ਕਿਸਾਨਾਂ ਦੇ ਮੁੱਦੇ ‘ਤੇ ਇਨੈਲੋ-ਕਾਂਗਰਸ ਦਾ ਹੰਗਾਮਾ, ਹੱਥੋ-ਪਾਈ ਹੋਣ ਤੱਕ ਆਈ ਨੌਬਤ

The uprisings of the INLD-Congress on the issue of farmers, till the handiwork was done

ਕ੍ਰਿਸ਼ਨ ਬੇਦੀ ਤੇ ਕੇਹਰ ਸਿੰਘ ‘ਚ ਹੋਈ ਤੂੰ-ਤੂੰ, ਮੈਂ-ਮੈਂ, ਹੱਥੋਪਾਈ ਲਈ ਅੱਗੇ ਆਏ ਦੋਵੇਂ

ਚੰਡੀਗੜ੍ਹ | ਹਰਿਆਣਾ ਵਿਧਾਨ ਸਭਾ ਦੇ ਇੱਕ ਰੋਜ਼ਾ ਸੈਸ਼ਨ ‘ਚ ਵੀ ਜੰਮ ਕੇ ਹੰਗਾਮਾ ਹੋਇਆ, ਜਿੱਥੇ ਇੱਕ ਪਾਸੇ ਕਿਸਾਨਾਂ ਦੇ ਮੁੱਦੇ ਸਬੰਧੀ ਇਨੈਲੋ ਤੇ ਕਾਂਗਰਸ ਨੇ ਰੌਲਾ-ਰੱਪਾ ਪਾਇਆ, ਦੂਜੇ ਪਾਸੇ ਇੱਕ ਮੁੱਦੇ ਸਬੰਧੀ ਇਨੈਲੋ ਵਿਧਾਇਕਾਂ ਤੇ ਭਾਜਪਾ ਸਰਕਾਰ ਦੇ ਰਾਜ ਮੰਤਰੀ ਕ੍ਰਿਸ਼ਨ ਬੇਦੀ ਦਰਮਿਆਨ ਹੱਥੋਪਾਈ ਤੱਕ ਕਰਨ ਦੀ ਸਥਿਤੀ ਪੈਦਾ ਹੋ ਗਈ ਮਾਮਲਾ ਇੰਨਾ ਜ਼ਿਆਦਾ ਅੱਗੇ ਵਧ ਗਿਆ ਕਿ ਸਪੀਕਰ ਕੰਵਰਪਾਲ ਗੁੱਜਰ ਦੇ ਆਦੇਸ਼ ‘ਤੇ ਮਾਰਸ਼ਲ ਨੂੰ ਸਾਹਮਣੇ ਆ ਕੇ ਦਖਲ ਦੇਣਾ ਪਿਆ ਮਾਰਸ਼ਲ ਨੇ ਕਿਸੇ ਤਰ੍ਹਾਂ ਦੀ ਹੱਥੋਪਾਈ ਤੋਂ ਬਚਾਉਣ ਦੀ ਕੋਸ਼ਿਸ਼ ਕਰਦਿਆਂ ਇਨੈਲੋ ਵਿਧਾਇਕਾਂ ਨੂੰ ਇੱਕ ਪਾਸੇ ਕਰ ਦਿੱਤਾ ਹਾਲਾਂਕਿ ਇਸ ਮਾਮਲੇ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਾਰ-ਵਾਰ ਆਪਣੀ ਕੁਰਸੀ ਤੋਂ ਉਠ ਕੇ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਦੌਰਾਨ ਮੁੱਖ ਮੰਤਰੀ ਨੇ ਅਭੈ ਚੌਟਾਲਾ ਨੂੰ ਆਪਣੇ ਵੱਲ ਸੱਦ ਕੇ ਆਪਣੇ ਵਿਧਾਇਕਾਂ ਨੂੰ ਕਾਬੂ ‘ਚ ਰੱਖਣ ਤੱਕ ਦੀ ਸਲਾਹ ਦਿੱਤੀ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਜਦੋਂ ਗੰਨੇ ਦੀ ਅਦਾਇਗੀ ਦੇ ਮੁੱਦੇ ਸਬੰਧੀ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਆਪਣਾ ਤਰਕ ਰੱਖ ਰਹੇ ਸਨ ਤਾਂ ਉਦੋਂ ਅਭੈ ਚੌਟਾਲਾ ਨੇ ਗੰਨੇ ‘ਤੇ ਗੱਲ ਕਰਨ ਦੀ ਜਗ੍ਹਾ ਕਿਸਾਨਾਂ ਦੇ ਕਰਜ਼ੇ ਮਾਫ਼ੀ ‘ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਇਸ ਦੇ ਨਾਲ ਹੀ ਉਹ ਐਸਵਾਈਐਲ ਦੇ ਮਾਮਲੇ ‘ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਜਵਾਬ ਚਾਹੁੰਦੇ ਸਨ ਕਿ ਆਖਰਕਾਰ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹਰਿਆਣਾ ਸਰਕਾਰ ਨੇ ਐਸਵਾਈਐਲ ਦੇ ਮਾਮਲੇ ‘ਚ ਕੀ ਕੀਤਾ ਹੈ ਇਸ ਗੱਲ ਸਬੰਧੀ ਭਾਜਪਾ ਦੇ ਕਈ ਵਿਧਾਇਕਾਂ ਨੇ ਇਤਰਾਜ ਪ੍ਰਗਟਾਇਆ ਕਿ ਉਹ ਆਪਣੇ ਮੁੱਦੇ ‘ਤੇ ਬੋਲਣ ਦੀ ਜਗ੍ਹਾ ਸਦਨ ਦਾ ਸਮਾਂ ਖਰਾਬ ਕਰ ਰਹੇ ਹਨ ਇਸ ਦੌਰਾਨ ਸਪੀਕਰ ਕੰਵਰਪਾਲ ਨੇ ਅਭੈ ਚੌਟਾਲਾ ਨੂੰ ਸਿਰਫ਼ ਮੁੱਦੇ ‘ਤੇ ਹੀ ਬੋਲਣ ਦੀ ਸਲਾਹ ਦੇ ਦਿੱਤੀ ਪਰੰਤੂ ਹਾਲੇ ਚੌਟਾਲਾ ਵਾਰ-ਵਾਰ ਐਸਵਾਈਐਲ ਦੇ ਮੁੱਦੇ ਨੂੰ ਹੀ ਸਾਹਮਣੇ ਲੈ ਕੇ ਆ ਰਹੇ ਸਨ ਇਸ ਦੌਰਾਨ ਇਨੈਲੋ ਦੇ ਵਿਧਾਇਕਾਂ ਨੇ ਦੋ ਵਾਰ ਬੇਲ ‘ਚ ਜਾ ਕੇ ਹੰਗਾਮਾ ਵੀ ਕੀਤਾ
ਜਦੋਂ ਇਨੈਲੋ ਦੇ ਵਿਧਾਇਕ ਬੇਲ ‘ਚ ਹੰਗਾਮਾ ਕਰ ਰਹੇ ਸਨ ਤਾਂ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਅਭੈ ਚੌਟਾਲਾ ਲਈ ਕੁਝ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਦਿੱਤੀ ਜੋ ਕਿ ਇਨੈਲੋ ਵਿਧਾਇਕਾਂ ਨੇ ਬਰਦਾਸ਼ਤ ਨਾ ਕਰਦਿਆਂ ਉਨ੍ਹਾਂ ਵੱਲੋਂ ਤਿੱਖੀ ਨੋਕਝੋਕ ਕਰਦਿਆਂ ਵਧਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਇਨੈਲੋ ਦੇ ਵਿਧਾਇਕ ਕੇਹਰ ਸਿੰਘ ਨੇ ਕ੍ਰਿਸ਼ਨ ਕੁਮਾਰ ਬੇਦੀ ਨੂੰ ਸਦਨ ਤੋਂ ਬਾਹਰ ਆ ਕੇ ਦੋ ਚਾਰ ਹੱਥ ਹੋਣ ਦੀ ਧਮਕੀ ਵੀ ਦੇ ਦਿੱਤੀ ਦੋਵੇਂ ਪਾਸਿਓਂ ਧਮਕੀਆਂ ਦਾ ਦੌਰ ਚੱਲਣ ਤੋਂ ਬਾਅਦ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਜਿਸ ਨੂੰ ਦੇਖਦਿਆਂ ਸਪੀਕਰ ਕਵਰ ਪਾਲ ਸਿੰਘ ਨੇ ਮਾਰਸ਼ਲ ਨੂੰ ਸਥਿਤੀ ਨੂੰ ਸੰਭਾਲਣ ਲਈ ਕਿਹਾ ਮਾਰਸ਼ਲ ਨੇ ਵਿਧਾÎÂਕਾਂ ਨੂੰ ਇੱਕ-ਦੂਜੇ ਤੋਂ ਦੂਰ ਕਰਦਿਆਂ ਮਾਮਲੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।