Holiday Announcement in Punjab: ਸਾਰੇ ਸਕੂਲਾਂ ’ਚ ਇਸ ਦਿਨ ਤੋਂ ਸ਼ੁਰੂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ

Haryana School Holidays

Haryana School Holidays : ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਵਧਦੀ ਗਰਮੀ ਦੇ ਮੱਦੇਨਜਰ ਸਿੱਖਿਆ ਵਿਭਾਗ ਹਰਿਆਣਾ ਤੇ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਆਪਣੇ ਨਵੇਂ ਕੋਰਸ ਸ਼ਡਿਊਲ ’ਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ ਦਾ ਸਮਾਂ ਸ਼ਾਮਲ ਕੀਤਾ ਹੈ। ਬੋਰਡ ਨੇ ਇਹ ਵੀ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪ੍ਰੋਜੈਕਟ ਨਾਲ ਸਬੰਧਤ ਕੰਮ ਤੇ ਹੋਮਵਰਕ ’ਤੇ ਜੋਰ ਦਿੱਤਾ ਜਾਵੇਗਾ। (Holiday Announcement in Punjab)

ਇਸ ਦੌਰਾਨ ਸੂਬੇ ਦੇ ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਸਕੂਲ ਨੂੰ ਕਿਸੇ ਵੀ ਤਰ੍ਹਾਂ ਦਾ ਕੈਂਪ ਲਾਉਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਚੇਤੇ ਰਹੇ ਕਿ ਅਪਰੈਲ ਮਹੀਨੇ ’ਚ ਹੀ ਦੋ ਦਿਨ ਪਹਿਲਾਂ ਹਰਿਆਣਾ ਰਾਜ ’ਚ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਸੀ। ਹਾਲਾਂਕਿ ਪਿਛਲੇ ਦਿਨ ਹਰਿਆਣਾ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 0.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਭਾਰਤ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 3 ਦਿਨਾਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ ਵਾਧਾ ਹੋਣ ਦੀ ਸੰਭਾਵਨਾ ਹੈ। (Holiday Announcement in Punjab)

28 ਅਪਰੈਲ ਤੋਂ ਬਾਅਦ ਵਧੇਗਾ ਤਾਪਮਾਨ | Haryana School Holidays

ਪਰ ਮੌਸਮ ਵਿਭਾਗ ਅਨੁਸਾਰ ਅੱਜ ਤੋਂ ਤੇਜ ਹਵਾਵਾਂ ਦੇ ਨਾਲ ਮੀਂਹ ਦਾ ਦੌਰ ਵੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ 28 ਅਪਰੈਲ ਤੋਂ ਮੌਸਮ ਇੱਕ ਵਾਰ ਫਿਰ ਗਰਮ ਹੋਣਾ ਸ਼ੁਰੂ ਹੋ ਗਿਆ ਹੈ। ਦੱਸ ਦੇਈਏ ਕਿ ਮਈ ਦੇ ਸ਼ੁਰੂ ’ਚ ਜਦੋਂ ਗਰਮੀਆਂ ਸ਼ੁਰੂ ਹੁੰਦੀਆਂ ਹਨ ਤਾਂ ਹਰਿਆਣਾ ਦੇ ਸਾਰੇ ਸਰਕਾਰੀ ਸਕੂਲਾਂ ’ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਤਾਂ ਜੋ ਬੱਚਿਆਂ ਨੂੰ ਗਰਮੀਆਂ ਦੇ ਮੌਸਮ ’ਚ ਸਫਰ ਕਰਨ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। (Haryana School Holidays)

DC vs GT: ਦਿੱਲੀ ਤੇ ਗੁਜਰਾਤ ਵਿਚਕਾਰ ਅੱਜ ਜ਼ਬਰਦਸਤ ਮੁਕਾਬਲਾ, ਅੱਜ ਟਾਪ-2 ’ਚ ਪਹੁੰਚ ਸਕਦੀ ਹੈ ਗੁਜਰਾਤ

ਇਸ ਤੋਂ ਇਲਾਵਾ ਇਨ੍ਹਾਂ ਛੁੱਟੀਆਂ ਦਾ ਮੰਤਵ ਇਮਤਿਹਾਨਾਂ ਤੋਂ ਬਾਅਦ ਦਾਖਲੇ ਸ਼ੁਰੂ ਹੋਣ ’ਤੇ ਵਿਦਿਅਕ ਬਰੇਕ ਦੇਣਾ ਵੀ ਦੱਸਿਆ ਜਾਂਦਾ ਹੈ, ਤਾਂ ਜੋ ਇਨ੍ਹਾਂ ਦਿਨਾਂ ਦੌਰਾਨ ਸਕੂਲੀ ਬੱਚੇ ਆਪਣੇ ਭੈਣ-ਭਰਾ ਤੇ ਮਾਪਿਆਂ ਨਾਲ ਘਰ ਬੈਠ ਕੇ ਛੁੱਟੀਆਂ ਦਾ ਆਨੰਦ ਮਾਣ ਸਕਣ। ਇਸ ਦੌਰਾਨ ਸਕੂਲੀ ਬੱਚੇ ਆਪਣੇ ਮਾਤਾ-ਪਿਤਾ ਨਾਲ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਜਾਂਦੇ ਹਨ, ਜਦਕਿ ਕੁਝ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਸਮਾਂ ਬਿਤਾਉਂਦੇ ਹਨ। (Haryana School Holidays)

47 ਡਿਗਰੀ ਤੱਕ ਪਹੁੰਚ ਜਾਂਦਾ ਹੈ ਗਰਮੀਆਂ ’ਚ ਜ਼ਿਆਦਾਤਰ ਤਾਪਮਾਨ | Holiday Announcement in Punjab

ਜ਼ਿਕਰਯੋਗ ਹੈ ਕਿ ਹਰਿਆਣਾ ’ਚ ਜੂਨ ਮਹੀਨੇ ’ਚ ਗਰਮੀ ਆਪਣੇ ਸਿਖਰ ’ਤੇ ਪਹੁੰਚ ਜਾਂਦੀ ਹੈ। ਇਸ ਦੌਰਾਨ ਕਈ ਵਾਰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਜਾਂਦਾ ਹੈ। ਗਰਮੀਆਂ ਦੇ ਉਲਟ ਸਰਦੀਆਂ ਦੀਆਂ ਛੁੱਟੀਆਂ ਦਾ ਸਮਾਂ ਵੀ ਪਹਿਲਾਂ ਹੀ ਤੈਅ ਕਰ ਲਿਆ ਗਿਆ ਹੈ। 2 ਸਾਲ ਪਹਿਲਾਂ ਤੱਕ ਸਰਦੀਆਂ ਦੀਆਂ ਛੁੱਟੀਆਂ ਹਰ ਸਾਲ 22 ਦਸੰਬਰ ਤੋਂ ਹੁੰਦੀਆਂ ਸਨ, ਹੁਣ ਸਿੱਖਿਆ ਵਿਭਾਗ ਨੇ ਇਨ੍ਹਾਂ ਛੁੱਟੀਆਂ ਦਾ ਸਮਾਂ 15 ਜਨਵਰੀ ਤੱਕ ਤੈਅ ਕਰ ਦਿੱਤਾ ਹੈ। (Holiday Announcement in Punjab)