ਕੁਲਭੂਸ਼ਨ ਜਾਧਵ ਮਾਮਲਾ: ਪਾਕਿ ਦੀ ‘ਬੇਇੰਤਹਾ ਬਦਸਲੂਕੀ ‘ਤੇ ਸੰਸਦ ਨੇ ਪ੍ਰਗਟਾਇਆ ਗੁੱਸਾ

Kulbhushan Jadhav Case, Parliament,  Expresses, Anger, Pakistan, Iintimidation

ਕੁਲਭੂਸ਼ਨ ਜਾਧਵ ਮਾਮਲੇ ‘ਤੇ ਲੋਕ ਸਭਾ ‘ਚ ਬੋਲੀ ਸੁਸ਼ਮਾ

ਕਿਹਾ, ਪਾਕਿ ਨੇ ਨਹੀਂ ਕਿਹਾ ਪਤਨੀ ਦੇ ਜੁੱਤਿਆਂ ‘ਚ ਬੰਬ ਸੀ…!

ਨਵੀਂ ਦਿੱਲੀ, 28 ਦਸੰਬਰ

ਲੋਕ ਸਭਾ ‘ਚ ਸੁਸ਼ਮਾ ਸਵਰਾਜ ਨੇ ਪ੍ਰਗਟਾਇਆ ਕਿ ਇਸ ਗੱਲ ‘ਤੇ ਵਿਸ਼ੇਸ਼ ਤੌਰ ‘ਤੇ ਦੋਵਾਂ ਪੱਖਾਂ ‘ਤੇ ਸਹਿਮਤੀ ਪ੍ਰਗਟ ਕੀਤੀ ਗਈ ਸੀ ਕਿ ਮੀਡੀਆ ਨੂੰ ਕੁਲਭੂਸ਼ਣ ਜਾਧਵ ਦੇ ਪਰਿਵਾਰ ਦੇ ਕਰੀਬ ਆਉਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਪਰ ਪਾਕਿਸਤਾਨੀ ਮੀਡੀਆ ਉਨ੍ਹਾਂ ਦੇ ਨਜ਼ਦੀਕ ਹੀ ਨਹੀਂ ਆਇਆ, ਸਗੋਂ ਉਨ੍ਹਾਂ ਨੂੰ ਪੀੜਤ ਵੀ ਕੀਤਾ ਤੇ ਉਨ੍ਹਾਂ ‘ਤੇ ਤਾਅਨੇ ਮਾਰੇ ਵਿਦੇਸ਼ ਮੰਤਰੀ ਦੇ ਬਿਆਨ ਦੌਰਾਨ ਲੋਕਸਭਾ ‘ਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲੱਗੇ

ਸੁਸ਼ਮਾ ਸਵਰਾਜ ਨੇ ਦੱਸਿਆ ਕਿ ਉੱਪ ਹਾਈਕਮਿਸ਼ਨਰ ਦੀ ਗੈਰ ਮੌਜ਼ੂਦਗੀ ‘ਚ ਜਾਧਵ ਨਾਲ ਉਸ ਦੀ ਮਾਂ ਤੇ ਪਤਨੀ ਦੀ ਮੁਲਾਕਾਤ ਸ਼ੁਰੂ ਹੋਈ ਇਸ ਦੌਰਾਨ ਮਾਂ ਤੇ ਪਤਨੀ ਦੇ ਕੱਪੜੇ ਬਦਲਵਾ ਦਿੱਤੇ ਗਏ ਸਨ ਜੇਕਰ ਉਨ੍ਹਾਂ ਦੇਖਿਆ ਹੁੰਦਾ ਕਿ ਪਰਿਵਾਰ ਦੇ ਮੈਂਬਰਾਂ ਦੇ ਕੱਪੜੇ ਬਦਲੇ ਜਾ ਰਹੇ ਹਨ, ਤਾਂ ਉਹ ਵਿਰੋਧ ਦਰਜ ਜ਼ਰੂਰ ਕਰਵਾਉਂਦੇ ਉਨ੍ਹਾਂ ਕਿਹਾ ਕਿ ਪਰਮਾਤਮਾ ਦਾ ਸ਼ੁੱਕਰ ਹੈ ਕਿ ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਉਨ੍ਹਾਂ ਦੇ (ਕੁੱਲਭੂਸ਼ਣ ਜਾਧਵ ਦੀ ਪਤਨੀ) ਜੁੱਤੇ ‘ਚ ਇੱਕ ਬੰਬ ਸੀ!

ਜੇਕਰ ਸੁਰੱਖਿਆ ਕਾਰਨਾਂ ਕਰਕੇ ਜੁੱਤੇ ਲੁਹਾਏ ਗਏ, ਤਾਂ ਵਾਪਸ ਜਾਣ ‘ਤੇ ਉਨ੍ਹਾਂ ਨੂੰ ਜੁੱਤੇ ਮੋੜੜੇ ਚਾਹੀਦੇ ਸਨ ਪਰ ਨਹੀਂ ਉਨ੍ਹਾਂ ਨੇ ਕਰੂਰਤਾ ਦਿਖਾਈ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਕੁਲਭੂਸ਼ਣ ਜਾਧਵ ‘ਤੇ ਰਾਜ ਸਭਾ ‘ਚ ਬਿਆਨ ਦਿੰਦਿਆਂ ਕਿਹਾ ਕਿ ਪਾਕਿਸਤਾਨ ਨੇ ਇਸ ਮੁਲਾਕਾਤ ਨੂੰ ਪ੍ਰੋਪੋਗੰਡਾ ਬਣਾਇਆ ਉਨ੍ਹਾਂ ਦੱਸਿਆ ਕਿ ਸਰਕਾਰ ਕੁਲਭੂਸ਼ਣ ਜਾਧਵ ਮਾਮਲੇ ਨੂੰ ਕੌਮਾਂਤਰੀ ਕੋਰਟ ਤੱਕ ਲੈ ਕੇ ਗਈ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਜਾਰੀ ਕੀਤੇ ਗਏ ਫਾਂਸੀ ਦੇ ਫੈਸਲੇ ਨੂੰ ਟਾਲ ਦਿੱਤਾ ਗਿਆ ਹੈ ਮੁਸ਼ਕਲ ਸਮੇਂ ‘ਚ ਸਰਕਾਰ ਨੇ ਪਰਿਵਾਰ ਦਾ ਸਾਥ ਨਹੀਂ ਛੱਡਿਆ ਅਸੀਂ ਪਰਿਵਾਰ ਦੇ ਮੈਂਬਰਾਂ ਦੀ ਜਾਧਵ ਨੂੰ ਮਿਲਣ ਦੀ ਇੱਛਾ ਨੂੰ ਪੂਰਾ ਕੀਤਾ ਪਰ ਇਸ ਮੁਲਾਕਾਤ ਦੌਰਾਨ ਪਾਕਿਸਾਤਨ ਨੇ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ

ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨੀ ਮੀਡੀਆ ਨੇ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਦੁਰਵਿਹਾਰ ਕੀਤਾ ਸਾਡੇ ਦਰਮਿਆਨ ਸਪੱਸ਼ਟ ਸਮਝੌਤਾ ਸੀ ਕਿ ਮੀਡੀਆ ਨੂੰ ਆਉਣ ਦੀ ਆਗਿਆ ਨਹੀਂ ਮਿਲੇਗੀ, ਪਰ ਇਸ ਸਮਝੌਤੇ ਦੀ ਉਲੰਘਣਾ ਹੋਈ ਕੁਲਭੂਸ਼ਣ ਨੇ ਸਭ ਤੋਂ ਪਹਿਲਾਂ ਸਵਾਲ ਪੁੱਛਿਆ ਕਿ ‘ਬਾਬਾ ਕਿਵੇਂ ਹਨ’ ਸੁਸ਼ਮਾ ਨੇ ਕਿਹਾ ਕਿ ਜਾਧਵ ਦੀ ਮਾਂ ਤੇ ਪਤਨੀ ਦੀ ਬਿੰਦੀ ਤੇ ਮੰਗਲਸੂਤਰ ਉਤਰਵਾ ਲਏ ਗਏ ਜਾਧਵ ਦੀ ਮਾਂ ਸਿਰਫ਼ ਸਾੜੀ ਪਹਿਨਦੀ ਹੈ, ਪਰ ਇਸ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਸਲਵਾਰ-ਕੁਰਤਾ ਪਹਿਨਣ ਲਈ ਮਜ਼ਬੂਰ ਕੀਤਾ ਗਿਆ ਇਨ੍ਹਾਂ ਦੋਵਾਂ ਸੁਹਾਗਣਾਂ ਨੂੰ ਇੱਕ ਵਿਧਵਾ ਦੀ ਤਰ੍ਹਾਂ ਪੇਸ਼ ਕੀਤਾ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।