ਭਾਰਤ ਹੁਣ ਕਰ ਸਕੇਗਾ ਮਿਜ਼ਾਈਲ ਨਾਲ ਦੁਸ਼ਮਣ ਦੀ ਮਿਜ਼ਾਈਲ ਨੂੰ ਖਤਮ

Successful, Testing, Supersonic, Interceptor, Missile, Made in India

ਭਾਰਤ ਨੂੰ ਮਿਲੀ ਵੱਡੀ ਸਫ਼ਲਤਾ | Missiles

  • ਸੁਪਰਸੋਨਿਕ ਇੰਟਰਸੇਪਟਰ ਮਿਜ਼ਾਇਲ ਦਾ ਸਫ਼ਲਤਾਪੂਰਵਕ ਪ੍ਰੀਖਣ

ਓਡੀਸ਼ਾ (ਏਜੰਸੀ)। ਸੁਪਰ ਪਾਵਰ ਬਣਨ ਦੀ ਦਿਸ਼ਾ ‘ਚ ਭਾਰਤ ਨੇ ਇੱਕ ਹੋਰ ਕਦਮ ਅੱਗੇ ਵਧਾਇਆ ਹੈ ਭਾਰਤ ਨੇ ਸਵਦੇਸ਼ੀ ਵਿਕਸਿਤ ਉਨਤ ਹਵਾਈ ਰੱਖਿਆ (ਏਏਡੀ) ਸੁਪਰਸੋਨਿਕ ਇੰਟਰਸੇਪਟਰ ਮਿਜ਼ਾਇਲ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਹੈ, ਜਿਸ ਤੋਂ ਬਾਅਦ ਭਾਰਤ ਵਿਸ਼ਵ ਦਾ ਚੌਥਾ ਅਜਿਹਾ ਦੇਸ਼ ਬਣ ਗਿਆ ਹੈ ਜੋ ਮਿਜ਼ਾਇਲ ਨਾਲ ਮਿਜ਼ਾਇਲ ਨੂੰ ਨਸ਼ਟ ਕਰ ਸਕਦਾ ਹੈ ਵੀਰਵਾਰ ਨੂੰ ਓਡੀਸ਼ਾ ਦੇ ਸਮੁੰਦਰ ਤਟ ਨੇੜੇ ਸਥਿੱਤ ਵਹੀਲਰ ਆਈਲੈਂਡ (ਜਿਸ ਨੂੰ ਹੁਣ ਅਬਦੁਲ ਕਲਾਮ ਆਈਲੈਂਡ ਕਿਹਾ ਜਾਂਦਾ ਹੈ) ‘ਤੇ ਇਹ ਟੈਸਟ ਕੀਤਾ ਗਿਆ ਜੋ ਘੱਟ ਉੱਚਾਈ ‘ਚ ਕਿਸੇ ਵੀ ਆਉਣ ਵਾਲੀ ਬੈਲੀਸਟਿਕ ਮਿਜ਼ਾਇਲ ਨੂੰ ਨਸ਼ਟ ਕਰਨ ‘ਚ ਮਾਹਿਰ ਹੈ। (Missiles)

ਇਹ ਵੀ ਪੜ੍ਹੋ : ਅਮਿਤ ਸ਼ਾਹ ਨੇ ਡੀਜੀ ਅਤੇ ਆਈਜੀ ਦੇ 58ਵੀਂ ਕਾਨਫਰੰਸ ਦਾ ਹਾਈਬ੍ਰਿਡ ਮੋਡ ’ਚ ਕੀਤਾ ਉਦਘਾਟਨ

ਇਹ ਇਸ ਸਾਲ ਕੀਤਾ ਗਿਆ ਤੀਜਾ ਸੁਪਰਸੋਨਿਕ ਇੰਟਰਸੇਪਟਰ ਪ੍ਰੀਖਣ ਸੀ, ਜਿਸ ‘ਚ ਪ੍ਰਿਥਵੀ ਦੇ ਵਾਯੂਮੰਡਲ ਦੇ 30 ਕਿਮੀ ਉੱਚਾਈ ਦੇ ਅੰਦਰ ਇੰਟਰਸੇਪਟਰ ਵੱਲੋਂ ਬੈਲੀਸਟਿਕ ਮਿਜ਼ਾਇਲ ਦਾ ਟੀਚਾ ਸਫ਼ਲਤਾਪੂਰਵਕ ਰੋਕ ਦਿੱਤਾ ਗਿਆ ਸੀ ਟੈਸਟ ਲਾਂਚ ਤੋਂ ਬਾਅਦ ਰੱਖਿਆ ਸੂਤਰਾਂ ਨੇ ਕਿਹਾ ਕਿ ਇਹ ਇੱਕ ਸਿੱਧਾ ਹਿੱਟ ਤੇ ਸ਼ਾਨਦਾਰ ਸਫ਼ਤਲਾ ਸੀ ਇਸ ਤੋਂ ਪਹਿਲਾਂ 1 ਮਾਰਚ ਤੇ 11 ਫਰਵਰੀ, 2017 ਨੂੰ ਦੋ ਪ੍ਰੀਖਣ ਹੋਏ ਸਨ, ਜੋ ਪੂਰਨ ਬਹੁ-ਪਰਤ ਬੈਲੀਸਟਿਕ ਮਿਜ਼ਾਇਲ ਰੱਖਿਆ ਪ੍ਰਣਾਲੀ ਦੇ ਯਤਨਾਂ ਤਹਿਤ ਕੀਤੇ ਗਏ ਸਨ। (Missiles)

ਸੂਤਰਾਂ ਨੇ ਦੱਸਿਆ ਕਿ ਅੱਜ ਦੇ ਪ੍ਰੀਖਣ ‘ਚ ਉੱਡਾਨ ਪ੍ਰਣਾਲੀ ‘ਚ ਇੰਟਰਸੇਪਟਰ ਦੇ ਵੱਖ-ਵੱਖ ਮਾਪਦੰਡਾਂ ਨੂੰ ਮਾਨਯ ਕਰਨ ਲਈ ਕੀਤਾ ਗਿਆ ਸੀ ਤੇ ਇਹ ਸਭ ਸਫ਼ਲ ਵੀ ਰਿਹਾ ਟੀਚਾ ਮਿਜ਼ਾਇਲ ਨਾਂਅ ਨਾਲ ਜਾਣੀ ਜਾਣ ਵਾਲੀ ਪ੍ਰਿਥਵੀ ਮਿਜ਼ਾਇਲ ਨੂੰ ਚਾਂਦੀਪੁਰ ਦੇ ਆਈਟੀਆਰ ਦੇ ਲਾਂਚ ਕੰਪਲੈਕਸ 3 ਤੋਂ ਲਾਂਚ ਕੀਤਾ ਗਿਆ ਜ਼ਿਕਰਯੋਗ ਹੈ ਕਿ ਮਿਜ਼ਾਇਲ ਤੋਂ ਮਿਜ਼ਾਇਲ ਨੂੰ ਨਸ਼ਟ ਕਰਨ ਦੀ ਸਮਰੱਥਾ ਇਸ ਤੋਂ ਪਹਿਲਾਂ ਅਮਰੀਕਾ, ਰੂਸ ਤੇ ਇਜ਼ਰਾਇਲ ਕੋਲ ਹੀ ਸੀ, ਪਰ ਹੁਣ ਭਾਰਤ ਵੀ ਇਸ ‘ਚ ਸ਼ਾਮਲ ਹੋ ਗਿਆ ਹੈ। (Missiles)