ਹਰ ਤੀਜੇ ਦਿਨ ਜਾਰੀ ਹੋ ਰਹੀ ਐ ਲਿਸਟ, ਅਕਾਲੀ ਦਲ ‘ਚ ਸਕੱਤਰਾਂ ਦਾ ਆਇਆ ਹੜ੍ਹ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਪਣੀ ਪਾਰਟੀ ਦਾ ਸੰਗਠਨ ਯਾਦ ਆ ਗਿਆ ਹੈ, ਜਿਸ ਕਾਰਨ ਹਰ ਤੀਜੇ ਦਿਨ ਨਵੇਂ-ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਹੋ ਰਹੀ ਹੈ ਤੇ ਰਿਉੜੀਆਂ ਵਾਂਗ ਅਹੁਦੇ ਵੰਡੇ ਜਾ ਰਹੇ ਹਨ ਪਾਰਟੀ ‘ਚ ਅਹੁਦੇਦਾਰੀਆਂ ਇਸ ਕਦਰ ਵੰਡੀਆਂ ਜਾ ਰਹੀਆਂ ਹਨ ਕਿ ਸਕੱਤਰਾਂ ਦਾ ਤਾਂ ਹੜ੍ਹ ਹੀ ਆ ਗਿਆ ਹੈ।
ਜਾਣਕਾਰੀ ਅਨੁਸਾਰ ਪਿਛਲੇ ਲਗਭਗ 10 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ‘ਚ ਕੋਈ ਵੀ ਛੋਟਾ-ਮੋਟਾ ਅਹੁਦਾ ਲੈਣ ਲਈ ਵੱਡੀ ਤੋਂ ਵੱਡੀ ਸਿਫ਼ਾਰਸ਼ ਕਰਾਉਣ ‘ਤੇ ਵੀ ਜਲਦੀ ਜਲਦੀ ਕੋਈ ਅਹੁਦਾ ਨਹੀਂ ਮਿਲਦਾ ਸੀ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਕਾਫ਼ੀ ਜਿਆਦਾ ਹੇਠਾਂ ਆਇਆ ਤਾਂ ਆਮ ਵਰਕਰਾਂ ਨੂੰ ਅਹੁਦੇ ਮਿਲਣ ਲੱਗ ਪਏ। ਪਿਛਲੇ 2-3 ਮਹੀਨਿਆਂ ਤੋਂ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਗਿਆ, ਉਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨਾ ਸਿਰਫ਼ ਆਪਣੇ ਸੰਗਠਨ ਦੀ ਯਾਦ ਆਉਂਦੀ ਗਈ, ਸਗੋਂ ਹਰ ਤੀਜੇ ਦਿਨ ਨਵੇਂ ਨਵੇਂ ਅਹੁਦੇਦਾਰਾਂ ਦੀ ਲਿਸਟ ਵੀ ਜਾਰੀ ਹੋਣ ਲਗ ਪਈ। ਬਲਾਕ ਪੱਧਰ ਦੇ ਅਹੁਦੇਦਾਰਾਂ ਤੋਂ ਲੈ ਕੇ ਜ਼ਿਲ੍ਹੇ ਪੱਧਰ ਦੀਆਂ ਅਹੁਦੇਦਾਰੀਆਂ ਵੰਡਣ ਤੋਂ ਬਾਅਦ ਹੁਣ ਸੁਖਬੀਰ ਬਾਦਲ ਸੂਬੇ ਪੱਧਰ ਦੀ ਅਹੁਦੇਦਾਰੀਆਂ ਵੰਡਣ ਲੱਗੇ ਹੋਏ ਹਨ। ਇਸ ਸਮੇਂ ਪਾਰਟੀ ਸਕੱਤਰਾਂ ਦੀ ਇੰਨੀ ਵੱਡੀ ਫੌਜ ਹੈ ਕਿ ਸੁਖਬੀਰ ਬਾਦਲ ਜਾਂ ਕਿਸੇ ਹੋਰ ਆਗੂ ਲਈ ਅਹੁਦੇਦਾਰਾਂ ਦੀ ਗਿਣਤੀ ਕਰਨੀ ਹੀ ਔਖੀ ਹੈ ਪੰਜਾਬ ਦੇ ਹਰ ਜ਼ਿਲ੍ਹੇ ਨਹੀਂ, ਸਗੋਂ ਬਲਾਕ ‘ਚ ਵੀ ਸੂਬਾ ਸਕੱਤਰ ਮੌਜੂਦ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।