ਦੋ ਜਣਿਆਂ ਦੀ ਮੌਤ, ਅੱਧਾ ਦਰਜਨ ਜ਼ਖਮੀ
ਆਗਰਾ, 28 ਦਸੰਬਰ
ਆਗਰਾ-ਲਖਨਊ ਐਕਸਪ੍ਰੈੱਸ ਵੇ ‘ਤੇ ਅੱਜ ਦੀ ਸਵੇਰ ਧੁੰਦ ਨੇ ਦੋ ਵਿਅਕਤੀਆਂ ਦੀ ਜਾਨ ਲੈ ਲਈ। ਇੱਕ ਤੋਂ ਬਾਅਦ ਇੱਕ ਹੋਏ ਹਾਦਸਿਆਂ ‘ਚ ਦੋ ਦਰਜਨ ਤੋਂ ਵੱਧ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਪੁਲਿਸ ਰਾਹਤ ਕਾਰਜ ‘ਚ ਜੁਟੀ ਹੈ, ਕਰੇਨ ਨਾਲ ਵਾਹਨ ਹਟਾਏ ਜਾ ਰਹੇ ਹਨ।
ਆਗਰਾ-ਲਖਨਊ ਐਕਸਪ੍ਰੈੱਸ ਵੇ ਤੋਂ ਹੁੰਦੇ ਹੋਏ ਸ਼ਿਕੋਹਾਬਾਦ ਦੇ ਰਹਿਣ ਵਾਲੇ ਕਾਰ ਸਵਾਰ ਤਿੰਨ ਵਿਅਕਤੀ ਲਖਨਊ ਜਾ ਰਹੇ ਸਨ। ਔਰਾਸ ਥਾਣਾ ਖੇਤਰ ਦੇ ਪੰਚਮ ਖੇੜਾ ਪਿੰਡ ਦੇ ਕੋਲ ਅੱਗੇ ਚੱਲ ਰਹੇ ਡੰਪਰ ਡਰਾਈਵਰ ਦੇ ਅਚਾਨਕ ਬ੍ਰੇਕ ਲੱਗਣ ਕਾਰਨ ਕਾਰ ਤੇਜ਼ ਰਫ਼ਤਾਰ ‘ਚ ਪਿੱਛੋਂ ਸਵਾਰ ਡੰਪਰ ‘ਚ ਵੱਜੀ ਕਾਰ ਦੇ ਪਿੱਛੇ ਆ ਰਹੀ ਆਲੂਆਂ ਨਾਲ ਲੱਦੀ ਪਿਕਅੱਪ ਨੇ ਕਾਰ ‘ਚ ਪਿੱਛੇ ਨਾਲ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਪਿਚਕ ਕੇ ਡੰਪਰ ਹੇਠਾਂ ਵੜ ਗਈ।
ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸਦੀ ਹਾਲਤ ਨਾਜੁਕ ਹੋਣ ਦੀ ਵਜ੍ਹਾ ਕਾਰਨ ਲਖਨਊ ਟ੍ਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।