ਰੂਸੀ ਜਲ ਸੀਮਾ ਵਿੱਚ ਪਨਡੁੱਬੀ ਨਹੀਂ ਆਈ: ਅਮਰੀਕਾ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਹਿੰਦ ਪ੍ਰਸ਼ਾਂਤ ਕਮਾਂਡ (ਇੰਡੋਪਾਕੋਮ) ਨੇ ਰੂਸ ਦੇ ਬਿਆਨ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਮਰੀਕਾ ਦੀ ਕੋਈ ਵੀ ਪਨਡੁੱਬੀ ਰੂਸੀ ਜਲ ਖੇਤਰ ਵਿੱਚ ਕੰਮ ਨਹੀਂ ਕਰ ਰਹੀ ਸੀ। ਰੂਸ ਨੇ ਕਿਹਾ ਸੀ ਕਿ ਕੁਰੀਲ ਟਾਪੂ ਕੋਲ ਅਮਰੀਕੀ ਪਨਡੁੱਬੀ ਦਾ ਪਤਾ ਲੱਗਿਆ ਹੈ। ਰੂਸੀ ਰੱਖਿਆ ਮੰਤਰੀ ਨੇ ਕਿਹਾ ਕਿ ਉਸ ਨੂੰ ਦਿਨੇ ਇੱਕ ਅਮਰੀਕੀ ਪਨਡੁੱਬੀ ਦੁਆਰਾ ਰੂਸੀ ਖੇਤਰ ਦੇ ਪਾਣੀ ਦੇ ਉਲੰਘਣਾ ਨੂੰ ਲੈ ਕੇ ਅਮਰੀਕਾ ਸੈਨਾ ਨੂੰ ਵਿਰੋਧ ਪੱਤਰ ਸੌਂਪਿਆ ਸੀ ਜਲ ਸੈਨਾ ਦੇ ਕੈਪਟਨ ਕਾਇਲ ਰੇਂਸ ਨੇ ਕਿਹਾ ਕਿ ਰੂਸ ਦੇ ਉਹਨਾਂ ਦੇ ਖੇਤਰਾਂ ਵਿੱਚ ਕੰਮ ਕਰਨ ਦੇ ਦਾਅਵੇ ਵਿੱਚ ਕੋਈ ਸੱਚਾਈ ਨਹੀਂ ਹੈ।
ਮੈਂ ਆਪਣੀ ਪਨਡੁੱਬੀ ਦੇ ਸਹੀ ਸਥਿਤੀ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਅਸੀਂ ਅੰਤਰਰਾਸ਼ਟਰੀ ਸੀਮਾਵਾਂ ਵਿੱਚ ਉਡਾਨ, ਸਮੁੰਦਰੀ ਸਫ਼ਰ ਅਤੇ ਕੰਮ ਸੁਰੱਖਿਅਤ ਢੰਗ ਨਾਲ ਕਰਦੇ ਹਾਂ। ਰੂਸੀ ਰੱਖਿਆ ਮੰਤਰਾਲੇ ਅਨੁਸਾਰ ਯੂਰਪ ਟਾਪੂ ਦੇ ਨੇੜੇ ਰੂਸੀ ਪੈਸੀਫਿਕ ਫਲੀਟ ਦੁਆਰਾ ਨਿਰਧਾਰਿਤ ਅਭਿਆਸ ਦੌਰਾਸ਼ ਸ਼ਨੀਵਾਰ ਨੂੰ ਇੱਕ ਇੱਕ ਵਰਜੀਨੀਆ ਸ਼੍ਰੇਣੀ ਦੀ ਅਮਰੀਕੀ ਪਣਡੁੱਬੀ ਨੂੰ ਰੂਸੀ ਪਾਣੀਆਂ ਵਿੱਚ ਦੇਖਿਆ ਗਿਆ ਸੀ, ਜੋ ਕਿ ਕੁਰੀਲ ਟਾਪੂ ਦਾ ਹਿੱਸਾ ਹੈ। ਅਮਰੀਕਾ ਪਣਡੁੱਬੀ ਨੇ ਵੀ ਸਤ੍ਹਾ ’ਤੇ ਆਉਣ ਦੀ ਬੇਨਤੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ