ਧੋਨੀ ਨਾਲ ਅਜਿਹਾ ਵਤੀਰਾ ਠੀਕ ਨਹੀਂ : ਵਿਰਾਟ

ਕੋਹਲੀ ਨੇ ਦਰਸ਼ਕਾਂ ਦੇ ਵਤੀਰੇ ਨੂੰ ਮੰਦਭਾਗਾ ਦੱਸਿਆ | Virat Kohali

ਭਾਰਤ ਤੇ ਇੰਗਲੈਂਡ ਦਰਮਿਆਨ ਦੂਸਰੇ ਇੱਕ ਰੋਜ਼ਾ ਮੈਚ ‘ਚ ਭਾਰਤ ਦੀ 86 ਦੌੜਾਂ ਦੀ ਹਾਰ ‘ਚ ਲਗਭੱਗ ਸਾਰੇ ਬੱਲੇਬਾਜ਼ ਦੋਸ਼ੀ ਸਨ ਪਰ ਮੈਚ ਦੌਰਾਨ ਇੱਕ ਸਮਾਂ ਅਜਿਹਾ ਆਇਆ ਜਦੋਂ ਦਰਸ਼ਕਾਂ ਨੇ ਇਸ ਸਭ ਦਾ ਗੁੱਸਾ ਮਹਿੰਦਰ ਸਿੰਘ ਧੋਨੀ ‘ਤੇ ਕੱਢਣ ਦੀ ਕੋਸ਼ਿਸ਼ ਕੀਤੀ ਵਿਰਾਟ ਕੋਹਲੀ ਨੇ ਦਰਸ਼ਕਾਂ ਦੇ ਇਸ ਵਤੀਰੇ ਦੀ ਨਿੰਦਾ ਕਰਦੇ ਹੋਏ ਧੋਨੀ ਦਾ ਪੱਖ ਪੂਰਿਆ ਅਤੇ ਮੈਦਾਨ ‘ਤੇ ਫੈਂਸ ਦੇ ਅਜਿਹੇ ਰਵੱਈਏ ਨੂੰ ਮੰਦਭਾਗਾ ਦੱਸਿਆ ਧੋਨੀ ਨੇ ਜਦੋਂ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਤਾਂ ਸਟੇਡੀਅਮ ‘ਚ ਕੋਈ ਤਾਲੀ ਨਹੀਂ ਵੱਜੀ, ਇੱਥੋਂ ਤੱਕ ਕਿ ਭਾਰਤੀ ਡਰੈਸਿੰਗ ਰੂਮ ਵੀ ਖ਼ਾਮੋਸ਼ ਰਿਹਾ। (Virat Kohali)

ਦਰਅਸਲ ਭਾਰਤ ਦੇ ਦੂਸਰੇ ਬੱਲੇਬਾਜ਼ਾਂ ਵਾਂਗ ਧੋਨੀ ਨੂੰ ਸ਼ਾਟ ਲਗਾਉਣ ‘ਚ ਦਿੱਕਤ ਹੋ ਰਹੀ ਸੀ ਅਜਿਹੇ ‘ਚ ਧੋਨੀ ਨੂੰ ਆਪਣੀ ਹਮਲਾਵਰ ਖੇਡ ਦੇ ਉਲਟ ਖੇਡਦਿਆਂ ਦੇਖ ਲੋਕਾਂ ਨੇ ਉਹਨਾਂ ਨੂੰ ਨਿਸ਼ਾਨੇ ‘ਤੇ ਲੈ ਲਿਆ ਹੱਦ ਓਦੋਂ ਹੋਈ ਜਦੋਂ ਧੋਨੀ ਦੀ ਹਰ ਖ਼ਾਲੀ ਗੇਂਦ ਖੇਡਣ ‘ਤੇ ਦਰਸ਼ਕ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਣ ਲੱਗੇ ਧੋਨੀ ਅਜਿਹੀ ਸਥਿਤੀ ‘ਚ ਕੁਝ ਦੇਰ ਤਾਂ ਸ਼ਾਂਤੀ ਨਾਲ ਖੇਡਦੇ ਰਹੇ ਪਰ ਕੁਝ ਦੇਰ ਬਾਅਦ ਸ਼ਾੱਟ ਲਗਾਉਣ ਦੇ ਚੱਕਰ ‘ਚ ਆਊਟ ਹੋ ਕੇ ਚਲੇ ਗਏ। (Virat Kohali)

ਵਿਰਾਟ ਨੇ ਪ੍ਰਸ਼ੰਸਕਾਂ ਦੇ ਇਸ ਵਤੀਰੇ ਦੀ ਨਿੰਦਾ ਕਰਦੇ ਹੋਏ ਧੋਨੀ ਦਾ ਬਚਾਅ ਕੀਤਾ ਅਤੇ ਅਜਿਹੇ ਰਵੱਈਏ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਅਜਿਹਾ ਕਈ ਵਾਰ ਦੇਖਿਆ ਗਿਆ ਹੈ ਕਿ ਜਦੋਂ ਵੀ ਉਹ ਚੰਗੀ ਨਹੀਂ ਖੇਡਦੇ ਤਾਂ ਲੋਕ ਅਜਿਹਾ ਕਰਦੇ ਹਨ ਇਹ ਮੰਦਭਾਗਾ ਹੈ ਅਸੀਂ ਉਹਨਾਂ ਨੂੰ ਸਭ ਤੋਂ ਬਿਹਤਰ ਫਿਨਿਸ਼ਰ ਕਹਿੰਦੇ ਹਾਂ ਪਰ ਜਦੋਂ ਉਹ ਚੰਗਾ ਨਹੀਂ ਖੇਡਦੇ ਤਾ ਲੋਕ ਉਹਨਾਂ ਨੂੰ ਨਿਸ਼ਾਨੇ ‘ਤੇ ਲੈ ਆਉਂਦੇ ਹਨ ਕ੍ਰਿਕਟ ‘ਚ ਬੁਰੇ ਦਿਨ ਆਉਂਦੇ ਹਨ, ਅੱਜ ਦਾ ਦਿਨ ਸਾਰੀ ਟੀਮ ਲਈ ਹੀ ਬੁਰਾ ਰਿਹਾ ਲੋਕ ਬਹੁਤ ਛੇਤੀ ਨਤੀਜ਼ਿਆਂ ‘ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ ਜੋ ਠੀਕ ਨਹੀਂ ਮੈਨੂੰ ਧੋਨੀ ਅਤੇ ਟੀਮ ਦੇ ਬਾਕੀ ਖਿਡਾਰੀਆਂ ਦੀ ਕਾਬਲੀਅਤ ‘ਤੇ ਪੂਰਾ ਭਰੋਸਾ ਹੈ। (Virat Kohali)