਾ ਅਤੇ ਉਹਨਾਂ ਦੇ ਪਤੀ ਹਰਮਨਦੇਵ ਬਾਜਵਾ ਨੇ ਮੌਕੇ ‘ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਰਾਸਤਿਓ ਨਾ ਲੰਘਣ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਜਦੋਂ ਇਹ ਆਰਜੀ ਪੁਲ ਬਣਾਇਆ ਜਾ ਰਿਹਾ ਸੀ ਤਾਂ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਇਹ ਦੱਸਿਆ ਗਿਆ ਸੀ ਕਿ ਇਹ ਆਰਜੀ ਪੁਲ ਬਣਾਉਣ ਨਾਲ ਚੋਏ ਦੇ ਅੰਦਰ ਬੰਨ ਲੱਗੇਗਾ ਜੋ ਪਾਣੀ ਨੂੰ ਇਥੋਂ ਰੋਕੇਗਾ ਅਤੇ ਪਿੱਛੋਂ ਚੋਆ ਓਵਰਫਲੋ ਹੋ ਕੇ ਕਈ ਪਿੰਡਾਂ ਦੀ ਫਸਲ ਨੂੰ ਮਾਰ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਹਲੇ ਤਾਂ ਪਿੱਛੇ ਇੱਕ ਦੋ ਬਰਸਾਤ ਹੋਈ ਹੈ ਜਦੋਂ ਅਗਲੇ ਮਹੀਨੇ ਬਰਸਾਤਾਂ ਸ਼ੁਰੂ ਹੋਣਗੀਆਂ ਤਾਂ ਇਹ ਆਰਜੀ ਪੁਲ ਜੋ ਚੋਏ ‘ਚ ਬਣਾਇਆ ਗਿਆ ਹੈ ਇਹ ਪਾਣੀ ਦੇ ਲਈ ਬੰਨ ਦਾ ਕੰਮ ਕਰੇਗਾ ਜ਼ੋ ਇਹ ਕਈ ਪਿੰਡਾਂ ਦੀ ਫਸਲ ਨੂੰ ਡੁਵਾਉਣ ਦਾ ਕਾਰਨ ਬਣੇਗਾ, ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਉਹ ਅਪੀਲ ਕਰਦੇ ਹਨ ਕਿ ਇਸ ਆਰਜੀ ਪੁਲ ਨੂੰ ਚੱਕਿਆ ਜਾਵੇ ਤਾਂ ਜੋ ਪਾਣੀ ਦਾ ਰਾਸਤਾ ਪੱਧਰਾ ਹੋ ਸਕੇ ਅਤੇ ਚੋਏ ਅੰਦਰ ਕੋਈ ਬੰਨ ਨਾ ਬਣੇ ਤਾਂ ਜੋ ਕਈ ਪਿੰਡਾਂ ਦੀ ਫਸਲ ਦਾ ਬਚਾਅ ਹੋ ਸਕੇ।
Also Read : ਸਾਬਕਾ ਵਿਧਾਇਕ ਸਤਿਕਾਰ ਕੌਰ ’ਤੇ ਕਿਹਡ਼ੇ ਮਾਮਲੇ ’ਚ ਹੋਏ ਦੋਸ਼ ਤੈਅ, ਜਾਣੋ