ਫਿਲਮ ਵਿਵਾਦ : ਕਾਂਗਰਸ ਨੇ ਫਿਲਮ ਦੇ ਕੰਟੈਂਟ ‘ਤੇ ਇਤਾਰਜ਼ਗੀ ਪ੍ਰਗਟਾਈ
ਪੰਜਾਬ ‘ਚ ਨਹੀਂ ਲੱਗੇਗਾ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਤੇ ਬੈਨ
ਭੋਪਾਲ | ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ‘ਤੇ ਅਧਾਰਿਤ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦ ਦੀ ਸਥਿਤੀ ਬਣ ਗਈ ਹੈ ਕਾਂਗਰਸ ਨੇ ਸ਼ੁੱਕਰਵਾਰ ਨੂੰ ਇਸ ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋਣ ਤੋਂ ਬਾਅਦ ਇਸ ‘ਤੇ ਇਤਰਾਜ਼ਗੀ ਪ੍ਰਗਟਾਉਂਦਿਆਂ ਨਿਰਮਾਤਾ ਡਾਇਰੈਕਟਰ ਨਾਲ ਇਤਰਾਜ਼ਯੋਗ ਦ੍ਰਿਸ਼ ਤੇ ਗੱਲਬਾਤ ਹਟਾਉਣ ਦੀ ਮੰਗ ਕੀਤੀ ਹੈ
ਕਾਂਗਰਸ ਦੀ ਮੀਡੀਆ ਵਿਭਾਗ ਦੀ ਮੁਖੀ ਸ਼ੋਭਾ ਓਝਾ ਨੇ ਕਿਹਾ ਕਿ ਇਸ ਫਿਲਮ ਦਾ ਟ੍ਰੇਲਰ ਵੇਖਿਆ ਗਿਆ ਹੈ ਕਾਂਗਰਸ ਨਿਰਮਾਤਾ ਡਾਇਰੈਕਟਰ ਤੋਂ ਮੰਗ ਕਰਦੀ ਹੈ ਕਿ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਨੂੰ ਦਿਖਾਇਆ ਜਾਵੇ ਟ੍ਰੇਲਰ ‘ਚ ਹੀ ਕੁਝ ਇਤਰਾਜਯੋਗ ਦ੍ਰਿਸ਼ ਤੇ ਗੱਲਬਾਤ ਹੈ, ਜਿਸ ਤੋਂ ਲੱਗਦਾ ਹੈ ਕਿ ਇਸ ਦੇ ਰਾਹੀਂ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਛਵੀ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਦ੍ਰਿਸ਼ ਤੇ ਗੱਲਬਾਤ ਫਿਲਮ ‘ਚ ਨਹੀਂ ਹੋਣੀ ਚਾਹੀਦੀ ਮੱਧ ਪ੍ਰਦੇਸ਼ ‘ਚ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਤੇ ਬੈਨ ਦੀਆਂ ਖਬਰਾਂ ਦਰਮਿਆਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਪੱਸ਼ਟ ਕੀਤਾ ਕਿ ਸੂਬੇ ‘ਚ ਫਿਲਮ ‘ਤੇ ਬੈਨ ਨਹੀਂ ਲਾਇਆ ਜਾਵੇਗਾ ਪੰਜਾਬ ‘ਚ ਕਾਂਗਰਸ ਇਸ ਦੇ ਜਵਾਬ ‘ਚ ਪ੍ਰਧਾਨ ਮੰਤਰੀ ਮੋਦੀ ‘ਤੇ ਫਿਲਮ ਬਣਾਏਗੀ ਅੰਮ੍ਰਿਤਸਰ ਪੱਛਮ ਤੋਂ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਇਸ ਫਿਲਮ ਦੇ ਵਿਰੋਧ ‘ਓ ਪ੍ਰਧਾਨ ਮੰਤਰੀ ਮੋਦੀ ‘ਤੇ ਫਿਲਮ ਬਣਾਉਣ ਦਾ ਐਲਾਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।